ਭਾਸ਼ਾ ਵਿਭਾਗ ਫ਼ਰੀਦਕੋਟ ਨੇ ‘ਸੰਗੀਤਕ ਸ਼ਾਮ’ ਨਾਮੀਂ ਪ੍ਰੋਗਰਾਮ ਕਰਵਾਇਆ
ਚਿੱਤਰਕਾਰ ਪ੍ਰਤੀਕ ਸਿੰਘ ਦੀ ਪਲੇਠੀ ਕਾਵਿ ਕਿਤਾਬ 'ਬੁਣਤੀ' ਲੋਕ ਅਰਪਣ ਕੀਤੀ ਗਈ
ਡਾ.ਰਾਜੇਸ਼ ਮੋਹਨ ਅਤੇ ਸੁਰਆਂਗਣ ਦੇ ਕਲਾਕਾਰਾਂ ਵੱਲੋਂ ਸਾਹਿਤਕ ਗਾਇਕੀ ਦੇ ਰੰਗ ਵਿਖੇਰੇ ਗਏ
ਫ਼ਰੀਦਕੋਟ, 24 ਨਵੰਬਰ ( ਪਰਵਿੰਦਰ ਸਿੰਘ ਕੰਧਾਰੀ )- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2024 ਦੇ ਸਮਾਗਮਾਂ ਦੀ ਲੜੀ ਤਹਿਤ ਜ਼ਿਲਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਫ਼ਰੀਦਕੋਟ ਵਿਖੇ ‘ਸੰਗੀਤਕ ਸ਼ਾਮ’ ਨਾਮੀਂ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਸ਼ੇਸ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਰੰਭ ਵਿਭਾਗੀ ਧੁਨੀ ਨਾਲ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਵੱਲੋਂ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇਸ ਪ੍ਰੋਗਰਾਮ ’ਚ 'ਪੰਜਾਬੀ ਸਾਹਿਤਕ ਗਾਇਕੀ: ਸਰੋਕਾਰ ਅਤੇ ਸੰਭਾਵਨਾਵਾਂ' ਸਬੰਧੀ ਮੁੱਖ ਸੁਰ ਭਾਸ਼ਣ ਕਵੀ,ਅਨੁਵਾਦਕ ਤੇ ਚਿੰਤਕ ਸੁਖਜਿੰਦਰ ਵੱਲੋਂ ਦਿੱਤਾ ਗਿਆ। ਸੁਖਜਿੰਦਰ ਵੱਲੋਂ ਪੰਜਾਬੀ ਦੀ ਸਾਹਿਤਕ ਗਾਇਕੀ ਦੇ ਇਤਿਹਾਸ ਤੋਂ ਸ਼ੁਰੂ ਕਰਦਿਆਂ ਅਜੋਕੇ ਸਮੇਂ ਤੱਕ ਦੀ ਪਾਪੂਲਰ ਗਾਇਕੀ ਦੀ ਗੱਲ ਕਰਦਿਆਂ ਵਿਭਿੰਨ ਪੱਖਾਂ ਤੇ ਰੌਸ਼ਨੀ ਪਾਈ ਗਈ। ਇਸ ਤੋਂ ਬਾਅਦ ਨਾਮਵਰ ਚਿੱਤਰਕਾਰ ਪ੍ਰਤੀਕ ਸਿੰਘ ਪਲੇਠੀ ਕਾਵਿ ਕਿਤਾਬ 'ਬੁਣਤੀ' ਲੋਕ ਅਰਪਣ ਕਰਨ ਦੀ ਰਸਮ ਕੀਤੀ ਗਈ। ਇਸ ਮੌਕੇ ਪ੍ਰਤੀਕ ਸਿੰਘ ਨੇ ਆਪਣੀ ਕਿਤਾਬ ਵਿਚੋਂ ਕੁਝ ਕਵਿਤਾਵਾਂ ਹਾਜ਼ਰ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।ਪ੍ਰੋਗਰਾਮ ਦੇ ਅਗਲੇ ਪੜਾਅ ਵਿਚ ਡਾ.