ਕਿਸਾਨ ਨੂੰ ਠੇਕਾ ਨਾ ਮਿਲਣ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੀ ਗਈ ਚੇਤਾਵਨੀ ਜੇਕਰ ਨਹੀਂ ਨਿਕਲਿਆ ਹੱਲ ਤਾਂ ਕਰਾਂਗੇ ਪ੍ਰਦਰਸ਼ਨ
ਪਿੰਡ ਵਿੱਚ ਇੱਕ ਨੌਜਵਾਨ ਦੇ ਕਤਲ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਹੀਂ ਕੱਟਣ ਦਿੱਤੇ ਜਾ ਰਹੇ ਚੋਨੇ ਦੀ ਫਸਲ : ਕਿਸਾਨ ਆਗੂ
ਜੇਕਰ ਅਸੀਂ ਰਾਵੀ ਦੇ ਵਿੱਚੋਂ ਜਾ ਕੇ ਦਾਤਰੀਆਂ ਨਾਲ ਵੱਢ ਕੇ ਲਿਆ ਸਕਦੇ ਹਾਂ ਆਪਣੀ ਫਸਲ ਤਾਂ ਇੱਥੇ ਕਿਉਂ ਨਹੀਂ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 24 ਨਵੰਬਰ 2024- ਪੰਜਾਬ ਵਿੱਚ ਜਿੱਥੇ ਕਿਸਾਨ ਆਪਣੀ ਫਸਲ ਨੂੰ ਵੇਚਣ ਵਾਸਤੇ ਮੰਡੀਆਂ ਵਿੱਚ ਖੱਜਲ ਖਵਾਰ ਹੋ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਪਿੰਡ ਕੋਟਲਾ ਡੂਮ ਦੇ ਐਸੇ ਕਿਸਾਨ ਹੈ ਜਿਸਨੇ ਆਪਣੀ ਜਮੀਨ ਸਿਰਫ ਇਸ ਕਰਕੇ ਠੇਕੇ ਤੇ ਦਿੱਤੀ ਸੀ ਤਾਂ ਜੋ ਕਿ ਉਸਦੇ ਘਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਹੋ ਸਕੇ ਲੇਕਿਨ ਅੱਜ ਵੀ ਉਸ ਦੀ ਪਹਿਲੀ ਦੇ ਵਿੱਚ ਫਸਲ ਉਸੇ ਤਰ੍ਹਾਂ ਹੀ ਮੌਜੂਦ ਹੈ ਅਤੇ ਜਿਸ ਕਿਸਾਨ ਵੱਲੋਂ ਉਸਦੀ ਪੈਲੀ ਨੂੰ ਠੇਕੇ ਤੇ ਲਿੱਤਾ ਗਿਆ ਸੀ ਉਸ ਖਿਲਾਫ ਕਤਲ ਦਾ ਮਾਮਲਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਸ ਪੈਲੀ ਵਿੱਚ ਖੜੀ ਫਸਲ ਨੂੰ ਵੱਢਣ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਵੱਲੋਂ ਇਹ ਫਸਲ ਨਾ ਵੱਢਣ ਦਿੱਤੀ ਗਈ ਤਾਂ ਉਹਨਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾਣਗੇ ਅਤੇ ਉਹਨਾਂ ਵੱਲੋਂ ਇਹ ਫਸਲ ਵੀ ਜਰੂਰ ਕਟੀ ਜਾਵੇਗੀ ।
ਇਹ ਤਾਂ ਦੱਸਣ ਯੋਗ ਹੈ ਕਿ ਜਿੱਥੇ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਲੈ ਜਾ ਕੇ ਵੇਚ ਨਹੀਂ ਪਾ ਰਿਹਾ ਉਥੇ ਹੀ ਕੁਝ ਠੇਕੇਦਾਰਾਂ ਦੇ ਕਾਰਨ ਵੀ ਕਈ ਕਿਸਾਨ ਕਾਫੀ ਮੁਸ਼ਕਿਲ ਵਿੱਚ ਹਨ ਇਸੇ ਤਰ੍ਹਾਂ ਦਾ ਹੀ ਮਾਮਲਾ ਰਾਮਤੀਰਥ ਦਾ ਹੈ ਜਿੱਥੇ ਕਿ ਇੱਕ ਕਿਸਾਨ ਵੱਲੋਂ ਠੇਕੇ ਤੇ ਪੈਲੀ ਇਸ ਕਰਕੇ ਦਿੱਤੀ ਗਈ ਤਾਂ ਜੋ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ ਲੇਕਿਨ ਇਹੀ ਪੈਲੀ ਕੀ ਉਸਦੇ ਗਲੇ ਦੀ ਹੱਡੀ ਬਣ ਜਾਵੇਗੀ ਸ਼ਾਇਦ ਉਸ ਨੂੰ ਨਹੀਂ ਪਤਾ ਸੀ ਲੇਕਿਨ ਉਸ ਵੱਲੋਂ ਹੁਣ ਕਿਸਾਨ ਜਥੇਬੰਦੀਆਂ ਦਾ ਸਹਾਰਾ ਲਿੱਤਾ ਗਿਆ ਹੈ ਤੇ ਉਹਨਾਂ ਅੱਗੇ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਜਮੀਨ ਛੁਡਵਾਈ ਜਾਵੇ ਤਾਂ ਜੋ ਕਿ ਉਹ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਸਕੇ।
ਦੱਸਣਯੋਗ ਹੈ ਕਿ ਜਿੱਥੇ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਲੈ ਜਾ ਕੇ ਵੇਚ ਨਹੀਂ ਪਾ ਰਿਹਾ ਉਥੇ ਹੀ ਕੁਝ ਠੇਕੇਦਾਰਾਂ ਦੇ ਕਾਰਨ ਵੀ ਕਈ ਕਿਸਾਨ ਕਾਫੀ ਮੁਸ਼ਕਿਲ ਵਿੱਚ ਹਨ ਇਸੇ ਤਰ੍ਹਾਂ ਦਾ ਹੀ ਮਾਮਲਾ ਰਾਮਤੀਰਥ ਦਾ ਹੈ ਜਿੱਥੇ ਕਿ ਇੱਕ ਕਿਸਾਨ ਵੱਲੋਂ ਠੇਕੇ ਤੇ ਪੈਲੀ ਇਸ ਕਰਕੇ ਦਿੱਤੀ ਗਈ ਤਾਂ ਜੋ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ ਲੇਕਿਨ ਇਹੀ ਪੈਲੀ ਕੀ ਉਸਦੇ ਗਲੇ ਦੀ ਹੱਡੀ ਬਣ ਜਾਵੇਗੀ ਸ਼ਾਇਦ ਉਸ ਨੂੰ ਨਹੀਂ ਪਤਾ ਸੀ ਲੇਕਿਨ ਉਸ ਵੱਲੋਂ ਹੁਣ ਕਿਸਾਨ ਜਥੇਬੰਦੀਆਂ ਦਾ ਸਹਾਰਾ ਲਿੱਤਾ ਗਿਆ ਹੈ ਤੇ ਉਹਨਾਂ ਅੱਗੇ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਜਮੀਨ ਛੁਡਵਾਈ ਜਾਵੇ ਤਾਂ ਜੋ ਕਿ ਉਹ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਸਕੇ।