ਮਚਾਕੀ ਮੱਲ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਹਾਈ ਸਕੂਲ ਜਲਾਲੇਆਣਾ ਨੂੰ ਪ੍ਰਿੰਟਰ ਦਾਨ ਕੀਤਾ ।
ਫ਼ਰੀਦਕੋਟ, 24 ਨਵੰਬਰ (ਪਰਵਿੰਦਰ ਸਿੰਘ ਕੰਧਾਰੀ)-ਸਰਕਾਰੀ ਹਾਈ ਸਕੂਲ ਜਲਾਲੇਆਣਾ ਦੇ ਮੁੱਖ ਅਧਿਆਪਿਕਾ ਪਰਮਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਸਰਕਾਰੀ ਹਾਈ ਸਕੂਲ ਜਲਾਲੇਆਣਾ ਵਿਖੇ ਚੋਰੀ ਹੋ ਗਈ ਸੀ। ਚੋਰਾਂ ਵੱਲੋਂ ਸਕੂਲ ਦੇ ਕਮਰਿਆਂ ਦੇ ਤਾਲੇ ਅਤੇ ਕੁੰਡੇ ਤੋੜ ਕੇ ਸਕੂਲ ਵਿਚੋਂ ਐਲ.ਈ.ਡੀ, ਪ੍ਰਿੰਟਰ, ਡੀ ਵੀ ਆਰ,ਮਿਡ-ਡੇ-ਮੀਲ ਦਾ ਰਾਸਨ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਸੀ। ਜਿਸ ਕਾਰਨ ਸਕੂਲ ਦਾ ਦਫਤਰੀ ਕੰਮਕਾਜ ਕਾਫੀ ਪ੍ਰਭਾਵਿਤ ਹੋ ਰਿਹਾ ਸੀ। ਇਸ ਬਾਰੇ ਜਦੋਂ ਮਚਾਕੀ ਮੱਲ ਸਿੰਘ ਵੈਲਫੇਅਰ ਸੋਸਾਇਟੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ਹੇਠ ਗੁਲਵੰਤ ਸਿੰਘ ਮਨੀਲਾ ਵਾਲੇ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਸਰਪੰਚ ਸਮੇਤ ਹੋਰ ਅਹੁਦੇਦਾਰਾਂ ਵੱਲੋਂ ਸਰਕਾਰੀ ਹਾਈ ਸਕੂਲ ਜਲਾਲੇਆਣਾ ਵਿਖੇ ਪਹੁੰਚੇ ਤੇ ਚੋਰੀ ਹੋਣ ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਸਕੂਲ ਦੇ ਕੰਮਕਾਜ਼ ਦੀ ਬੇਹਤਰੀ ਵਾਸਤੇ ਸਕੂਲ ਨੂੰ ਇੱਕ ਪ੍ਰਿੰਟਰ ਦਾਨ ਕੀਤਾ । ਇਸ ਮੌਕੇ ਗ੍ਰਾਮ ਪੰਚਾਇਤ ਜਲਾਲੇਆਣਾ ਦੇ ਸਰਪੰਚ ਮਨਦੀਪ ਸਿੰਘ, ਮੈਂਬਰਾਨ ਸਾਹਿਬਾਨ, ਪਿ੍ਰੰਸੀਪਲ ਰਾਜਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਵੀ ਹਾਜ਼ਰ ਸਨ। ਸਰਕਾਰੀ ਹਾਈ ਸਕੂਲ ਜਲਾਲੇਆਣਾ ਦੇ ਮੁੱਖ ਅਧਿਆਪਕਾ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਦਾਨੀ ਸੱਜਣਾਂ ਦਾਂ ਧੰਨਵਾਦ ਕੀਤਾ ਗਿਆ।