ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਤਕਨੀਕੀ ਪੇਸ਼ਕਾਰੀ ਦੌਰਾਨ ਮੱਲਾਂ ਮਾਰੀਆਂ
ਅਸ਼ੋਕ ਵਰਮਾ
ਭਗਤਾ ਭਾਈ, 17 ਸਤੰਬਰ 2024:ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ,ਭਗਤਾ ਭਾਈ ਦੇ ਪੰਦਰਾਂ ਵਿਦਿਆਰਥੀਆਂ ਨੇ “ਦ ਇੰਸਟੀਚਿਊਟ ਆਫ਼ ਇੰਜੀਨੀਅਰਜ਼ (ਇੰਡੀਆ), ਬਠਿੰਡਾ ਲੋਕਲ ਸੈਂਟਰ”, ਵਿੱਚ ਹੋਈ ਇੱਕ ਪ੍ਰੋਜੈਕਟ ਪੇਸ਼ਕਾਰੀ ਵਿੱਚ ਹਿੱਸਾ ਲਿਆ। ਇਸ ਮੌਕੇ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਦਿਵਾਂਸ਼ੀ, ਜੈਸਮੀਨ ਕੌਰ,ਸੁਖਨੂਰ ਕੌਰ,ਪਵਨਪ੍ਰੀਤ ਕੌਰ ਨੇ ਇੱਕ ‘ਫਾਈਵ ਇਨ ਵੰਨ ਐਕਊਸੇਵਰ’ (ਜਲ ਬਚਾਓ ) ਦੀ ਟੈਕਨੀਕਲ ਪੇਸ਼ਕਾਰੀ ਕਰਕੇ 1100 ਰੁ: ਨਗਦ ਇਨਾਮ ਅਤੇ ਪਹਿਲਾ ਸਥਾਨ ਹਾਸਲ ਕੀਤਾ।ਸੱਤਵੀਂ ਜਮਾਤ ਦੇ ਵਿਦਿਆਰਥੀ ਪ੍ਰਾਂਜਲ ਸੁਖੀਜਾ ਅਤੇ ਗੁਰਮਨਪ੍ਰੀਤ ਸਿੰਘ ਨੇ “ ਸਮਾਰਟ ਕੂਲ਼ਐਂਟ ਵਾਟਰ ਮਨੀਟਰ ਸਿਸਟਮ” ਦੀ ਟੈਕਨੀਕਲ ਪੇਸ਼ਕਾਰੀ ਕਰਕੇ 900 ਰੁ:ਦਾ ਇਨਾਮ ਅਤੇ ਦੂਜਾ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਆਕਸਫੋਰਡ ਦੇ ਵਿਦਿਆਰਥੀਆਂ ਨੇ 15 ਸਤੰਬਰ ਨੂੰ ‘ਇੰਜੀਨੀਅਰ ਡੇ’ ਦੀ 57 ਵੀ ਵਰੇ੍ਹਗੰਢ ਤੇ ਬਠਿੰਡਾ ਲੋਕਲ ਸੈਂਟਰ ਵਿਖੇ ਆਪਣੀ ਤੀਖਣ ਬੁੱਧੀ ਦਾ ਪ੍ਰਗਟਾਵਾ ਕੀਤਾ।
ਇੱਥੇ ਤਰੁਣ ਕੁਮਾਰ ਬਤਰਾ(ਚੀਫ਼ ਜਨਰਲ ਮੈਨੇਜਰ ਐਨ.ਐੱਫ.ਐੱਲ਼),ਡਾ. ਆਰ. ਕੇ. ਬਾਂਸਲ( ਡਾਇਰੈਕਟਰ, ਪੰਜਾਬ ਇੰਸਟੀਚਿਊਟ ਆਫ਼ ਟੈਕਨੋਲੌਜੀ, ਨੰਦਗੜ੍ਹ), ਡਾ: ਜਗਤਾਰ ਸਿੰਘ ਸਿਵੀਆ ਨੇ ਵਿਦਿਆਰਥੀਆਂ ਨੂੰ ਇਹ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।ਸਕੂਲ਼ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਦੀ ਕਾਮਨਾ ਕੀਤੀ। ਉਨ੍ਹਾਂ ਸਕੂਲ ਦੇ ਅਧਿਆਪਕ ਇੰਜੀ: ਹਰੀਸ਼ਰਨ ਅਗਰਵਾਲ ਦੀ ਵੀ ਕੁਸ਼ਲ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।