ਰਾਜੇਸ਼ ਮੋਹਨ ਅਤੇ ਸੁਰਆਂਗਣ ਦੇ ਕਲਾਕਾਰਾਂ ਵੱਲੋਂ ਸਾਹਿਤਕ ਗਾਇਕੀ ਦੇ ਰੰਗ ਵਿਖੇਰੇ ਗਏ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਵਿੰਦਰਪਾਲ ਸਿੰਘ ਮਿੰਟੂ ਨੇ ਬਾਖੂਬੀ ਕੀਤਾ। ਸਮਾਗਮ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਸਾਧੂ ਸਿੰਘ, ਪੰਜਾਬ ਦੇ ਨਾਮਵਰ ਸ਼ਾਇਰ ਗੁਰਤੇਜ ਕੋਹਰਾਰਵਾਲਾ ਅਤੇ ਵਿਜੇ ਵਿਵੇਕ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਲਾਕੇ ਭਰ ਚੋਂ ਉੱਘੇ ਸਾਹਿਤਕਾਰਾਂ, ਕਲਾਕਾਰਾਂ, ਸਾਹਿਤ ਅਤੇ ਕਲਾ ਪ੍ਰੇਮੀਆਂ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਮੌਕੇ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਰਣਜੀਤ ਸਿੰਘ, ਜਗਜੀਤ ਸਿੰਘ ਚਾਹਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਗੁਰਮੇਲ ਸਿੰਘ ਜੱਸਲ, ਖੁਸ਼ਵੰਤ ਬਰਗਾੜੀ, ਪਵਨ ਸ਼ਰਮਾ ਮੰਚ ਸੰਚਾਲਕ, ਨਵਦੀਪ ਰਿੱਕੀ, ਅਮਨਦੀਪ ਸਿੰਘ ਭਾਣਾ ਪ੍ਰਧਾਨ ਆਲਮੀ ਅਦਬੀ ਫ਼ਾਊਡੇਸ਼ਨ, ਪਿ੍ਰੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ ਪ੍ਰਧਾਨ ਕਲਮਾਂ ਦੇ ਰੰਗ ਸਾਹਿਤ ਸਭਾ, ਇੰਜ.ਬਲਤੇਜ ਸਿੰਘ ਤੇਜੀ ਜੌੜਾ ਸਕੱਤਰ ਲਾਇਨਜ਼ ਕਲੱਬ ਫ਼ਰੀਦਕੋਟ, ਲਾਲ ਸਿੰਘ ਕਲਸੀ, ਵਤਨਵੀਰ ਜ਼ਖ਼ਮੀ, ਸੱਚਦੇਵ ਗਿੱਲ, ਵਿਜੈ ਦੇਵਗਣ, ਜੰਗੀਰ ਸੱਧਰ, ਸੁਖਦੇਵ ਦੁਸਾਂਝ, ਇਕਬਾਲ ਘਾਰੂ, ਧਰਮ ਪ੍ਰਵਾਨਾ, ਲੋਕ ਗਾਇਕ ਸੁਰਜੀਤ ਗਿੱਲ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ, ਪਿ੍ਰਤਪਾਲ ਸਿੰਘ ਸੰਧੂ, ਮੁੱਖ ਅਧਿਆਪਕਾ ਰਵਿੰਦਰ ਕੌਰ, ਰਸ਼ਪਾਲ ਕੌਰ ਸੇਵਾ ਮੁਕਤ ਸੈਂਟਰ ਹੈਡ ਟੀਚਰ, ਮਨਮਿੰਦਰ ਢਿੱਲੋਂ, ਪ੍ਰੀਤ ਜੱਗੀ, ਜਗਤਾਰ ਸਿੰਘ ਸੋਖੀ, ਦਿਲਬਾਗ ਚਹਿਲ ਹਾਜ਼ਰ ਰਹੇ।