ਸ਼ਹਿਰਾਂ ਤੋਂ ਬਾਅਦ ਦਿਹਾਤੀ ਇਲਾਕਿਆਂ ਵਿੱਚ ਵੀ ਸੀ ਐਮ ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਦੀ ਸ਼ੁਰੂਆਤ
ਚੰਡਿਆਲਾ ਤੇ ਬਰੋਲੀ ਵਿੱਚ ਰੋਜ਼ਾਨਾ ਲੱਗ ਰਹੀਆਂ ਨੇ ਛੇ ਯੋਗਾ ਕਲਾਸਾਂ
ਐਸ ਡੀ ਐਮ ਅਮਿਤ ਗੁਪਤਾ ਵੱਲੋਂ ਲੋਕਾਂ ਨੂੰ ਮੁਫ਼ਤ ਯੋਗਾ ਕਲਾਸਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਦਾ ਲਾਭ ਲੈਣ ਦਾ ਸੱਦਾ
ਡੇਰਾਬੱਸੀ, 24 ਨਵੰਬਰ, 2024: ਪੰਜਾਬ ਸਰਕਾਰ ਵੱਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਸੂਬੇ ਦੇ ਲੋਕਾਂ ਨੂੰ ਮੁਫ਼ਤ ਯੋਗਾ ਕਲਾਸਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਹੁਣ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਯੋਗਾ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਡੇਰਾਬੱਸੀ ਸਬ ਡਵੀਜ਼ਨ ਵਿੱਚ ਚੰਡਿਆਲਾ ਤੇ ਬਰੋਲੀ ਵਿੱਚ ਰੋਜ਼ਾਨਾ ਛੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਐਸ ਡੀ ਐਮ ਅਮਿਤ ਗੁਪਤਾ ਨੇ ਲੋਕਾਂ ਨੂੰ ਮੁਫ਼ਤ ਯੋਗਾ ਕਲਾਸਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਦਾ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੋਗਾ ਰਾਹੀਂ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਮਾਹਿਰ ਯੋਗਾ ਕੋਚਾਂ ਰਾਹੀਂ ਯੋਗਾ ਸਿਖਲਾਈ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੰਡਿਆਲਾ ਤੇ ਬਰੋਲੀ ਵਿੱਚ ਰੋਜ਼ਾਨਾ ਲਾਈਆਂ ਜਾ ਰਹੀਆਂ ਛੇ ਯੋਗਾ ਕਲਾਸਾਂ ਤਹਿਤ ਸਵੇਰੇ 6 ਤੋਂ 7 ਵਜੇ, ਪ੍ਰਧਾਨ ਨਿਵਾਸ, ਪਿੰਡ ਚੰਡਿਆਲਾ, ਸਵੇਰੇ 9 ਤੋਂ 10 ਵਜੇ, ਗੁਰੂਦੁਆਰਾ ਸਿੰਘ ਸਭਾ, ਪਿੰਡ ਚੰਡਿਆਲਾ, ਸਵੇਰੇ 10:30 ਤੋਂ 11:30 ਵਜੇ, ਨਜ਼ਦੀਕ ਪਾਲ ਫਾਰਮ, ਸ਼ਾਮ 3 ਤੋਂ 4 ਵਜੇ ਤੱਕ, ਧਰਮਸ਼ਾਲਾ ਪਿੰਡ ਬਰੋਲੀ, ਸ਼ਾਮ 4 ਤੋਂ 5 ਵਜੇ, ਗੁਰੂਦਵਾਰਾ ਦਸਮੇਸ਼ ਬਰੋਲੀ ਅਤੇ ਸ਼ਾਮ 6:30 ਤੋਂ 7:30 ਤੱਕ ਪ੍ਰਧਾਨ ਨਿਵਾਸ, ਚੰਡਿਆਲਾ ਵਿਖੇ ਕਲਾਸਾਂ ਲਾਈਆਂ ਜਾਂਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕਲਾਸਾਂ ਦੌਰਾਨ ਮਾਹਿਰ ਯੋਗਾ ਕੋਚ ਰਾਜਪ੍ਰੀਤ ਕੌਰ ਦੀ ਤੈਨਾਤੀ ਕੀਤੀ ਗਈ ਹੈ, ਜੋ ਲੋਕਾਂ ਨੂੰ ਵੱਖ-ਵੱਖ ਯੋਗ ਆਸਣਾਂ ਰਾਹੀਂ ਬਿਮਾਰੀਆਂ ਤੋਂ ਮੁਕਤ ਹੋ ਕੇ ਨਿਰੋਗੀ ਜੀਵਨ ਜੀਉਣ ਦੀ ਪ੍ਰੇਰਨਾ ਦਿੰਦੀ ਹੈ। ਯੋਗਾ ਕੋਚ ਰਾਜਪ੍ਰੀਤ ਕੌਰ ਨੇ ਦੱਸਿਆ ਕਿ ਯੋਗਾ ਕਿਰਿਆਵਾਂ ਚ ਏਨੀ ਤਾਕਤ ਹੈ ਕਿ ਲੋਕਾਂ ਨੂੰ ਇਸ ਦੇ ਨਿਯਮਿਤ ਅਭਿਆਸ ਨਾਲ ਪੁਰਾਣੀਆਂ ਸਰੀਰਕ ਸਮੱਸਿਆਵਾਂ ਜਿਵੇਂ ਕਿ ਜੋੜਾਂ ਦੇ ਦਰਦਾਂ, ਪਿੱਠ ਦੇ ਦਰਦਾਂ, ਸਰਵਾਈਕਲ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਸਮੇਤ ਕਈ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਮੁਫ਼ਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ।