PSEB ਭਲਕੇ 30 ਅਪ੍ਰੈਲ ਨੂੰ ਐਲਾਨੇਗਾ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ
ਚੰਡੀਗੜ੍ਹ, 29 ਅਪ੍ਰੈਲ 2024- ਭਲਕੇ 30 ਅਪ੍ਰੈਲ ਨੂੰ ਸ਼ਾਮ ਚਾਰ ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਅੱਠਵੀਂ ਅਤੇ ਬਾਰਵੀਂ ਜਮਾਤ ਦੇ ਨਤੀਜੇ ਐਲਾਨੇਗਾ। ਬੋਰਡ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 1 ਮਈ 2024 ਨੂੰ ਵਿਦਿਆਰਥੀ ਬੋਰਡ ਦੀ ਅਧਿਕਾਰਿਤ ਵੈੱਬਸਾਈਟ https://www.pseb.ac.in/ ਅਤੇ https://punjab.indiaresults.com/ ਤੇ ਜਾ ਕੇ ਆਪਣਾ ਨਤੀਜਾ ਵੇਖ ਸਕਣਗੇ।