ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਧੂਮ-ਧਾਮ ਨਾਲ ਮਨਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਅਪ੍ਰੈਲ 2015:ਅੱਜ ਪਿੰਡ ਲਾਲੜੂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 133ਵਾ ਜਨਮ ਦਿਨ ਬਹੁਤ ਹੀ ਧੁੰਮ ਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਇਕੱਤਰ ਹੋਏ ਭਾਈਚਾਰੇ ਨੂੰ ਡਾ. ਭੀਮ ਰਾਓ ਅੰਬੇਦਕਰ ਜੀ ਦੀ ਸੰਘਰਸ਼ ਯਾਤਰਾ ਦੀ ਫਿਲਮ ਦਿਖਾਈ ਗਈ ਅਤੇ ਬੱਚਿਆਂ ਦੇ ਡਾ. ਭੀਮ ਰਾਓ ਅਬੰਡੇਕਰ ਦੀ ਜੀਵਨੀ ਸਬੰਧੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕੁੱਲ 50 ਬੱਚਿਆਂ ਨੇ ਭਾਗ ਲਿਆ। ਗੁਰੂ ਰਵਿਦਾਸ ਭਵਨ ਕਮੇਟੀ ਦੇ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 25 ਬੱਚਿਆਂ ਨੇ ਸੀਨੀਅਰ ਵਿੰਗ ਤੇ 25 ਬੱਚਿਆਂ ਨੇ ਜੂਨੀਅਰ ਵਿੰਗ ਵਿੱਚ ਭਾਗ ਲਿਆ ਸੀ।
ਉਨ੍ਹਾਂ ਦੱਸਿਆ ਕਿ ਸੀਨੀਅਰ ਵਿੰਗ ਵਿੱਚ ਹਰਜਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਪਹਿਲਾ ਸਥਾਨ ਅਤੇ ਜੂਨੀਅਰ ਵਿੰਗ ਵਿੱਚ ਅਸ਼ਵਨੀ ਸਿੰਘ ਪੁੱਤਰ ਰਿੰਕੂ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਨ੍ਹਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਭਵਨ ਕਮੇਟੀ ਵੱਲੋਂ ਡਾਂ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰਾਂ ਅਤੇ ਕਾਪੀਆਂ ਪੈਨ ਪੈਨਸਲਾਂ ਦੀ ਕਿੱਟਾ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਜੀ ਮੰਦਿਰ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਤੇ ਲੱਖਵਿੰਦਰ ਸਿੰਘ, ਪਰਵੀਨ ਕੁਮਾਰ, ਹਰਿੰਦਰ ਸਿੰਘ, ਨਰੇਸ਼ ਕੁਮਾਰ, ਜਸਵਿੰਦਰ ਸਿੰਘ, ਰਾਜਿੰਦਰ ਸਿੰਘ, ਪ੍ਰਮੋਦ ਕੁਮਾਰ, ਬੇਅੰਤ, ਗੋਲਡੀ,ਮੂਕੇਸ, ਜੱਗਾ ਸਿੰਘ ਸਮੇਤ ਸੰਗਤ ਹਾਜ਼ਰ ਸੀ।