ਪੰਜਾਬੀ ਯੂਨੀਵਰਸਿਟੀ ਵਿਖੇ 'ਭਾਰਤ ਵਿੱਚ ਕੈਰੀਅਰ ਗਾਈਡੈਂਸ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਪਟਿਆਲਾ, 13 ਸਤੰਬਰ 2024 - ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਟੈਕਨੀਕਲ ਕਲੱਬ ਵੱਲੋਂ ਈ.ਸੀ.ਪੀ. ਲਿਮਟਿਡ ਚੰਡੀਗੜ੍ਹ ਦੇ ਡਾ. ਵਿਜੇਂਦਰ ਸਿੰਘ ਵੱਲੋਂ 'ਭਾਰਤ ਵਿੱਚ ਕੈਰੀਅਰ ਗਾਈਡੈਂਸ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਬੁਲਾਰੇ ਵੱਲੋਂ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੈਰੀਅਰ ਦੇ ਵੱਖ-ਵੱਖ ਮੌਕਿਆਂ ਬਾਰੇ ਤਲਾਸ਼ ਕਰਦਿਆਂ ਆਪਣੇ ਲਈ ਢੁਕਵਾਂ ਮੌਕਾ ਪਛਾਣਨਾ ਚਾਹੀਦਾ ਹੈ। ਉਨ੍ਹਾਂ ਵੱਖ-ਵੱਖ ਸਰੋਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮਾਹਲੀ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਮੁੱਖ ਬੁਲਾਰੇ ਬਾਰੇ ਜਾਣੂ ਕਰਵਾਇਆ ਅਤੇ ਹਾਜ਼ਰ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਉੱਤੇ ਸਵਾਗਤ ਕੀਤਾ।
ਡਾ. ਮਨਜੀਤ ਸਿੰਘ ਬੰਮਰਾ ਨੇ ਇਸ ਮੌਕੇ ਬੋਲਦਿਆਂ ਵਿਦਿਆਰਥੀਆਂ ਨੂੰ ਤਕਨੀਕੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਵਿਭਾਗ ਦੀ ਸਾਬਕਾ ਮੁਖੀ ਡਾ. ਰਣਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਸੈਮੀਕੰਡਕਟਰਾਂ ਵਿੱਚ ਆਉਣ ਵਾਲੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਟੈਕਨੀਕਲ ਕਲੱਬ ਦੀ ਪ੍ਰਧਾਨ ਡਾ. ਰੀਚਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਹਾਰਡਵੇਅਰ ਅਤੇ ਸਾਫਟਵੇਅਰ ਹੁਨਰਾਂ 'ਤੇ ਵਧੇਰੇ ਕੇਂਦ੍ਰਿਤ ਹੋਣ ਲਈ ਪ੍ਰੇਰਿਤ ਕੀਤਾ। ਡਾ. ਭਾਵਨਾ ਅਤੇ ਡਾ. ਪ੍ਰੀਤੀ ਨੇ ਸਮੁੱਚੇ ਸੈਮੀਨਾਰ ਦਾ ਸੰਚਾਲਨ ਕੀਤਾ। ਸੈਮੀਨਾਰ ਦੌਰਾਨ ਡਾ. ਸੋਨੀਆ, ਡਾ.ਦੀਪਕ ਸੈਣੀ, ਡਾ. ਚਰਨਜੀਤ ਸਿੰਘ ਅਤੇ ਹੋਰ ਫ਼ੈਕਲਟੀ ਮੈਂਬਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |