ਮਾਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਦਾ ਤਿੰਨ ਰੋਜ਼ਾ ਤਬਲੀਗੀ ਇਜਤਮਾ ਹੋਇਆ ਸ਼ੁਰੂ
ਪਹੁੰਚੇ ਲੋਕਾਂ ਦੀ ਸਹੂਲਤ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਹਨ ਵੱਡੇ ਪੱਧਰ ਤੇ ਪੁਖਤਾ ਇੰਤਜ਼ਾਮ
ਇਜਤਮਾ ਦੇ ਅੰਤਿਮ ਦਿਨ ਦੂਆ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੇ ਅਨੁਮਾਨ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ- ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਨਵੰਬਰ 2024,ਵਿਸ਼ਵ ਭਰ 'ਚ ਮੁਸਲਿਮ ਭਾਈਚਾਰੇ 'ਚ ਕੰਮ ਕਰ ਰਹੀ ਤਬਲੀਗੀ ਜਮਾਅਤ ਦੇ ਮਰਕਜ਼ ਹਜ਼ਰਤ ਨਿਜ਼ਾਮੁਦੀਨ ਦਿੱਲੀ ਦੀਆਂ ਹਦਾਇਤਾਂ ਤੇ ਪੰਜਾਬ ਦੇ ਇਤਿਹਾਸਕ ਤੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ 'ਚ ਮਦਨੀ ਮਸਜਿਦ ਮਰਕਜ ਵਿੱਚ ਸਾਲਾਨਾ ਤਿੰਨ ਰੋਜ਼ਾ ਦੀਨੀ ਤਬਲੀਗੀ ਇਜਤਮਾ ਅੱਜ ਬਾਦ ਦੁਪਹਿਰ ਪਹਿਲੀ ਮਜਲਿਸ ਦੇ ਸ਼ੁਰੂ ਹੋਣ ਨਾਲ ਆਰੰਭ ਹੋਇਆ, ਜਿਸ 'ਚ ਮਰਕਜ਼ ਨਿਜ਼ਾਮੂਦੀਨ ਦਿੱਲੀ ਤੋਂ ਆਏ ਮੋਲਾਨਾ ਸਾਹਿਬ ਨੇ ਸਾਰੇ ਪ੍ਰੋਗਰਾਮਾਂ ਦੀ ਰੂਪ ਰੇਖਾ ਸਬੰਧੀ ਪਹੁੰਚੇ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ।
ਅੱਜ ਸ਼ੁਰੂ ਹੋਏ ਇਸ ਸਾਲਾਨਾ ਵੱਡੇ ਇਜ਼ਤਮਾ ਦੇ ਪ੍ਰੋਗਰਾਮਾਂ ਨੂੰ ਮਸ਼ਵਰੇ ਨਾਲ ਵਿਚਾਰ ਵਟਾਂਦਰੇ ਉਪਰੰਤ ਅੰਤਿਮ ਰੂਪ ਦੇ ਦਿੱਤਾ ਗਿਆ ਸੀ। ਜਿਸ ਅਨੁਸਾਰ ਅੱਜ 24 ਨਬੰਵਰ ਨੂੰ ਸਵੇਰੇ ਬਾਅਦ ਨਮਾਜ਼ ਫਜ਼ਰ ਬਿਆਨ ਹੋਵੇਗਾ,ਇਸ ਤੋਂ ਬਾਅਦ ਨਾਸ਼ਤਾ ਪਾਣੀ ਦੇ ਫਾਰਗ ਹੋਣ ਤੋਂ ਬਾਅਦ ਵਜੇ ਖਿੱਤੇਵਾਰ ਜਮਾਤਾਂ ਵੱਲੋਂ ਜਿਲ੍ਹਾ ਤੇ ਹਲਕਾ ਵਾਇਜ ਸਵੇਰੇ 9:30 ਜੋੜਕੇ ਜਿਥੇ ਤਾਲ਼ੀਮ ਵਾਲਾ ਅਮਲ ਵੱਖੋ ਵੱਖ ਇਲਾਕਿਆਂ ਦੇ ਜਿੰਮੇਦਾਰਾਂ ਵੱਲੋਂ ਕੀਤਾ ਜਾਵੇਗਾ ਅਤੇ ਫਿਰ ਇੱਥੇ ਹੀ ਜ਼ੋਹਰ ਦੀ ਨਮਾਜ਼ ਤੋਂ ਬਾਅਦ ਮੌਲਾਨਾ ਸਾਹਿਬ ਦਾ ਬਿਆਨ ਹੋਵੇਗਾ । ਮਗਰਿਬ ਦੀ ਨਮਾਜ਼ ਤੋਂ ਬਾਅਦ ਸ਼ਾਮ 6 ਵਜੇ ਤੋਂ ਇਸਤਮਾਂ ਦਾ ਮੁੱਖ ਬਿਆਨ ਅਤੇ ਉਮਤੇ ਮੁਹੰਮਦੀਆਂ ਨੂੰ ਦਿੱਤੀ ਗਈ ਦਾਵਤ ਦੀ ਜ਼ਿੰਮੇਦਾਰੀ ਬਾਰੇ ਪਹੁੰਚੇ ਮਹਿਮਾਨਾਂ ਵੱਲੋਂ ਸਮਝਾਇਆ ਜਾਵੇਗਾ ਤਾਂ ਜੋ ਇਸ ਨੂੰ ਅਦਾ ਕਰਨ ਤੋਂ ਬਾਅਦ ਦੁਨੀਆਂ ਵਿੱਚ ਚੈਨ ਸਕੂਨ ਆ ਸਕੇ ।
