ਬਟਾਲਾ ਪਹੁੰਚੀ ਕੂਲਰ ਪੀਜਾ ਜੋੜੀ ਅਤੇ ਬੀਬੀ ਚਤਰੋ
ਸ਼ੁਭ ਚਿੰਤਕਾਂ ਦਾ ਕੀਤਾ ਧੰਨਵਾਦ,
ਰੋਹਿਤ ਗੁਪਤਾ
ਗੁਰਦਾਸਪੁਰ 20 ਸਤੰਬਰ ਮਸ਼ਹੂਰ ਕੂਲਰ ਪੀਜਾ ਜੋੜੀ ਅੱਜ ਬਟਾਲਾ ਵਿਖੇ ਇੱਕ ਨਿਜੀ ਰੈਸਟੋਰੈਂਟ ਦੇ ਉਦਘਾਟਨ ਮੌਕੇ ਪਹੁੰਚੀ। ਰੈਸਟੋਰੈਂਟ ਦੇ ਮਾਲਕਾਂ ਵੱਲੋਂ ਉਹਨਾਂ ਦਾ ਸਵਾਗਤ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਅਤੇ ਢੋਲ ਦੀ ਥਾਪ ਤੇ ਕੀਤਾ। ਇਸ ਮੌਕੇ ਕੂਲਰ ਪੀਜਾ ਜੋੜੀ ਨੱਚਦੀ ਹੋਈ ਵੀ ਨਜ਼ਰ ਆਈ। ਮੀਡੀਆ ਨਾਲ ਗੱਲਬਾਤ ਕਰਦਿਆਂ ਦੋਹਾਂ ਨੇ ਆਪਣੇ ਸ਼ੁਭ ਚਿੰਤਕਾਂ ਦਾ ਧੰਨਵਾਦ ਕੀਤਾ ਜਿਨਾਂ ਦੇ ਪਿਆਰ ਸਦਕਾ ਉਹ ਇਸ ਮੁਕਾਮ ਤੇ ਪਹੁੰਚੇ ਹਨ। ਉਹਨਾਂ ਅਰਬਨ ਸਟੇਟ ਰੈਸਟੋਰੈਂਟ ਦੇ ਮਾਲਕਾਂ ਨੂੰ ਵਧਾਈ ਵੀ ਦਿੱਤੀ ।
ਉਥੇ ਹੀ ਉਦਘਾਟਨ ਮੌਕੇ ਪਹੁੰਚੀ ਅਤਰੋ ਚਤਰੋ ਜੋੜੀ ਵਿੱਚੋਂ ਬੀਬੀ ਚਤਰੋ ਵੀ ਖਾਸ ਤੌਰ ਤੇ ਪਹੁੰਚੀ ਸੀ ਜਿਸ ਨੇ ਕੁਲਰ ਪੀਜਾ ਜੋੜੀ ਦੇ ਸਵਾਗਤ ਵਿੱਚ ਬੋਲੀਆਂ ਭੰਗੜੇ ਵੀ ਪਾਏ। ਬੀਬੀ ਚਤਰੋ ਨੇ ਆਪਣੇ ਜਾਨੇ ਪਹਿਚਾਨੇ ਅੰਦਾਜ਼ ਵਿੱਚ ਸਮਾਗਮ ਵਿੱਚ ਖੁਸ਼ੀ ਦਾ ਮਾਹੌਲ ਬਣਾਏ ਰੱਖਿਆ। ਹੋਰ ਕੀ ਕੀ ਕਿਹਾ ਕੂਲਰ ਪੀਜਾ ਜੋੜੀ ਅਤੇ ਬੀਬੀ ਚਤਰੋ ਨੇ ਤੁਸੀਂ ਵੀ ਸੁਣਲੋ