ਕਪੂਰਥਲਾ ਜੇਲ੍ਹ ਤੋਂ ਮੈਡੀਕਲ ਲਈ ਸਰਕਾਰੀ ਹਸਪਤਾਲ ਲਿਆਂਦਾ ਕੈਦੀ ਫ਼ਰਾਰ
ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਸਬਜ਼ੀ ਮੰਡੀ ਤੋਂ ਕੀਤਾ ਮੁੜ ਕਾਬੂ
ਇਕ ਪੁਲਿਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 22 ਅਕਤੂਬਰ 2024- ਅੱਜ ਬਾਅਦ ਦੁਪਹਿਰ ਪੀ.ਸੀ.ਆਰ ਟੀਮ ਨੇ ਕਪੂਰਥਲਾ ਦੀ ਸਬਜ਼ੀ ਮੰਡੀ ਵਿੱਚ ਦੋ ਸ਼ੱਕੀ ਬਾਈਕ ਸਵਾਰ ਨੌਜਵਾਨਾਂ ਦਾ ਪਿੱਛਾ ਕਰਕੇ ਬੜੀ ਮੁਸ਼ਕਲ ਨਾਲ ਕਾਬੂ ਕੀਤਾ। ਸੂਤਰਾਂ ਅਨੁਸਾਰ ਮੁਲਜ਼ਮ ਕਿਸੇ ਗੈਂਗਸਟਰ ਗੈਂਗ ਦੇ ਸਰਗਣੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕਰ ਰਹੀ ਹੈ। ਉਕਤ ਸੂਤਰਾਂ ਅਨੁਸਾਰ ਜੇਲ ਤੋਂ ਸਿਵਲ ਹਸਪਤਾਲ 'ਚ ਦਵਾਈ ਲੈਣ ਆਏ ਇਕ ਕੈਦੀ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਭਜਾ ਲਿਆ। ਦੋਵਾਂ ਕੈਦੀਆਂ ਨੂੰ ਪੀ.ਸੀ.ਆਰ ਟੀਮ ਅਤੇ ਪੁਲਿਸ ਟੀਮ ਨੇ ਸਬਜ਼ੀ ਮੰਡੀ 'ਚੋਂ ਫੜ ਲਿਆ ਅਤੇ ਉਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਮਾਡਰਨ ਜੇਲ ਤੋਂ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਆਏ ਕੈਦੀਆਂ 'ਚੋਂ ਇਕ ਕੈਦੀ ਕਤਲ ਦੇ ਦੋਸ਼ੀ ਨੂੰ ਸਿਵਲ ਹਸਪਤਾਲ ਵਿਖੇ ਦੁਵਾਈ ਲੈਣ ਆਏ ਕੈਂਦੀ ਨੂੰ ਫ਼ਰਾਰ ਕਰ ਲਿਆ ਗਿਆ | ਪੀਸੀਆਰ ਟੀਮ ਦੀ ਮਦਦ ਨਾਲ ਸਬਜ਼ੀ ਮੰਡੀ ਵਿੱਚ ਪਿੱਛਾ ਕਰਕੇ ਕਾਬੂ ਕੀਤਾ ਗਿਆ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਮੁਲਜ਼ਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਦੋਵੇਂ ਦੋਸ਼ੀ ਬਿਨਾਂ ਨੰਬਰ ਦੇ ਬਾਈਕ 'ਤੇ ਸਵਾਰ ਸਨ। ਇਸ ਘਟਨਾ ਚ ਦੋਸ਼ੀਆਂ ਨੂੰ ਕਾਬੂ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਉਤਰ ਗਈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਸਾਰੀ ਵਾਰਦਾਤ ਮਾਮਲੇ ਵਿੱਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।