ਸਰਕਾਰੀ ਹਸਪਤਾਲ ਵਿੱਚ ਹੋਈ ਬੱਚੇ ਦੀ ਮੌਤ : ਪਰਿਵਾਰ ਕਹਿੰਦਾ ਚਾਰ ਘੰਟੇ ਨਹੀਂ ਆਇਆ ਕੋਈ ਡਾਕਟਰ ਇਸ ਲਈ ਹੋਈ ਬੱਚੇ ਦੀ ਮੌਤ
ਐਸਐਮਓ ਕਹਿੰਦੇ ਬੱਚਾ ਪਹਿਲੇ ਹੀ ਮਰ ਚੁੱਕਾ ਸੀ
ਰੋਹਿਤ ਗੁਪਤਾ
ਗੁਰਦਾਸਪੁਰ : ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇੱਕ ਨਵਜਾਤ ਬੱਚੇ ਦੀ ਮੌਤ ਹੋਣ ਨਾਲ ਬਵਾਲ ਹੋ ਗਿਆ ਜਿੱਥੇ ਕਿ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਤੇ ਲਾਪਰਵਾਹੀ ਦੇ ਦੋਸ਼ ਲਗਾਏ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਕਾਜਲ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਸੀ ਜਿੱਥੇ ਕਿ ਵੱਡੇ ਆਪਰੇਸ਼ਨ ਨਾਲ ਉਸਨੇ ਲੜਕੇ ਨੂੰ ਜਨਮ ਦਿੱਤਾ। ਬੱਚੇ ਨੂੰ ਰਾਤੀ ਸਮੱਸਿਆ ਆਈ ਤੇ ਅਸੀਂ ਤਿੰਨ ਘੰਟੇ ਡਾਕਟਰ ਨੂੰ ਲੱਭਦੇ ਰਹੇ ਪਰ ਡਾਕਟਰ ਨਹੀਂ ਮਿਲਿਆ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ। ਉੱਥੇ ਹੀ ਐਸਐਮਓ ਗੁਰਦਾਸਪੁਰ ਡਾਕਟਰ ਅਰਵਿੰਦ ਮਹਾਜਨ ਨੇ ਕਿਹਾ ਕਿ ਬੱਚਾ ਪਹਿਲੇ ਹੀ ਮ੍ਰਿਤਕ ਸੀ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਕਾਜਲ ਦੇ ਘਰ ਵੱਡੇ ਆਪਰੇਸ਼ਨ ਨਾਲ ਬੱਚਾ ਹੋਇਆ ਸੀ। ਬੀਤੀ ਰਾਤ ਅਸੀਂ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਜੱਚਾ ਬੱਚਾ ਵਾਰਡ ਵਿੱਚ ਬੱਚੇ ਨੂੰ ਚੈੱਕ ਕਰਵਾਉਣ ਲਈ ਗਏ ਤਾਂ ਉੱਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਉਹਨਾਂ ਨੇ ਕਿਹਾ ਕਿ ਕਰੀਬ ਤਿੰਨ ਘੰਟੇ ਘੁੰਮਣ ਤੋਂ ਬਾਅਦ ਉੱਥੇ ਕੋਈ ਡਾਕਟਰ ਨਹੀਂ ਮਿਲਿਆ ਅਤੇ ਜਦੋਂ ਡਾਕਟਰ ਆਇਆ ਤੇ ਡਾਕਟਰ ਨੇ ਕਿਹਾ ਕਿ ਬੱਚਾ ਮਰ ਗਿਆ ਹੈ । ਉਹਨਾਂ ਨੇ ਕਿਹਾ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਜੇਕਰ ਤਿੰਨ ਚਾਰ ਘੰਟੇ ਪਹਿਲਾ ਬੱਚੇ ਨੂੰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹ ਬਚ ਸਕਦਾ ਸੀ।
ਕਾਜਲ ਦੇ ਨੇੜੇ ਹੀ ਦਾਖਲ ਇੱਕ ਹੋਰ ਮਰੀਜ਼ ਦੀ ਰਿਸ਼ਤੇਦਾਰ ਮਨਦੀਪ ਕੌਰ ਨੇ ਦੱਸਿਆ ਕਿ ਸਾਡਾ ਵੀ ਮਰੀਜ਼ ਇੱਥੇ ਦਾਖਲ ਹੈ। ਕਾਜਲ ਜੋ ਕੀ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹੈ ਨੇ ਲੜਕੇ ਨੂੰ ਜਨਮ ਦਿੱਤਾ ਸੀ ਅਤੇ ਬੀਤੀ ਰਾਤ ਨੂੰ ਬੱਚੇ ਨੂੰ ਸਮੱਸਿਆ ਆਈ ਤਾਂ ਉਸਦੇ ਪਰਿਵਾਰਿਕ ਮੈਂਬਰ ਬੱਚੇ ਨੂੰ ਚੈਕ ਅਪ ਕਰਵਾਉਣ ਲਈ ਡਾਕਟਰ ਕੋਲ ਲੈ ਕੇ ਗਏ ਤਾਂ ਕਰੀਬ ਤਿੰਨ ਤੋਂ ਚਾਰ ਘੰਟੇ ਤੱਕ ਡਾਕਟਰ ਨਹੀਂ ਮਿਲਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਭੱਜ ਦੋੜ ਕੀਤੀ ਤੇ ਡਾਕਟਰ ਆਏ ਤੇ ਡਾਕਟਰਾਂ ਨੇ ਕਿਹਾ ਕਿ ਤੁਹਾਡਾ ਬੱਚਾ ਮਰ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਡੇ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਵੀਓ - ਉੱਥੇ ਹੀ ਏਐਸਆਈ ਹਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਆਈ ਹੈ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇੱਕ ਬੱਚੇ ਦੀ ਮੌਤ ਹੋ ਗਈ ਹੈ।ਜਦੋਂ ਅਸੀਂ ਸਿਵਲ ਹਸਪਤਾਲ ਪਹੁੰਚੇ ਤਾਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਕਰਕੇ ਸਾਡੇ ਪੰਜ ਦਿਨਾਂ ਦੇ ਛੋਟੇ ਬੱਚੇ ਦੀ ਮੌਤ ਹੋ ਗਈ ਹੈ ।ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧ ਵਿੱਚ ਜਦੋਂ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਐਸਐਮਓ ਅਰਵਿੰਦ ਮਹਾਜਨ ਨੇ ਕਿਹਾ ਕਿ ਬੱਚਾ ਪਹਿਲੇ ਦਾ ਹੀ ਮ੍ਰਿਤਕ ਸੀ ।