AAP ਦਾ ਕੋਈ ਵੀ ਆਗੂ ਜੇ ਵੋਟ ਮੰਗਣ ਆਉਂਦਾ ਹੈ, ਤਾਂ ਉਸ ਕੋਲੋਂ ਔਰਤਾਂ ਨੂੰ 1000 ਰੁਪਏ ਗਰੰਟੀ ਦਾ ਮੰਗਿਆ ਜਾਵੇ ਹਿਸਾਬ- ਪੁਰੀ,ਵਿੱਜ, ਭਾਟੀਆ,ਬੱਬਲੀ,ਮਹਾਜ਼ਨ
ਪਠਾਨਕੋਟ , 8 ਮਈ 2024- ਅੱਜ ਹਲਕਾ ਸੁਜਾਨਪੁਰ ਦੇ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਪਠਾਨਕੋਟ ਦੇ ਪ੍ਰਧਾਨ ਸ੍ਰੀ ਨਰੇਸ਼ ਪੁਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ,ਮੇਅਰ ਨਗਰ ਨਿਗਮ ਪਠਾਨਕੋਟ ਸ੍ਰੀ ਪੰਨਾ ਲਾਲ ਭਾਟੀਆ, ਜਿਲਾ ਪਠਾਨਕੋਟ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ, ਸੀਨੀਅਰ ਕਾਂਗਰਸੀ ਆਗੂ ਬਖਸ਼ੀਸ਼ ਸਿੰਘ ਮੋਨਾ ਅਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਗੁਰਦਾਸਪੁਰ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੱਦ ਵੀ ਕੋਈ ਆਮ ਆਦਮੀ ਪਾਰਟੀ ਦਾ ਆਗੂ ਤੁਹਾਡੇ ਘਰ ਵੋਟ ਮੰਗਣ ਆਵੇ ਤਾਂ ਉਹਨਾਂ ਕੋਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਇਕ ਹਜ਼ਾਰ ਰੁਪਇਆ ਦੇਣ ਦੀ ਗਾਰੰਟੀ ਦਾ ਪਾਈ ਪਾਈ ਦਾ ਹਿਸਾਬ ਮੰਗਿਆ ਜਾਵੇ ਤੇ ਹੁਣ ਤੱਕ ਦਾ ਬੱਣਦਾ 24000 ਹਜ਼ਾਰ ਰੁਪਇਆ ਲੈ ਕਿ ਫਿਰ ਇਹਨਾਂ ਨੂੰ ਘਰਾਂ ਵਿੱਚ ਵੜਨ ਦਿੱਤਾ ਜਾਵੇ ਸ੍ਰੀ ਨਰੇਸ਼ ਪੁਰੀ ਅਤੇ ਅਮਿਤ ਵਿੱਜ ਨੇ ਕਿਹਾ ਭਾਜਪਾ ਉਮੀਦਵਾਰ ਤੋਂ ਕਿਸਾਨੀ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਨਾ ਕਰਨ ਅਤੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਸਿੱਧੂ,ਟਿੱਕਰੀ, ਕਾਜੀਪੁਰ, ਸੰਭੂ ਅਤੇ ਖਨੌਰੀ ਬਾਰਡਰਾਂ ਤੇ 750 ਤੋਂ ਵੱਧ ਕਿਸਾਨਾਂ ਦੀਆਂ ਹੋਈਆਂ ਸ਼ਹੀਦੀਆਂ ਦਾ ਵੀ ਭਾਜਪਾ ਨੇਤਾਵਾਂ ਕੋਲੋਂ ਜੁਆਬ ਮੰਗਣ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਹੋਈ ਬੇਅਦਬੀ ਜਿਸ ਨਾਲ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਸਨ ਅਜੇ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਲੇਖਾ ਜੋਖਾ ਵੀ ਜਰੂਰ ਪੁੱਛਣ ਨਰੇਸ਼ ਪੁਰੀ ਅਤੇ ਅਮਿਤ ਵਿੱਜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸੂਝਵਾਨ ਲੋਕਾਂ ਨੂੰ ਕਿਹਾ ਹੈ ਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੈ ਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਇਸ ਲਈ ਰਾਜਨੀਤੀ ਵਿੱਚ ਪਰਪੱਕ ਵਿਅਕਤੀ ਅਤੇ ਦਿਨ ਰਾਤ ਲੋਕ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਲੋਕ ਸੇਵਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਕ ਇਕ ਵੋਟ ਪਾ ਕਿ ਉਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਆਵਾਜ਼ ਗੂੰਜੇ ਤਾਂ ਕਿ ਜ਼ਿਲਾ ਗੁਰਦਾਸਪੁਰ ਅਤੇ ਜਿਲਾ ਪਠਾਨਕੋਟ ਜੋ ਵਿਕਾਸ ਪੱਖੋਂ ਕਾਫੀ ਪਿਛੜਿਆ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਤਰੱਕੀਆਂ ਦੀਆਂ ਮੰਜ਼ਿਲਾਂ ਛੂਹ ਸੱਕੇ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।