ਮਹਿਲਾ ਪੁਲਿਸ ਅਧਿਕਾਰੀ ਨੇ ਤਿਉਹਾਰਾਂ ਦੇ ਮੱਦੇ ਨਜ਼ਰ ਦੇਰ ਰਾਤ ਲਗਾਇਆ ਨਾਕਾ
ਰੋਹਿਤ ਗੁਪਤਾ
ਗੁਰਦਾਸਪੁਰ , 30 ਅਕਤੂਬਰ 2024 :
ਦਿਵਾਲੀ ਦੇ ਤਿਉਹਾਰ ਦੀ ਆਮਦ ਮੌਕੇ ਦੇਰ ਰਾਤ ਕਰੀਬ 11 ਵਜੇ ਧਾਰੀਵਾਲ ਪੁਲਿਸ ਵੱਲੋਂ ਐਸਐਚ ਓ ਥਾਣਾ ਧਾਰੀਵਾਲ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਬੱਸ ਸਟੈਂਡ ਵਿਖੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਗੱਲਬਾਤ ਦੌਰਾਨ ਐਸਐਚਓ ਬਲਜੀਤ ਕੌਰ ਨੇ ਕਿਹਾ ਕਿ ਮਾਨਯੋਗ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਦੇਰ ਰਾਤ ਵੱਖ-ਵੱਖ ਜਗ੍ਹਾ ਨਾਕੇ ਲਗਾ ਕੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਤਿਉਹਾਰਾਂ ਮੌਕੇ ਪੁਲਿਸ ਦਾ ਸਹਿਯੋਗ ਕਰਨ ਖਾਸ ਕਰਕੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਹੱਦ ਵਿੱਚ ਹੀ ਸਮਾਨ ਲਗਾਉਣ ਜਿਸ ਨਾਲ ਟਰੈਫਿਕ ਸਮੱਸਿਆ ਪੈਦਾ ਨਾ ਹੋਵੇ।ਉਥੇ ਹੀ ਦੇਰ ਰਾਤ ਲਗਾਏ ਗਏ ਨਾਕੇ ਦੇ ਦੌਰਾਨ ਸ਼ਹਿਰ ਧਾਰੀਵਾਲ ਦੇ ਕੁਛ ਨੌਜਵਾਨ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਪੁਲਿਸ ਵੱਲੋਂ ਦੇਰ ਰਾਤ ਤੱਕ ਨਾਗਰਿਕਾਂ ਦੀ ਸੁਰੱਖਿਆ ਲਈ ਚਲਾਈ ਜਾ ਰਹੀ ਗਤੀਵਿਧੀਆਂ ਦੀ ਸ਼ਲਾਘਾ ਨਾ ਕੀਤੀ।
ਜਦੋਂ ਉਹਨਾਂ ਦੇ ਨਾਲ ਪੁਲਿਸ ਵੱਲੋਂ ਚੱਲ ਰਹੇ ਵਿਸ਼ੇਸ਼ ਚੈਕਿੰਗ ਅਭਿਆਨ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਦਲਿਤ ਸੁਰੱਖਿਆ ਸੈਨਾ ਦੇ ਪੰਜਾਬ ਯੂਥ ਪ੍ਰਧਾਨ ਰੋਹਿਤ ਪੱਪਲੂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਥਾਣਾ ਧਾਰੀਵਾਲ ਦੀ ਐਸਐਚ ਓ ਮੈਡਮ ਬਲਜੀਤ ਕੌਰ ਵੱਲੋਂ ਬਹੁਤ ਮਿਹਨਤ ਦੇ ਨਾਲ ਆਪਣੇ ਸਾਥੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਪਪਲੂ ਨੇ ਕਿਹਾ ਕਿ ਉਹ ਪੁਲਿਸ ਦਾ ਧੰਨਵਾਦ ਕਰਦੇ ਹਨ ਖਾਸ ਤੌਰ ਤੇ ਇਸ ਮਹਿਲਾ ਪੁਲਿਸ ਅਧਿਕਾਰੀ ਦਾ ਜਿਨਾਂ ਵੱਲੋਂ ਦਿਨ ਰਾਤ ਬਹੁਤ ਮਿਹਨਤ ਕਰਕੇ ਸ਼ਹਿਰ ਧਾਰੀਵਾਲ ਔਰ ਆਸ ਪਾਸ ਦੇ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਹੈ।