ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਡੰਕੇ ਦੀ ਚੋਟ 'ਤੇ ਜਿੱਤ ਕੇ ਆਪ ਦੀਆਂ ਲੋਕ ਮਾਰੂ ਨੀਤੀਆਂ ਦਾ ਕਰਾਰਾ ਜਵਾਬ ਦਿਆਂਗੇ- ਦੂਲਾਨੰਗਲ, ਭੋਜਰਾਜ,ਗੱਗੋਵਾਲੀ,ਸਰਜੇਚੱਕ ,ਮਹਾਜ਼ਨ
ਡੇਰਾ ਬਾਬਾ ਨਾਨਕ , 8 ਨਵੰਬਰ 2024- ਅੱਜ ਸਰਦਾਰ ਹਰਦੇਵ ਸਿੰਘ ਦੂਲਾਨੰਗਲ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ ਗੁਰਦਾਸਪੁਰ, ਸੁਰਿੰਦਰ ਸਿੰਘ ਗੱਗੋਵਾਲੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਕਲਾਨੌਰ, ਸੱਤਪਾਲ ਭੋਜਰਾਜ ਸੀਨੀਅਰ ਮੀਤ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਗੁਰਦਾਸਪੁਰ, ਮਨਿੰਦਰ ਸਿੰਘ ਮੰਨੂ ਸਰਜੇਚੱਕ ਸਕੱਤਰ ਯੂਥ ਕਾਂਗਰਸ ਪੰਜਾਬ ਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਦੇ ਵੱਖ ਵੱਖ ਪਿੰਡਾਂ ਭੋਜਰਾਜ,ਦੂਲਾਨੰਗਲ,ਸਹਾਰੀ,ਮਸਾਣੇ, ਲਾਲੋਵਾਲ,ਸੁਚਾਨੀਆ,ਚੱਕ ਭੰਗਵਾਂ,ਦਬੁਰਜੀ ਗਾਦਰੀਆਂ ਅਤੇ ਕੈਲੇ ਕਲਾਂ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਅਤੇ ਸੀਨੀਅਰ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਨਾਲ ਵਿਸ਼ਾਲ ਚੁਣਾਵੀ ਮੀਟਿੰਗਾਂ ਕਰਨ ਉਪਰੰਤ ਉਤਸ਼ਾਹਿਤ ਹੋ ਕਿ ਵੱਡਾ ਦਾਅਵਾ ਕੀਤਾ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਪੂਰਾ ਤਰਾਂ ਸਫਾਇਆ ਕਰਕੇ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਤੇ ਜਤਾਇਆ ਜਾਵੇਗਾ
ਦੂਲਾਨੰਗਲ,ਗੱਗੋਵਾਲੀ, ਭੋਜਰਾਜ,ਸਰਜੇਚੱਕ ਅਤੇ ਮਹਾਜ਼ਨ ਨੇ ਕਿਹਾ ਕਿ ਜਮੀਨੀ ਪੱਧਰ ਤੇ ਕਿਸਾਨਾਂ, ਕਿਰਤੀਆਂ ਤੇ ਦਲਿਤ ਭਰਾਵਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਹੋਈ ਬੇਕਦਰੀ,ਡੀ ਏ ਪੀ ਖਾਦ ਨਾ ਮਿਲਣ ਕਾਰਨ ਅਤੇ ਦਲਿਤ ਭਰਾਵਾਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਦੇ ਪੈਸੇ ਸਮੇਂ ਸਿਰ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜੋ ਲਾਵਾ ਬਣ ਕਿ 20 ਨਵੰਬਰ ਜ਼ਿਮਣੀ ਚੋਣ ਵਾਲੇ ਦਿਨ ਫੁੱਟਣ ਜਾ ਰਿਹਾ ਹੈ ਲੋਕ ਕਾਂਗਰਸ ਪਾਰਟੀ ਦੀਆਂ ਪੰਜਾਬ ਪੱਖੀ ਨੀਤੀਆਂ ਨੂੰ ਯਾਦ ਕਰਕੇ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਣੀ ਚੋਣ ਵਿੱਚ ਇਤਿਹਾਸਕ ਜਿੱਤ ਦਿਵਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ ਇਸ ਮੌਕੇ ਤੇ ਕੁਲਦੀਪ ਸਿੰਘ ਸਾਬਕਾ ਸਰਪੰਚ ਸਹਾਰੀ, ਮਾਸਟਰ ਨਿਰਮਲ ਸਿੰਘ , ਦਵਿੰਦਰ ਸਿੰਘ ਲੰਬੜਦਾਰ, ਬਘੇਲ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ ਦੂਲਾਨੰਗਲ, ਪਲਵਿੰਦਰ ਸਿੰਘ ਸਰਪੰਚ ਛੀਨਾ, ਬਾਪੂ ਗੁਰਦਿਆਲ ਸਿੰਘ ਅਵਾਨ, ਸਰਦੂਲ ਸਿੰਘ ਸਾਬਕਾ ਸਰਪੰਚ ਬਾਗੋਵਾਣੀ ਅਤੇ ਅਮਰਬੀਰ ਸਿੰਘ ਬਾਂਗੋਵਾਣੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