MLA ਡਾ.ਜਮੀਲ ਉਰ ਰਹਿਮਾਨ ਵੱਲੋਂ ਨਰਿੰਦਰ ਸਿੰਘ ਸੋਹੀ ਸਰਪੰਚ ਪਿੰਡ ਆਦਮਪਾਲ ਟਰੱਕ ਯੂਨੀਅਨ ਮਲੇਰਕੋਟਲਾ ਦੇ ਪ੍ਰਧਾਨ ਨਿਯੁਕਤ
- ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਦਾਰੀ ਨੂੰ ਡਾਕਟਰ ਜਮੀਲ ਰਹਿਮਾਨ ਦੀ ਸਰਪਰਸਤੀ ਹੇਠ ਬਾਖੂਬੀ ਨਿਭਾਉਣ ਲਈ ਕੋਸ਼ਿਸ਼ ਕਰਾਂਗਾ--ਸਰਪੰਚ ਨਰਿੰਦਰ ਸਿੰਘ ਸੋਹੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 30 ਅਕਤੂਬਰ,2024 ਸਥਾਨਕ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਅੱਜ ਇਥੇ ਨਰਿੰਦਰ ਸਿੰਘ ਸੋਹੀ ਪੁੱਤਰ ਸ. ਮੇਜਰ ਸਿੰਘ ਸਰਪੰਚ ਪਿੰਡ ਆਦਮਪਾਲ ਨੂੰ ਟਰੱਕ ਓਪਰੇਟਰ ਯੂਨੀਅਨ ਮਾਲੇਰਕੋਟਲਾ ਦਾ ਸਰਵਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ,ਅੱਜ ਉਹਨਾਂ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਡਾਕਟਰ ਜਮੀਲ ਰਹਿਮਾਨ ਦੇ ਪੀ.ਏ ਸਰਪੰਚ ਗੁਰਮੁੱਖ ਸਿੰਘ ਖ਼ਾਨਪੁਰ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਬਦੁਲ ਹਲੀਮ ਮਿਲਕੋਵੈਲ ਵੱਲੋਂ ਸਥਾਨਕ ਟਰੱਕ ਯੂਨੀਅਨ ਦੇ ਦਫਤਰ ਵਿਖੇ ਵਿਸ਼ੇਸ਼ ਤੌਰ ਤੇ ਆ ਕੇ ਪ੍ਰਧਾਨਗੀ ਦੀ ਕੁਰਸੀ ਤੇ ਬਿਰਾਜਮਾਨ ਕਰਵਾਇਆ ਗਿਆ।
ਇਸ ਮੌਕੇ ਤੇ ਨਵ-ਨਿਯੁਕਤ ਪ੍ਰਧਾਨ ਸ.ਨਰਿੰਦਰ ਸਿੰਘ ਸੋਹੀ ਨੇ ਕਿਹਾ ਕਿ ਉਹਨਾਂ ਨੂੰ ਜੋ ਮਾਣ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਹੈ ਇਸ ਲਈ ਉਹ ਆਮ ਆਦਮੀ ਪਾਰਟੀ ਦੇ ਜਿੱਥੇ ਰਿਣੀ ਹਨ ਉਥੇ ਹੀ ਡਾਕਟਰ ਜਮੀਲ ਰਹਿਮਾਨ ਵੱਲੋਂ ਦਿੱਤੀ ਗਈ ਇਸ ਜਿੰਮੇਦਾਰੀ ਨੂੰ ਉਨ੍ਹਾਂ ਦੀ ਸਰਪ੍ਰਸਤੀ ਹੇਠ ਬਾਖੂਬੀ ਨਿਭਾਉਣ ਲਈ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਟਰੱਕ ਉਪਰੇਟਰਾਂ ਅਤੇ ਡਰਾਈਵਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਉਹ ਜਿਥੇ ਹਮੇਸ਼ਾ ਤਤਪਰ ਰਹਿਣਗੇ ਉੱਥੇ ਹੀ ਆਮ ਜਨਤਾ ਅਤੇ ਟਰਾਂਸਪੋਰਟਾਂ ਦੀ ਸਹੂਲਤ ਲਈ ਕੜੀ ਵਜੋਂ ਕੰਮ ਕਰਨਗੇ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਟਰੱਕ ਮਾਲਕਾਂ ਤੇ ਟਰੱਕ ਆਪਰੇਟਰਾਂ ਅਤੇ ਡਰਾਈਵਰਾਂ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਰਹਿਣਗੇ ਤਾਂ ਜੋ ਉਹਨਾਂ ਦੇ ਕਿਸੇ ਵੀ ਤਰ੍ਹਾਂ ਕੰਮ ਆਇਆ ਜਾ ਸਕੇ ।ਇਸ ਮੌਕੇ ਤੇ ਰਣਜੀਤ ਸ਼ਰਮਾ ਮਾਹੀ ਫੀਡ,ਅਬਦੁਲ ਸ਼ਕੂਰ ਪ੍ਰਧਾਨ ਕਿਲਾ, ਮੁਹੰਮਦ ਯਾਸੀਨ ਨੇਸਤੀ, ਰੋਸੀ ਸਰਪੰਚ ਤੋਲੇਵਾਲ,ਲੌਕੀ ਸਰਪੰਚ ਮਾਣਕਮਾਜਰਾ,ਲਛਮਣ ਖਾਨ ਬਾਬੂ ਖਾਨ,ਕਾਲਾ ਨਸ਼ਹਿਰਾ ਆਦਿ ਹਾਜ਼ਰ ਸਨ।