← ਪਿਛੇ ਪਰਤੋ
ਬੀਬੀ ਜਤਿੰਦਰ ਕੌਰ ਰੰਧਾਵਾ ਪਾਵਨ ਸਥਾਨ ਧਿਆਨਪੁਰ ਵਿਖੇ ਬਾਵਾ ਲਾਲ ਦਿਆਲ ਜੀ ਮੰਦਿਰ ਕਲਸ਼ ਯਾਤਰਾ ਵਿੱਚ ਹੋਏ ਸ਼ਾਮਲ
ਡੇਰਾ ਬਾਬਾ ਨਾਨਕ, 26 ਅਕਤੂਬਰ 2024 - ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਕਸਬਾ ਧਿਆਨਪੁਰ ਵਿਖੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਪਾਵਨ ਸਥਾਨ ਧਿਆਨਪੁਰ ਵਿੱਖੇ ਸਤਿਗੁਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ ਮੰਦਿਰ ਕਲਸ਼ ਯਾਤਰਾ ਵਿੱਚ ਹਾਜ਼ਰੀ ਭਰ ਕਿ ਸ਼ਰਧਾਲੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਬਾਅਦ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਨਿਊ ਬਾਵਾ ਲਾਲ ਹਸਪਤਾਲ ਵਿੱਖੇ ਪਹੁੰਚ ਕੇ ਸਟਾਫ਼ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਬਾਰੇ ਦੱਸਿਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਸਮਰਥਨ ਦੀ ਅਪੀਲ ਕੀਤੀ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।
Total Responses : 159