ਬਾਜਵੇ ਦੀ ਪੱਗ ਦਾ ਰੰਗ ਬਦਲਿਆ (ਵੇਖੋ ਵੀਡੀਓ)
ਨਿਹੰਗ ਦੇ ਬਾਟੇ ਵਾਂਗੂ ਮਾਂਜ ਦੇਊ ਬਿੱਟੂ ਨੂੰ... ਪ੍ਰਤਾਪ ਬਾਜਵਾ ਦਾ ਵੱਡਾ ਦਾਅਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 30 ਅਪ੍ਰੈਲ 2024- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੱਗ ਦਾ ਰੰਗ ਬਦਲ ਲਿਆ ਗਿਆ ਹੈ। ਦਰਅਸਲ, ਅੱਜ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਬਾਜਵਾ ਦੀ ਪੱਗ ਦਾ ਰੰਗ ਵੀ ਬਦਲਿਆ ਦੇਖਿਆ ਗਿਆ। ਬਾਜਵਾ ਅੱਜ ਨੀਲੇ ਰੰਗ ਦੀ ਪੱਗ ਬੰਨ੍ਹ ਕੇ ਪ੍ਰੈਸ ਕਾਨਫ਼ਰੰਸ ਕਰਨ ਆਏ। ਬਾਜਵਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੇ ਵੀ ਵੱਡਾ ਹਮਲਾ ਕੀਤਾ ਗਿਆ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ, ਸਾਡਾ ਰਾਜਾ ਮਜ਼ਬੂਤ ਐ, ਬਿੱਟੂ ਨੂੰ ਤਾਂ ਨਿਹੰਗ ਦੇ ਬਾਟੇ ਵਾਂਗੂ ਮਾਂਜ ਦੇਊ। ਵੇਖੋ ਵੀਡੀਓ-