ਮਿਲੀ ਜਾਣਕਾਰੀ ਅਨੁਸਾਰ ਮਸ਼ਵਰੇ ਨਾਲ ਤੈਅ ਹੋਏ ਅਨੁਸਾਰ ਅੱਜ 24 ਨਵੰਬਰ ਨੂੰ ਸ਼ਾਮ ਬਾਅਦ ਨਮਾਜ਼ ਅਸਰ ਇਸਤਮਾਅ ਗਾਹ ਵਿਖੇ 4:00 ਵਜੇ ਸਾਦਗੀ ਭਰੇ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਦੇ ਬੰਧਨ 'ਚ ਬੰਝਣ ਲਈ ਵੱਡੀ ਗਿਣਤੀ 'ਚ ਜੋੜਿਆਂ ਦੇ ਨਿਕਾਹ ਕਰਵਾਏ ਜਾਣਗੇ । ਦੂਜੇ ਪਾਸੇ ਵਿਸ਼ੇਸ਼ ਪ੍ਰੋਗਰਾਮਾਂ ਤਹਿਤ 24 ਨਵੰਬਰ ਨੂੰ ਮਦਨੀ ਮਸਜਿਦ ਮਰਕਜ਼ ਦੀ ਉੱਪਰਲੀ ਮੰਜ਼ਿਲ 'ਚ ਜ਼ੋਹਰ ਦੀ ਨਮਾਜ਼ ਤੋਂ ਬਾਅਦ ਇਮਾਮ ਤੇ ਉਲਮਾ ਇਕਰਾਮ ਨੂੰ ਦਿੱਲੀ ਮਰਕਜ਼ ਤੋਂ ਆਏ ਮੌਲਾਨਾ ਸਾਹਿਬ ਵੱਲੋਂ ਸੰਬੋਧਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇੱਥੇ ਹੀ ਸਵੇਰੇ 10 ਵਜੇ ਤੋਂ 12 ਵਜੇ ਤੱਕ ਵਿਦਿਆਰਥੀਆਂ, ਮੁਲਾਜ਼ਮਾਂ ਤੇ ਪੜ੍ਹੇ ਲਿਖੇ ਲੋਕਾਂ ਲਈ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ।
25 ਨਵੰਬਰ ਦਿਨ ਸੋਮਵਾਰ ਨੂੰ ਇਜਤਮਾ ਦੇ ਅੰਤਿਮ ਦਿਨ ਬਾਅਦ ਨਮਾਜ਼ ਏ ਫਜ਼ਰ ਤੜਕੇ 6 ਵਜੇ ਜਿੱਥੇ ਬਿਆਨ ਹੋਵੇਗਾ ਉੱਥੇ ਹੀ ਆਖਿਰੀ ਮੁੱਖ ਬਿਆਨ ਸਵੇਰੇ 9:00 ਵਜੇ ਹੋਵੇਗਾ ਅਤੇ ਇਸ ਤੋਂ ਬਾਅਦ ਦੁਆ ਨਾਲ ਇਸ ਇਜ਼ਤਮਾ ਦੀ ਸਮਾਪਤੀ ਹੋਵੇਗੀ ਅਤੇ ਜਮਾਤਾਂ ਨਿਕਲਣ ਵਾਲੇ ਲੋਕਾਂ ਦੀ ਰਵਾਨਗੀ ਦੀ ਬਾਤ ਅਤੇ ਉਹਨਾਂ ਨਾਲ ਮੁਸਾਫੇ ਤੋਂ ਬਾਅਦ ਉਹਨਾਂ ਨੂੰ ਰਵਾਨਾ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਜ਼ਤਮਾ ਦੇ ਅੰਤਿਮ ਦਿਨ ਦੁਆ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੇ ਅਨੁਮਾਨ ਹਨ ਜਿਸ ਲਈ ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਸ਼੍ਰੀ ਗਗਨ ਅਜੀਤ ਸਿੰਘ ਅਨੁਸਾਰ ਉਨ੍ਹਾਂ ਵੱਲੋਂ ਅਪਣੀ ਜਿੰਮੇਵਾਰੀ ਸਮਝਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਵਰਨਯੋਗ ਹੈ ਕਿ ਪਹੁੰਚੇ ਲੋਕਾਂ ਦੀ ਸਹੂਲਤ ਲਈ ਪ੍ਰਬੰਧਕਾਂ ਵੱਲੋਂ ਆਰਾਮ ਅਤੇ ਉਨਾਂ ਦੀ ਸਹੂਲਤ ਦੀ ਖਾਣਾ ਆਦਿ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ।