ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦਾ ਇੱਕ ਰੋਜ਼ਾ ਸਲਾਨਾ ਸਭਿਆਚਾਰਕ ਸਮਾਗਮ ਦੀ ਸ਼ਾਨਦਾਰ ਸਮਾਪਤੀ
ਪਟਿਆਲਾ:- 24 ਨਵੰਬਰ 2024 : ਬੁੱਢਾ ਦਲ ਪਬਲਿਕ ਸਕੂਲ ਵੱਲੋਂ ਇੱਕ ਰੰਗਾ-ਰੰਗ ਸਲਾਨਾ ਸਮਾਗਮ ` ਯੂਫੋਰੀਆ` ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਮੇਲੇ ਰਾਹੀਂ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ, ਸਗੋਂ ਸਾਲ 2023-24 ਲਈ ਵਿੱਦਿਅਕ ਅਤੇ ਖੇਡ ਗਤੀਵਿਧੀਆਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੇ ਅਸ਼ੀਰਵਾਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੁਪਤਨੀ ਡਾ. ਸ਼੍ਰੀਮਤੀ ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੀਬੀ ਮਨਪ੍ਰੀਤ ਕੌਰ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ `ਤੇ ਸ. ਮਨਦੀਪ ਸਿੰਘ ਸਿੱਧੂ ਡੀ.ਆਈ.ਜੀ. ਪਟਿਆਲਾ ਰੇਂਜ, ਸ਼੍ਰੀਮਤੀ ਈਸ਼ਾ ਸਿੰਘਲ ਏ.ਡੀ.ਸੀ, ਡਾ. ਨਾਨਕ ਸਿੰਘ ਐਸ.ਐੱਸ.ਪੀ. ਨੇ ਵੀ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਸ. ਮਨਦੀਪ ਸਿੰਘ ਸਿੱਧੂ ਡੀ.ਆਈ.ਜੀ, ਬੀਬਾ ਮਨਪ੍ਰੀਤ ਕੌਰ, ਸੀਮਤੀ ਸੁਖਵਿੰਦਰਜੀਤ ਕੌਰ ਵੱਲੋਂ ਸਮ੍ਹਾਂ ਰੌਸ਼ਨ ਕਰਕੇ ਅਤੇ ਸ਼ਬਦ ਗਾਇਨ ਦੀ ਧੁਨੀ ਨਾਲ ਕੀਤੀ ਗਈ। ਜੂਨੀਅਰ ਵਿੰਗ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਵੰਨ-ਸਵੰਨੀਆ ਕਲਾਵਾਂ ਪੇਸ਼ ਕੀਤੀਆਂ। ਸੰਗੀਤਕ ਧੁਨੀ ਤੋਂ ਬਾਅਦ ਛੇਵੀਂ ਤੇ ਸਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਸਵਾਗਤ ਦਰਸ਼ਕਾਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਹੋਇਆ। ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਪੰਜਾਬੀ ਵਿਰਸਾ’ ਦੀ ਪਰੰਪਰਾ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਜੋ ਸਾਰੇ ਹੀ ਦਰਸ਼ਕਾਂ ਦੀ ਪਸੰਦਗੀ ਤੇ ਖਿੱਚ ਦਾ ਕੇਂਦਰ ਰਿਹਾ। ਸਮੁੱਚੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀਆਂ ਪੇਸ਼ਕਾਰੀ ਝਲਕੀਆਂ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਰੱਖਣ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਨੇ ਸਮੁੱਚੇ ਦੇਸ਼ ਦੇ ਵੱਖ-ਵੱਖ ਪ੍ਰਾਂਤਾ ਸਭਿਆਚਾਰ ਨੂੰ ਵੱਖ-ਵੱਖ ਗੀਤ ਝਲਕੀਆਂ ਰਾਹੀਂ ਸੁੰਦਰ ਤਰੀਕੇ ਨਾਲ ਪ੍ਰਦਰਸ਼ਤ ਕੀਤਾ।
ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਭ ਤੋਂ ਵੱਧ ਪ੍ਰਤਿਭਾਸ਼ਾਲੀ 288 ਵਿਦਿਆਰਥੀਆਂ ਨੂੰ ਟਰਾਫੀਆਂ, ਸਕਾਲਰ ਬਲੇਜ਼ਰ ਅਤੇ ਵਿਦਵਾਨ ਬੈਜ ਦੇ ਰੂਪ ਵਿੱਚ ਸਨਮਾਨ ਪ੍ਰਾਪਤ ਕੀਤੇ। NEET, JEE ਮੇਨ ਇਮਤਿਹਾਨ, NTSE ਅਤੇ CLAT ਪ੍ਰੀਖਿਆਵਾਂ ਵਿੱਚ ਸਭ ਤੋਂ ਵੱਧ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਚਾਰ ਸਾਬਕਾ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਨੂੰ ਵੀ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ `ਤੇ ਸ਼੍ਰੀ ਮਨਦੀਪ ਸਿੰਘ ਸਿੱਧੂ (ਆਈ.ਪੀ.ਐਸ.) ਡੀ.ਆਈ.ਜੀ. ਪਟਿਆਲਾ ਰੇਂਜ, ਸ਼੍ਰੀਮਤੀ ਈਸ਼ਾ ਸਿੰਘਲ (ਪੀ.ਸੀ.ਐਸ.) ਏ.ਡੀ.ਸੀ. ਪਟਿਆਲਾ, ਡਾ. ਨਾਨਕ ਸਿੰਘ (ਆਈ.ਪੀ.ਐਸ.) ਐਸ.ਐੱਸ.ਪੀ. ਪਟਿਆਲਾ ਨੇ ਵੀ ਸਮੂਲੀਅਤ ਕੀਤੀ। ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਦੇ ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਸਰਦਾਰ ਕਰਨ ਰਾਜਬੀਰ ਸਿੰਘ ਜੀ, ਸ੍ਰੀਮਤੀ ਹਰਪ੍ਰੀਤ ਕੌਰ, (ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ) ਸ਼੍ਰੀਮਤੀ ਅਮਨਦੀਪ ਕੌਰ (ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ, ਸਮਾਣਾ), ਸ਼੍ਰੀਮਤੀ ਰੇਖਾ ਕਲਸੀ, (ਇੰਚਾਰਜ, ਬੁੱਢਾ ਦਲ ਪਬਲਿਕ ਸਕੂਲ, ਜ਼ੀਰਕਪੁਰ) ਅਤੇ ਸ਼੍ਰੀਮਤੀ ਭਾਰਤੀ ਕਵਾਤਰਾ, (ਇੰਚਾਰਜ, ਜੂਨੀਅਰ ਵਿੰਗ, ਪਟਿਆਲਾ) ਵੀ ਸ਼ਾਮਲ ਸਨ।