ਜ਼ੋਨਲ ਖੇਡਾਂ ਵਿੱਚ ਸ ਸ ਸ ਸਕੂਲ ਹਿਆਲਾ ਦੀ ਝੰਡੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਸਤੰਬਰ 2024 : ਜੋਨ 5 ਰਾਹੋਂ ਸਕੂਲ ਵਿਦਿਆਰਥੀਆਂ ਦੀਆਂ ਖੇਡਾਂ ਸਰਕਾਰੀ ਹਾਈ ਸਕੂਲ ਕੋਟ ਰਾਂਝਾ ਵਿਖੇ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਿਆਲਾ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਇਹਨਾਂ ਖੇਡਾਂ ਵਿੱਚ ਭਾਗ ਲਿਆ। ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਸੇਤੀਆ ਜੀ ਵੱਲੋਂ ਦੱਸਿਆ ਗਿਆ ਕਿ ਸਕੂਲ ਦੇ ਅੰਡਰ 17 ਲੜਕੇ ਫੁੱਟਬਾਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਵਾਲੀਵਾਲ ਦੀ ਅੰਡਰ 17 ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ 17 ਲੜਕੀਆਂ ਦੀ ਯੋਗਾ ਟੀਮ ਵੱਲੋਂ ਪਹਿਲਾ ਸਥਾਨ ਤੇ ਖੋ ਖੋ ਦੀ ਟੀਮ ਵੱਲੋਂ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 14 ਲੜਕੀਆਂ ਵੱਲੋਂ ਖੋ ਖੋ ਵਿੱਚ ਪਹਿਲਾ ਸਥਾਨ ਅਤੇ ਯੋਗਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਉਸਮਾਨਪੁਰ ਵਿਖੇ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੂਰੇ ਜੋਸ਼ ਦੇ ਨਾਲ ਭਾਗ ਲਿਆ ਗਿਆ ਲੜਕੀਆਂ ਵੱਲੋਂ 6 ਮੈਡਲ ਜਿੱਤੇ ਗਏ।ਜਿਸ ਵਿੱਚ 2 ਗੋਲਡ,3 ਸਿਲਵਰ,1ਕਾਂਸੀ ਮੈਡਲ ਸਨ।ਜਦ ਕਿ ਲੜਕਿਆਂ ਵੱਲੋਂ 21 ਮੈਡਲ ਜਿੱਤੇ ਗਏ ਜਿਸ ਵਿਚ 12 ਗੋਲਡ,6 ਸਿਲਵਰ,3 ਕਾਂਸੀ ਦੇ ਮੈਡਲ ਸਨ।
ਜ਼ਿਲਾ ਪੱਧਰੀ ਹੋਏ ਕਰਾਟੇ ਮੁਕਾਬਲਿਆਂ ਵਿੱਚ ਭਾਰ 50 ਕਿਲੋ ਵਰਗ ਵਿੱਚ ਖੇਡਦੇ ਹੋਏ ਸਕੂਲ ਦੀ ਵਿਦਿਆਰਥਣ ਵੱਲੋਂ ਦੂਜਾ ਸਥਾਨ ਇਸੇ ਤਰ੍ਹਾਂ ਭਾਰ 55ਕਿਲੋ ਵਰਗ ਵਿੱਚ ਸਕੂਲ ਦੀ ਵਿਦਿਆਰਥਣ ਵੱਲੋਂ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ।ਇਸ ਪ੍ਰਾਪਤੀ ਤੇ ਬੋਲਦਿਆਂ ਪ੍ਰਿੰਸੀਪਲ ਸ਼ਿਵਾਨੀ ਸੇਤੀਆ ਜੀ ਵੱਲੋਂ ਪੂਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਗਲੀ ਵਾਰ ਇਸ ਤੋਂ ਵੀ ਵੱਧ ਜੋਸ਼ ਨਾਲ ਖੇਡਦੇ ਹੋਏ ਅਸੀਂ ਹੋਰ ਇਨਾਮ ਜਿੱਤਾਂਗੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।