ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਨਿਸਟ੍ਰੇਸ਼ਨ ਲਾਂਡਰਾ ਨੂੰ ਐਨਏਏਸੀ ਏ-ਪਲੱਸ ਗ੍ਰੇਡ ਨਾਲ ਨਿਵਾਜਿਆ
- ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਨਿਸਟ੍ਰੇਸ਼ਨ, ਲਾਂਡਰਾਂ ਨੇ ਐਨਏਏਸੀ ਏ-ਪਲੱਸ ਗ੍ਰੇਡ ਦੀ ਮਾਨਤਾ ਕੀਤੀ ਹਾਸਲ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 15 ਸਤੰਬਰ 2024 - ਸੀਜੀਸੀ ਲਾਂਡਰਾ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਿਨਸਟ੍ਰੇਸ਼ਨ (ਸੀਬੀਐਸਏ) ਨੇ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (ਐਨਏਏਸੀ) ਤੋਂ ਏ-ਪਲੱਸ ਗ੍ਰੇਡ ਦੀ ਮਾਨਤਾ ਪ੍ਰਾਪਤ ਕੀਤੀ ਹੈ।ਸੰਸਥਾ ਨੇ 4.0 ਪੈਮਾਨੇ ’ਤੇ 3.36 ਦਾ ਪ੍ਰਭਾਵਸ਼ਾਲੀ ਕਿਊਮੁਲੇਟਿਵ ਗ੍ਰੇਡ ਪੁਆਇੰਟ ਔਸਤ (ਸੀਜੀਪੀਏ) ਹਾਸਲ ਕੀਤਾ ਹੈ, ਜੋ ਕਿ ਵੱਖ-ਵੱਖ ਅਕਾਦਮਿਕ ਅਤੇ ਸੰਸਥਾਗਤ ਪਹਿਲੂਆਂ ਵਿੱਚ ਆਪਣੀ ਉੱਤਮਤਾ (ਮੁਹਾਰਤ) ਨੂੰ ਦਰਸਾਉਂਦਾ ਹੈ। ਸੀਬੀਐਸਏ ਦੀ ਏ-ਪਲੱਸ ਮਾਨਤਾ ਟੀਚਿੰਗ ਲਰਨਿੰਗ ਅਤੇ ਮੁਲਾਂਕਣ, ਖੋਜ ਤੇ ਨਵੀਨਤਾਵਾਂ ਅਤੇ ਵਿਸਥਾਰ; ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ; ਵਿਿਦਆਰਥੀ ਸਹਾਇਤਾ ਅਤੇ ਤਰੱਕੀ; ਗਵਰਨੈਂਸ, ਲੀਡਰਸ਼ਿਪ ਅਤੇ ਪ੍ਰਬੰਧਨ; ਇੰਸਟੀਚਿਊਸ਼ਨਲ ਵੈਲਿਯੁ ਅਤੇ ਵਧੀਆ ਅਭਿਆਸ ਵਰਗੇ ਨਾਜ਼ੁਕ ਖੇਤਰਾਂ ਵਿੱਚ ਅਦਾਰੇ ਦੀ ਬਿਹਤਰੀਨ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ।
ਜ਼ਿਕਰਯੋਗ ਹੈ ਕਿ ਐੱਨਏਏਸੀ 1994 ਵਿੱਚ ਸਥਾਪਿਤ ਕੀਤੀ ਇੱਕ ਖੁਦਮੁਖਤਿਆਰ ਸੰਸਥਾ ਹੈ ਜਿਸ ਨੂੰ ਭਾਰਤ ਭਰ ਵਿੱਚ ਉੱਚ ਸਿੱਖਿਆ ਸੰਸਥਾਵਾਂ ਦਾ ਮੁਲਾਂਕਣ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾਂ ਜੋ ਅਦਾਰਿਆਂ ਦੀ ਗੁਣਵੱਤਾ ਅਤੇ ਕਾਰਗੁਜ਼ਾਰੀ ਦਾ ਇੱਕ ਉਚਿਤ ਮਾਪ ਦਿੱਤਾ ਜਾ ਸਕੇ। ਇੱਕ ਤੀਬਰ ਅਤੇ ਵਿਆਪਕ ਮੁਲਾਂਕਣ ਪ੍ਰਕਿਿਰਆ ਜ਼ਰੀਏ ਐਨਏਏਸੀ ਕਿਸੇ ਵੀ ਸੰਸਥਾ ਨੂੰ ਗ੍ਰੇਡ ਦੇਣ ਤੋਂ ਪਹਿਲਾਂ ਵੱਖ ਵੱਖ ਕਾਰਕਾਂ ਜਿਵੇਂ ਕਿ ਅਕਾਦਮਿਕ ਕਠੋਰਤਾ, ਖੋਜ ਪਹਿਲਕਦਮੀਆਂ, ਗਵਰਨੈਂਸ ਢਾਂਚੇ ਅਤੇ ਸਮੁੱਚੇ ਸਿੱਖਣ ਦੇ ਮਾਹੌਲ ਆਦਿ ਦੀ ਜਾਂਚ ਕਰਦਾ ਹੈ ਅਤੇ ਇਸ ਦੇ ਆਧਾਰ ਤੇ ਵਿਿਦਅਕ ਸੰਸਥਾਵਾਂ ਨੂੰ ਮਾਪਦਾ ਹੈ ਅਤੇ ਗ੍ਰੇਡ ਦੀ ਮਾਨਤਾ ਦਿੰਦਾ ਹੈ।
ਏ-ਪਲੱਸ ਗ੍ਰੇਡ ਹਾਸਲ ਕਰਨਾ ਇੱਕ ਵਿਸ਼ੇਸ਼ਤਾ ਦਾ ਚਿੰਨ੍ਹ ਹੈ ਜੋ ਸੀਬੀਐਸਏ ਨੂੰ ਦੇਸ਼ ਵਿੱਚ ਉੱਚ ਸਿੱਖਿਆ ਲਈ ਉੱਚ ਦਰਜਾ ਪ੍ਰਾਪਤ ਸੰਸਥਾਵਾਂ ਵਿੱਚ ਸ਼ਾਮਲ ਕਰਦਾ ਹੈ।
ਸੀਬੀਐਸਏ ਸੀਜੀਸੀ ਲਾਂਡਰਾ ਵਿਖੇ ਬਿਜ਼ਨਸ ਮੈਨੇਜਮੈਂਟ ਦੇ ਵਿਿਦਆਰਥੀਆਂ ਲਈ ਇਹ ਏ-ਪਲੱਸ ਗ੍ਰੇਡ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗੀ ਕਿਉਂਕਿ ਇਹ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ ਅਤੇ ਇਹ ਸਫਲਤਾ ਇਸ ਗੱਲ ਦੀ ਪੁਸ਼ਟੀ ਕਰੇਗੀ ਕਿ ਉਹ ਇੱਕ ਅਜਿਹੀ ਸੰਸਥਾ ਦਾ ਹਿੱਸਾ ਹਨ ਜੋ ਇਸ ਦੀ ਅਕਾਦਮਿਕ ਉੱਤਮਤਾ, ਨਵੀਨਤਾਕਾਰੀ ਅਧਿਆਪਨ ਵਿਧੀਆਂ ਅਤੇ ਪਲੇਸਮੈਂਟ ਲਈ ਮਾਨਤਾ ਪ੍ਰਾਪਤ ਹੈ। ਇਸ ਤੋਂ ਇਲਾਵਾ ਇਹ ਮੋਹਰੀ ਕੰਪਨੀਆਂ ਅਤੇ ਸੰਸਥਾਵਾਂ ਲਈ ਸੀਬੀਐਸਏ ਦੀ ਅਪੀਲ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇ ਵਿਿਦਆਰਥੀਆਂ ਕੋਲ ਇੰਟਰਨਸ਼ਿਪ, ਪਲੇਸਮੈਂਟ ਅਤੇ ਸਹਿਯੋਗੀ ਪ੍ਰੋਜੈਕਟਾਂ ਲਈ ਬਿਹਤਰ ਮੌਕਿਆਂ ਤੱਕ ਪਹੁੰਚ ਪ੍ਰਾਪਤ ਹੈ।
ਆਪਣੀ ਇਸ ਸਫਲਤਾ ਬਾਰੇ ਖੁਸ਼ੀ ਪ੍ਰਗਟ ਕਰਦਿਆਂ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਏ-ਪਲੱਸ ਗ੍ਰੇਡ ਦੀ ਮਾਨਤਾ ਮਿਲਣ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਮਾਨਤਾ ਖੇਤਰ ਵਿੱਚ ਸਭ ਤੋਂ ਭਰੋਸੇਮੰਦ, ਪਹੁੰਚਯੋਗ ਅਤੇ ਉੱਚ ਗੁਣਵੱਤਾ ਵਾਲੇ ਵਿਿਦਅਕ ਅਦਾਰਿਆਂ ਵਿੱਚੋਂ ਇੱਕ ਵਜੋਂ ਸਾਡੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਅਕਾਦਮਿਕ ਉੱਤਮਤਾ ਲਈ ਸਾਡੀ ਨਿਰੰਤਰ ਕੋਸ਼ਿਸ਼, ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਅਤੇ ਸਾਡੇ ਸਮੁੱਚੇ ਭਾਈਚਾਰੇ, ਵਿਿਦਆਰਥੀਆਂ, ਫੈਕਲਟੀ ਅਤੇ ਸਟਾਫ ਦੇ ਸਮਰਪਣ ਦਾ ਪ੍ਰਤੀਬਿੰਬ ਹੈ।ਏ-ਪਲੱਸ ਮਾਨਤਾ ਸਾਨੂੰ ਆਪਣੇ ਮਿਆਰਾਂ ਨੂੰ ਹੋਰ ਉੱਚਾ ਚੁੱਕਣ ਅਤੇ ਉੱਚ ਸਿੱਖਿਆ ਵਿੱਚ ਮਾਪਦੰਡ ਸਥਾਪਤ ਕਰਨਾ ਜਾਰੀ ਰੱਖਣ ਲਈ ਪ੍ਰੇਰਿਤ ਕਰੇਗੀ।
ਇਸ ਵਿਸ਼ੇਸ਼ ਮੌਕੇ ਸੀਜੀਸੀ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ ਨੇ ਸੀਬੀਐਸਏ-ਸੀਜੀਸੀ ਟੀਮ ਵੱਲੋਂ ਕੀਤੇ ਸਹਿਯੋਗੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਦੇ ਸਮਰਪਣ ਅਤੇ ਟੀਮ ਵਰਕ ਨੂੰ ਦਿੱਤਾ। ਉਨ੍ਹਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਸਫਲਤਾ ਨਾ ਸਿਰਫ਼ ਸਾਡੀ ਸਖ਼ਤ ਮਿਹਨਤ ਨੂੰ ਪ੍ਰਮਾਣਿਤ ਕਰਦੀ ਹੈ, ਸਗੋਂ ਸਾਡੇ ਵਿਿਦਆਰਥੀਆਂ ਅਤੇ ਫੈਕਲਟੀ ਲਈ ਸੰਭਾਵਨਾਵਾਂ ਨੂੰ ਹੋਰ ਵਧਾਉਂਦੇ ਹੋਏ ਉਨ੍ਹਾਂ ਲਈ ਸਹਿਯੋਗ, ਖੋਜ ਅਤੇ ਗਲੋਬਲ ਸਾਂਝੇਦਾਰੀ ਲਈ ਬਹੁਤ ਸਾਰੇ ਮੌਕਿਆਂ ਦੇ ਦਰਵਾਜੇ ਵੀ ਖੋਲ੍ਹਦੀ ਹੈ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਉਪਲੱਬਧੀ ਨਾਲ ਸੀਬੀਐਸਏ ਸੀਜੀਸੀ ਲਾਂਡਰਾ ਇੱਕ ਮੋਹਰੀ ਉੱਚ ਸਿੱਖਿਆ ਸੰਸਥਾ ਦੇ ਤੌਰ ’ਤੇ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ ਅਤੇ ਆਪਣੇ ਵਿਿਦਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਤੌਰ ’ਤੇ ਉੱਤਮਤਾ ਪ੍ਰਾਪਤ ਕਰਨ ਲਈ ਇੱਕ ਵਿਸ਼ਵ ਪੱਧਰੀ ਮੰਚ ਪ੍ਰਦਾਨ ਕਰਨ ਵਿੱਚ ਸਹਾਇਕ ਬਣੇਗਾ।