ਰਿਵਾਜ ਜਵੈਲਰਜ਼ ਨੇ ਜ਼ੀਰਕਪੁਰ ਵਿਖੇ ਖੋਲਿਆ ਆਪਣਾ ਪਹਿਲਾ ਆਊਟਲੈੱਟ
- ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਕੀਤਾ ਉਦਘਾਟਨ
ਹਰਜਿੰਦਰ ਸਿੰਘ ਭੱਟੀ
ਜ਼ੀਰਕਪੁਰ, 14 ਸਤੰਬਰ 2024 - ਰਿਵਾਜ ਜਵੈਲਰਜ਼ ਨੇ ਸ਼ਨੀਵਾਰ ਨੂੰ ਜ਼ੀਰਕਪੁਰ ਦੇ ਸ਼ਿਵਾਲਿਕ ਵਿਹਾਰ ਵਿਚ ਆਪਣਾ ਨਵਾਂ ਸ਼ੋਰੂਮ ਖੋਲ੍ਹਿਆ। ਇਸ ਸ਼ੌਰੂਮ ਦਾ ਉਦਘਾਟਨ ਹਲਕਾ ਡੇਰਾਬੱਸੀ ਤੋਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੰਪਨੀ ਦੇ ਮੁੱਖ ਮੈਨੇਜਿੰਗ ਡਾਇਰੈਕਟਰ ਪਵਨ ਸਹਾਰਨ ਅਤੇ ਚੇਅਰਮੈਨ ਪਰਵੀਨ ਸਹਾਰਨ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀ ਦੇ ਮੁੱਖ ਮੈਨੇਜਿੰਗ ਡਾਇਰੈਕਟਰ ਪਵਨ ਸਹਾਰਨ ਕਿਹਾ ਕਿ ਰਿਵਾਜ ਜਵੈਲਰਜ਼ ਦਾ ਟ੍ਰਾਈਸਿਟੀ ਵਿਚ ਇਹ ਅਜਿਹਾ ਪਹਿਲਾ ਸ਼ੋਰੂਮ ਹੈ, ਜਿਸ ਵਿਚ ਆਮ ਲੋਕਾਂ ਨੂੰ ਜਵੈਲਰੀ ਦੀ ਸ਼ੁੱਧਤਾ ਦੀ ਗਾਰੰਟੀ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਆਮ ਲੋਕਾਂ ਨੂੰ ਸ਼ੋਰੂਮ ਤੋਂ ਗੋਲਡ ਖਰੀਦਣ ਦੇ ਨਾਲ ਨਾਲ ਪੈਸੇ ਕਮਾਉਣ ਦਾ ਵੀ ਸੁਨਿਹਰਾ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ 'ਤੇ ਕੰਪਨੀ ਦੇ ਚੇਅਰਮੈਨ ਪ੍ਰਵੀਨ ਸਹਾਰਨ ਨੇ ਦੱਸਿਆ ਕਿ ਰਿਵਾਜ ਜਵੈਲਰਜ਼ ਕੋਲ ਤੁਹਾਨੂੰ ਹਰ ਤਰ੍ਹਾਂ ਦੇ ਸੋਨੇ ਅਤੇ ਇਟੈਲੀਅਨ ਚਾਂਦੀ ਦੇ ਗਹਿਣੇ ਵਧੀਆ ਰੇਟ 'ਤੇ ਹਰ ਸਮੇਂ ਤਿਆਰ ਮਿਲਣਗੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਰਿਵਾਜ ਜਵੈਲਰਜ਼ ਦੀ ਵੈੱਬਸਾਈਟ www.rivajjewellers.com
'ਤੇ ਮਿਲ ਜਾਵੇਗੀ ਅਤੇ ਇੱਥੋਂ ਹੀ ਤੁਸੀਂ ਸਾਡੇ ਇਨਾਮਾਂ ਬਾਰੇ ਜਾਣਕਾਰੀ ਲੈ ਸਕਦੇ ਹੋ।