ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਬਰਨਾਲਾ ਵਿੱਚ"ਇਨਸਾਫ ਰੈਲੀ" ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 8 ਨਵੰਬਰ 2024 :ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੀ ਅਗਵਾਈ ਵਿੱਚ 10 ਨਵੰਬਰ ਨੂੰ ਇਨਸਾਫ ਰੈਲੀ ਕੀਤੀ ਜਾਵੇਗੀ। ਫਰੰਟ ਆਗੂ ਡਾਕਟਰ ਰਵਿੰਦਰ ਸਿੰਘ, ਪ੍ਰੋਫੈਸਰ ਗੁਰਸੇਵ ਸਿੰਘ, ਪ੍ਰੋਫੈਸਰ ਗੁਰਜੀਤ ਸਿੰਘ, ਅਰਮਿੰਦਰ ਸਿੰਘ , ਡਾਕਟਰ ਹੁਕਮ ਚੰਦ, ਡਾਕਟਰ ਧਰਮਜੀਤ ਸਿੰਘ, ਡਾਕਟਰ ਪਰਮਜੀਤ ਸਿੰਘ ਡਾਕਟਰ ਗੁਲਸ਼ਨਦੀਪ ਦਾਨੀਆ , ਡਾਕਟਰ ਬਲਕਰਨ ਸਿੰਘ ,ਪ੍ਰੋਫੈਸਰ ਕੁਲਦੀਪ ਸਿੰਘ ਢਿੱਲੋਂ, ਪ੍ਰੋਫੈਸਰ ਚਮਕੌਰ ਸਿੰਘ, ਪ੍ਰੋਫੈਸਰ ਪਰਮਜੀਤ ਕੌਰ ਸਿੱਧੂ ,ਪ੍ਰੋਫੈਸਰ ਮੁਹੰਮਦ ਤਨਵੀਰ ,ਪ੍ਰੋਫੈਸਰ ਪੁਸ਼ਪਿੰਦਰ ਸਿੰਘ, ਸਲਾਹਕਾਰ ਡਾਕਟਰ ਅਵਤਾਰ ਸਿੰਘ , ਪ੍ਰੋਫੈਸਰ ਪ੍ਰਦੀਪ ਸਿੰਘ, ਪ੍ਰੋਫੈਸਰ ਦੀਪਕ ਕੌਸ਼ਲ, ਪ੍ਰੋਫੈਸਰ ਪਵਿੱਤਰ ਸਿੰਘ ਤੇ ਪ੍ਰੋਫੈਸਰ ਰਣਜੀਤ ਸਿੰਘ ਨੇ ਦੱਸਿਆ ਕਿ 9 ਅਕਤੂਬਰ 2024 ਨੂੰ ਉਨਾਂ ਦੀ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋਈ ਸੀ।
ਉਹਨਾਂ ਨੇ ਕਿਹਾ ਸੀ ਕਿ 15-20 ਦਿਨਾਂ ਦੇ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਲਈ ਵਧੀਆ ਨੀਤੀ ਬਣਾਈ ਜਾਵੇਗੀ ਤੇ ਹੁਣ ਇੱਕ ਮਹੀਨਾ ਬੀਤ ਗਿਆ ਹੈ ਪਰ ਉਚੇਰੀ ਸਿੱਖਿਆ ਵਿਭਾਗ ਵੱਲੋਂ ਕੋਈ ਨੀਤੀ ਬਨਾਉਣ ਦੀ ਬਜਾਏ ਆਏ ਦਿਨ ਕੋਈ ਨਾ ਕੋਈ ਨਵਾਂ ਪੱਤਰ ਜਾਰੀ ਕਰਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਲਈ ਖਤਰਾ ਖੜਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਹਾਇਕ ਪ੍ਰੋਫੈਸਰਾਂ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਇਹਨਾਂ ਜਾਰੀ ਹੋਣ ਵਾਲੇ ਪੱਤਰਾਂ ਨਾਲ ਉਹਨਾਂ ਨੂੰ ਆਪਣੀ ਨੌਕਰੀ ਖਤਰੇ ਵਿੱਚ ਲੱਗ ਰਹੀ ਹੈ । ਉਹਨਾਂ ਕਿਹਾ ਕਿ ਜੇਕਰ ਸਰਕਾਰ ਦਾ ਵਤੀਰਾ ਅਜਿਹਾ ਹੀ ਰਿਹਾ ਤੇ ਉਨਾਂ ਨੂੰ ਨੌਕਰੀ ਚੋਂ ਕੱਢਿਆ ਗਿਆ ਤਾਂ ਉਹ ਪਰਿਵਾਰਾਂ ਸਮੇਤ ਸੜਕਾਂ ਤੇ ਰੁਲਣਗੇ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।ਇਸ ਮੌਕੇ ਸਰਕਾਰੀ ਰਾਜਿੰਦਰਾ ਕਾਲਜ ਦੇ ਗੈਸਟ ਫੈਕਲਟੀ ਪ੍ਰੋਫੈਸਰ ਪ੍ਰੋਫੈਸਰ ਸਰਬਜੀਤ ਪ੍ਰੋਫੈਸਰ ਰੀਟਾ ਰਾਣੀ, ਪ੍ਰੋਫੈਸਰ ਨਿੰਦੀਆ ਸ਼ਰਮਾ, ਪ੍ਰੋਫੈਸਰ ਸ਼ਾਲੂ ਸ਼ਰਮਾ, ਪ੍ਰੋਫੈਸਰ ਰਾਜਪਾਲ ਕੌਰ, ਡਾਕਟਰ ਰਾਜਵਿੰਦਰ ਕੌਰ, ਡਾਕਟਰ ਡਿੰਪਲ, ਪ੍ਰੋਫੈਸਰ ਨਰਿੰਦਰ ਸਿੰਘ ,ਪ੍ਰੋਫੈਸਰ ਭਜਨ ਲਾਲ ਅਤੇ ਪ੍ਰੋਫੈਸਰ ਸਤਬੀਰ ਕੌਰ ਮੌਜੂਦ ਸਨ।