ਜਿਮਨੀ ਚੋਣਾਂ ਦੀ ਜਿੱਤ ਨੇ 2027 ਲਈ ਰਾਹ ਪੱਧਰਾ ਕੀਤਾ- ਈਟੀਓ
ਪਾਰਟੀ ਆਗੂਆਂ ਨੇ ਕੈਬਨਿਟ ਮੰਤਰੀ ਨਾਲ ਮਨਾਏ ਜਿੱਤ ਦੇ ਜਸ਼ਨ
ਅੰਮ੍ਰਿਤਸਰ 24 ਨਵੰਬਰ 2024- ਪੰਜਾਬ ਚ ਹੋਈਆਂ ਵਿਧਾਨ ਸਭਾ ਜਿਮਨੀ ਚੋਣਾਂ ਦੌਰਾਨ ਲੋਕਾਂ ਨੇ ਸਾਡੇ ਵਿਕਾਸ ਕਾਰਜਾਂ ਉਤੇ ਮੋਹਰ ਲਾਈ ਹੈ ਅਤੇ ਇਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈਟੀਓ ਨੇ ਜਿੱਤ ਦਾ ਜਸ਼ਨ ਮਨਾਉਣ ਆਏ ਪਾਰਟੀ ਆਗੂਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਇਹ ਜਿੱਤ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਨੀਂਹ ਪੱਥਰ ਹੈ ਅਤੇ ਅਸੀਂ 2027 ਵਿੱਚ ਹੋਰ ਵੱਡੇ ਬਹੁਮਤ ਨਾਲ ਜਿਤਾਂਗੇ। ਸ: ਈਟੀਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹਾਂ। ਉਨਾਂ ਕਿਹਾ ਕਿ ਇਨਾਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਜੋ ਵੀ ਕੰਮ ਕੀਤੇ ਹਨ ਲੋਕਾਂ ਨੇ ਉਨਾਂ ਨੂੰ ਪਸੰਦ ਕੀਤਾ ਹੈ। ਸ: ਈਟੀਓ ਨੇ ਉਨਾਂ ਵਿਰੋਧੀਆਂ ਤੇ ਤੰਜ ਕਸਦਿਆਂ ਕਿਹਾ ਕਿ ਅਸੀਂ ਸਿਰਫ ਰਾਜਨੀਤਿ ਵਿੱਚ ਵਿਕਾਸ ਕਰਨ ਲਈ ਆਏ ਹਾਂ ਅਤੇ ਵਿਕਾਸ ਹੀ ਕਰਾਂਗੇ। ਉਨਾਂ ਕਿਹਾ ਕਿ ਸੂਬੇ ਦੇ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੋ ਗਏ ਹਨ ਕਿ ਸ: ਮਾਨ ਦੀ ਸਰਕਾਰ ਨਿਰਪੱਖ ਹੋ ਕੇ ਆਪਣਾ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਅਸੀਂ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਹੀ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਹੈ। ਉਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਰੋਜ਼ਗਾਰ ਦੇਣ ਲਈ ਭਾਈ ਭਤੀਜਾਵਾਦ ਜਾਂ ਭ੍ਰਿਸ਼ਟਾਚਾਰ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਯੋਗਤਾ ਦੇ ਆਧਾਰ ਤੇ ਨੌਜਾਵਾਨਾਂ ਨੂੰ ਨੌਕਰੀ ਮੁਹੱਈਆ ਕਰਵਾਈ ਹੈ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਸ੍ਰੀ ਨਰੇਸ਼ ਪਾਠਕ ਮੈਂਬਰ, ਸਰਬਜੀਤ ਡਿੰਪੀ, ਸਤਿੰਦਰ ਸਿੰਘ ਵਿਜੇ ਮੱਟੀ, ਜਰਮਨ ਓਦੋ ਨੰਗਲ, ਗੁਰਜਿੰਦਰ ਕੁਹਾਟਵਿੰਡ, ਖਜਾਨ ਸਿੰਘ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ।