"ਵਿਸ਼ਵ ਦਾ ਇਤਿਹਾਸ" ਦਾ ਰੀਵਿਊ ਸਮਾਗਮ ਸੰਪੰਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 10 ਅਗਸਤ ,2024
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਨੀਤਾ ਆਨੰਦ ਦੀ ਅਗਵਾਈ ਵਿਚ ਡਾ: ਏ. ਸੀ ਅਰੋੜਾ ਅਤੇ ਡਾ: ਅੰਜੂ ਸੂਰੀ ਦੁਆਰਾ ਲਿਖੀ ਕਿਤਾਬ " ਵਿਸ਼ਵ ਦਾ ਇਤਿਹਾਸ " ਦਾ ਰੀਵਿਊ ਸਮਾਗਮ ਸੰਪੰਨ ਕੀਤਾ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਿਤਾਬ ਦਾ ਰੀਵਿਊਂ 5 ਅਗਸਤ ਤੋ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਅੱਜ 10 ਅਗਸਤ ਨੂੰ ਸੰਪੰਨ ਕੀਤਾ ਗਿਆ। ਇਸ ਰੀਵਿਊ ਸਮਾਗਮ ਵਿਚ ਸਾਰੇ ਟੀਚਿੰਗ ਸਟਾਫ ਸਮੇਤ ਬੀ.ਏ ਅਤੇ ਬੀ.ਕਾਮ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਗਿਆ । ਇਸ ਪੁਸਤਕ ਰੀਵਿਊ ਸਮਾਗਮ ਵਿਚ ਪ੍ਰੋ: ਵਿਪਨ ਕੁਮਾਰ ਨੇ ਵਿਦਿਆਰਥੀਆਂ ਨੂੰ ਪੁਨਰ ਜਾਗਰਨ ਅਤੇ ਧਰਮ ਸੁਧਾਰ ਅੰਦੋਲਨ , ਫਰਾਂਸ , ਰੂਸ ,ਚੀਨ ਦੀ ਕ੍ਰਾਂਤੀ ਅਤੇ ਉਦਯੋਗਿਕ ਕ੍ਰਾਂਤੀ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਪ੍ਰੋ: ਬੋਬੀ ਨੇ ਵਿਦਿਆਰਥੀਆਂ ਨੂੰ ਫਰਾਂਸ ਦੇ ਨੈਪੋਲੀਅਨ ਬੋਨਾਪਾਰਟ ਦੀਆਂ ਜਿੱਤਾਂ ਅਤੇ ਉਸਦੇ ਪਤਨ ਦੇ ਕਾਰਨਾਂ , ਵਿਆਨਾ ਕਾਂਗਰਸ ਅਤੇ ਇਟਲੀ ਅਤੇ ਜਰਮਨੀ ਦੇ ਏਕੀਕਰਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਡਾ: ਦਿਲਰਾਜ ਕੌਰ ਨੇ ਵਿਦਿਆਰਥੀਆਂ ਨੂੰ ਪਹਿਲੇ ਅਤੇ ਦੂਜੇ ਵਿਸਵ ਯੁੱਧ ਦੇ ਕਾਰਨਾਂ ਅਤੇ ਪ੍ਰਭਾਵਾਂ , ਇਟਲੀ ਵਿਚ ਫਾਸੀਵਾਦ ਅਤੇ ਜਰਮਨੀ ਵਿਚ ਨਾਜੀਵਾਦ ਪੈਦਾ ਹੋਣ ਦੇ ਕਾਰਨਾਂ , ਇਜਰਾਇਲ ਦੇ ਹੋਂਦ ਵਿੱਚ ਆਉਣ ਦੇ ਕਾਰਨ ਅਤੇ ਤੁਰਕੀ ਵਿੱਚ ਕਮਾਲ ਪਾਸ਼ਾ ਦੁਆਰਾ ਕੀਤੇ ਗਏ ਸੁਧਾਰਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ । ਇਸ ਮੌਕੇ ਡਾ: ਦਰਸਨਪਾਲ ਅਤੇ ਪ੍ਰੋ: ਆਰ. ਕੇ ਗੁਪਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ। ਅੱਜ ਦੇ ਪਤੀਯੋਗੀ ਪ੍ਰੀਖਿਆ ਦੇ ਯੁੱਗ ਵਿਚ ਸਫ਼ਲ ਹੋਣ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸੀਖਾ , ਪ੍ਰਿਯੰਕਾ, ਚਰਨਜੀਤ ਕੌਰ , ਜੋਤੀ , ਮਨਪ੍ਰੀਤ ਕੌਰ , ਗੁਰਪ੍ਰੀਤ ਕੌਰ , ਅਮਨਦੀਪ ਸਿੰਘ, ਜਸ਼ਨਪ੍ਰੀਤ ਕੌਰ , ਤਾਨੀਆ, ਰਮਨਦੀਪ ਕੌਰ, ਸਿਰੀਜਨ ਅਤੇ ਰੋਣਕ ਦਾ ਯੋਗਦਾਨ ਸ਼ਲਾਘਾਯੋਗ ਸੀ।