ਯੋਗਾ ਗਰਲ ਅਰਚਨਾ ਮਕਵਾਨਾਂ ਵੱਲੋਂ ਐਸਜੀਪੀਸੀ ਖਿਲਾਫ ਲੀਗਲ ਐਕਸ਼ਨ ਲੈਣ ਦੇ ਬਿਆਨ ਤੋਂ ਬਾਅਦ ਐਸਜੀਪੀਸੀ ਨੇ ਦਿੱਤਾ ਮੋੜਵਾਂ ਜਵਾਬ (ਵੀਡੀਓ ਵੀ ਦੇਖੋ)
ਗੁਰਪ੍ਰੀਤ ਸਿੰਘ
- ਅਰਚਨਾ ਮਕਵਾਣਾ ਨਾਲ ਨਹੀਂ ਹੈ ਸਾਡੀ ਕੋਈ ਨਿੱਜੀ ਰੰਜਿਸ਼
- ਮਰਿਆਦਾ ਦੀ ਉਲੰਘਣਾ ਕਰਨ ਕਰਕੇ ਹੀ ਐਸਜੀਪੀਸੀ ਵੱਲੋਂ ਅਰਚਨਾ ਤੇ ਦਿੱਤੀ ਸੀ ਦਰਖਾਸਤ - ਗਰੇਵਾਲ
ਅੰਮ੍ਰਿਤਸਰ, 27 ਜੂਨ 2024 - ਅੰਮ੍ਰਿਤਸਰ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਅੰਦਰ ਵਾਇਰਲ ਹੋਈ ਇੱਕ ਯੋਗਾ ਲੜਕੀ ਦੀ ਫੋਟੋ ਨੂੰ ਲੈ ਕੇ ਕਾਫੀ ਵਿਵਾਦ ਛਿੜ ਗਿਆ ਹੈ। ਜਿਸ ਤੇ ਚਲਦੇ ਅੱਜ ਯੋਗਾ ਲੜਕੀ ਅਰਚਨਾ ਮਕਵਾਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵੱਲੋਂ ਜਿਸ ਵਿੱਚ ਉਸਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਉਸ ਤੇ ਦਰਜ ਕੀਤੀ ਐਫਆਈਆਰ ਵਾਪਸ ਲਵੇ ਨਹੀਂ ਤੇ ਉਸ ਤੇ ਉਸਦੀ ਟੀਮ ਸ਼੍ਰੋਮਣੀ ਕਮੇਟੀ ਨਾਲ ਲੀਗਲ ਲੜਾਈ ਲੜਨ ਨੂੰ ਤਿਆਰ ਹਨ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/341834915462509
ਵੱਖ ਵੱਖ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਅਤੇ ਸ਼ਰਧਾਲੂਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਾ ਸਨਮਾਨ ਤੇ ਸਤਿਕਾਰ ਦਿੰਦਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਜੋ ਯੋਗਾ ਲੜਕੀ ਅਰਜਨਾ ਮਕਵਾਣਾ ਨਾਲ ਵਿਵਾਦ ਚੱਲ ਰਿਹਾ ਹੈ ਉਸ ਤੇ ਬੋਲਦੇ ਹੋਏ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਡਾ ਅਰਚਨਾ ਨਾਲ ਕੋਈ ਨਿੱਜੀ ਵਿਵਾਦ ਨਹੀਂ ਹੈ ਉਸਨੇ ਦਰਬਾਰ ਸਾਹਿਬ ਵਿੱਚ ਆ ਕੇ ਮਰਿਆਦਾ ਦੀ ਉਲੰਘਣਾ ਕੀਤੀ ਜਿਸਦੇ ਐਸਜੀਪੀਸੀ ਨੇ ਉਸਦੇ ਖਿਲਾਫ ਦਰਖਾਸਤ ਦਿੱਤੀ ਲੇਕਿਨ ਜਿਸ ਤਰੀਕੇ ਲਗਾਤਾਰ ਹੀ ਅਰਚਨਾ ਮਕਵਾਣਾ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਅਰਚਨਾ ਨੇ ਇਹ ਗਲਤੀ ਜਾਣਬੁੱਝ ਕੇ ਕੀਤੀ ਹੈ।
ਉਹਨਾਂ ਕਿਹਾ ਕਿ ਅਗਰ ਅਰਚਨਾ ਦੇ ਮਨ ਦੇ ਵਿੱਚ ਆਪਣੀ ਗਲਤੀ ਪ੍ਰਤੀ ਥੋੜਾ ਜਿਹਾ ਵੀ ਅਹਿਸਾਸ ਹੈ ਤੇ ਉਹ ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਟੇਕ ਕੇ ਆਪਣੀ ਗਲਤੀ ਦਾ ਅਹਿਸਾਸ ਕਰ ਸਕਦੀ ਹੈ ਅਤੇ ਐਸਜੀਪੀਸੀ ਨਾਲ ਗੱਲਬਾਤ ਵੀ ਕਰ ਸਕਦੀ ਹੈ। ਲੇਕਿਨ ਜਿਸ ਤਰੀਕੇ ਉਸ ਵੱਲੋਂ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਬਿਆਨ ਦਿੱਤੇ ਜਾ ਰਹੇ ਹਨ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਅਰਚਨਾ ਮਕਵਾਨਾਂ ਵੱਲੋਂ ਜਾਣ ਬੁਝ ਕੇ ਕੀਤਾ ਗਿਆ ਹੈ।