ਲਾਹੌਰ ਵੀ ਹੋਇਆ ਧੂਆਂ -ਧਾਰ -ਲਾਇਆ "ਗ੍ਰੀਨ ਲਾਕਆਊਟ" - ਅਸਮਾਨ ਚ ਚੜ੍ਹੀ ਗਹਿਰ ਕਾਰਨ ਲਾਈਆਂ ਪਾਬੰਦੀਆਂ -ਮਰੀਅਮ ਨਵਾਜ਼ ਬੋਲੀ -ਦੋਹੇਂ ਪੰਜਾਬ ਮਿਲ ਕੇ ਕਰਨ Smog ਦਾ ਮੁਕਾਬਲਾ
ਲਾਹੋਰ, 30 ਅਕਤੂਬਰ , 2024: ਦਿੱਲੀ ਅਤੇ ਭਾਰਤੀ ਪੰਜਾਬ ਵਾਂਗ ਪਾਕਿਸਤਾਨੀ ਪੰਜਾਬ ਅਤੇ ਖਾਸ ਕਰਕੇ ਲਾਹੌਰ ਵਿੱਚ ਵੀ ਹਵਾ ਦਾ ਪਰ੍ਦੂਸ਼ਣ ਸਿਰੇ ਤੇ ਹੈ ਅਤੇ ਆਸਮਾਨ ਵਿੱਚ ਗਹਿਰ ( Smog ) ਚੜ੍ਹੀ ਹੋਈ ਹੈ । ਇਸ ਨੂੰ ਦੇਖਦਿਆਂ ਲਾਹੌਰ ਦੀ ਵਾਤਾਵਰਣ ਅਥਾਰਟੀ ਨੇ " ਗ੍ਰੀਨ ਲਾਕਆਉਟ' ਲਾਗੂ ਕਰਨ ਦਾ ਐਲਾਨ ਕੀਤਾ ਹੈ । ਇਸ ਅਧੀਨ ਸ਼ਹਿਰ ਦੇ ਵਧੇਰੇ ਪਰ੍ਦੂਸ਼ਣ ਵਾਲੇ ਹਿੱਸਿਆਂ ਵਿੱਚ ਦਰਜਨ ਤੋਂ ਵੱਧ ਸਖਤ ਪਾਬੰਦੀਆਂ ਲਾਗੂ ਕੀਤੀਆਂ ਹਨ । ਦੂਜੇ ਪਾਸੇ ਲਹਿੰਦੇ ਪੰਜਾਬ ਦੀ ਚੀਫ਼ ਮਿਨਿਸਟਰ ਮਾਰੀਆਂ ਨਵਾਜ਼ ਨੇ ਇਸ ਹਾਲਤ ਤੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਖਾਸ ਕਰਕੇ ਦੋਹਾਂ ਪੰਜਾਬ ਦੀਆਂ ਸਰਕਾਰਾਂ ਮਿਲ ਕੇ ਇਸ ਦਾ ਮੁਕਨਲ ਕਰਨ । ਉਨ੍ਹਾਂ ਕਿਹਾ ਕਿ ਸਿਆਸਤ ਤੋਂ ਉੱਪਰ ਉਠਕੇ ਇਸ ਨੂੰ ਸਾਂਝ ਹੱਥ ਪਾਉਣਾ ਚਾਹੀਦਾ ਹੈ । ਉਨਹ ਇਸ ਨੂੰ ਵਾਤਾਵਰਨ ਡਿਪਲੋਮੇਸੀ ਦਾ ਨਾਮ ਵੀ ਦੇ ਦਿੱਤਾ ।
ਦੇਖੋ ਵੀਡੀਉ :
https://twitter.com/tirshinazar/status/1851678161702187043
ਸਮੋਗ ਨਾਲ ਨਜਿੱਠਣ ਲਈ, ਪਾਕਿਸਤਾਨ ਦੇ ਪੰਜਾਬ ਦੇ ਵਾਤਾਵਰਣ ਵਿਭਾਗ ਨੇ #AQI ਦੇ ਖਤਰਨਾਕ 708 ਨਾਲ ਟਕਰਾਉਣ ਤੋਂ ਬਾਅਦ ਲਾਹੌਰ ਵਿੱਚ "ਗਰੀਨ ਲੌਕਡਾਊਨ" ਸ਼ੁਰੂ ਕੀਤਾ ਹੈ। ਡੇਵਿਸ ਰੋਡ ਅਤੇ ਸ਼ਿਮਲਾ ਹਿੱਲ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਸਖ਼ਤ ਪਾਬੰਦੀਆਂ ਹਨ: ਨਿਰਮਾਣ ਰੋਕਿਆ ਗਿਆ, ਵਪਾਰਕ ਜਨਰੇਟਰਾਂ 'ਤੇ ਪਾਬੰਦੀ, ਚਿੰਗਚੀ ਰਿਕਸ਼ਾ 'ਤੇ ਪਾਬੰਦੀ , ਅਤੇ ਕੋਈ ਖੁੱਲ੍ਹਾ BBQ ਨਹੀਂ। ਸਾਰੇ ਉਪਾਵਾਂ ਦਾ ਉਦੇਸ਼ ਪ੍ਰਦੂਸ਼ਣ ਨੂੰ ਰੋਕਣਾ ਅਤੇ ਜਨਤਕ ਸਿਹਤ ਦੀ ਰੱਖਿਆ ਕਰਨਾ ਹੈ। #LahoreSmog #GreenLockdown #AirQuality