CM ਸੈਣੀ ਵੱਲੋਂ ਰੋਹਤਕ ਜਿਲ੍ਹੇ ਦੇ ਪਿੰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਢਾਂਚੇ ਲਈ 2673.62 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਮੰਜੂਰੀ
- ਗ੍ਰਾਮੀਣ ਆਵਰਧਨ ਜਲ ਸਪਲਾਈ ਪ੍ਰੋਗ੍ਰਾਮ ਤਹਿਤ ਕੀਤੇ ਜਾਣਗੇ ਵਿਕਾਸ ਕੰਮ
ਚੰਡੀਗੜ੍ਹ, 6 ਨਵੰਬਰ 2024 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਰੋਹਤਕ ਜਿਲ੍ਹੇ ਦੇ ਬਨਿਆਨੀ, ਖਰਟੀ, ਜਸਿਆ ਅਤੇ ਹੋਰ ਪਿੰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਢਾਂਚੇ ਨੂੰ ਹੋਰ ਬਿਹਤਰ ਬਨਾਉਣ ਲਈ 2673.62 ਲੱਖ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇਹ ਮੰਜੂਰੀ ਗ੍ਰਾਮੀਣ ਆਵਰਧਨ ਜਲ ਸਪਲਾਈ ਪ੍ਰੋਗ੍ਰਾਮ ਤਹਿਤ ਵਿੱਤੀ ਸਾਲ 2024-25 ਲਈ ਦਿੱਤੀ ਗਈ ਹੈ।
ਜਨਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਅੱਜ ਇੱਥੇ ਇਸ ਸਬੰਧ ਚਿ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਨਿਆਨੀ ਵਿਚ 430.26 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਨਵਾਂ ਆਰਸੀਸੀ ਜਲ ਸਟੋਰੇਜ ਟੈਕ ਅਤੇ 1 ਐਮਐਲਡੀ ਜਲ ਉਪਚਾਰ ਪਲਾਂਟ ਦਾ ਨਿਰਮਾਣ ਕੀਤਾ ਜਾਵੇਗਾ। ਨਾਲ ਹੀ ਨਹਿਰ ਤੋਂ ਕੱਚਾ ਪਾਣੀ ਪੰਪ ਕਰਨ ਦੀ ਵਿਵਸਥਾ ਵੀ ਕੀਤੀ ਜਾਵੇਗੀ।
ਖਰੇਂਟੀ ਅਤੇ ਲਾਖਨ ਮਾਜਰਾ ਦੋਵਾਂ ਲਈ ਨਹਿਰ ਤੋਂ ਕੱਚਾ ਪਾਣੀ ਪੰਪ ਕਰਨ ਦੀ ਸਮਾਨ ਵਿਵਸਥਾ ਕੀਤੀ ਜਾਵੇਗੀ। ਇਸ ਪਰਿਯੋੋਜਨਾਵਿਚ ਖਰੇਂਟੀ ਪਿੰਡ ਵਿਚ ਆਰਸੀਸੀ ਸਟੋਰੇਜ ਅਤੇ ਸਪਲਾਈ ਟੈਂਕ ਦਾ ਨਿਰਮਾਣ ਅਤੇ ਅੰਦੂਰਣੀ ਵੰਡ ਪ੍ਰਣਾਲੀ ਵਿਛਾਉਣਾ ਸ਼ਾਮਿਲ ਹੈ। ਇੰਨ੍ਹਾਂ ਵਿਕਾਸ ਕੰਮਾਂ 'ਤੇ 1084.23 ਲੱਖ ਰੁਪਏ ਦੀ ਲਾਗਤ ਆਵੇਗੀ।
ਉਨ੍ਹਾਂ ਨੇ ਦਸਿਆ ਕਿ ਨਹਿਰ ਤੋਂ ਕੱਚਾ ਪਾਣੀ ਪੰਪ ਕਰ ਕੇ ਜਸਿਆ, ਬ੍ਰਾਹਮਣਵਾਸ, ਬਸੰਤਪੁਰ, ਧਿਲੌਂਡ ਕਲਾਂ, ਘਿਲਾੜ ਖੁਰਦ ਅਤੇ ਕਾਹਨੀ ਪਿੰਡਾਂ ਨੂੰ ਵੀ ਪਾਣੀ ਉਪਲਬਧ ਕਰਾਇਆ ਜਾਵੇਗਾ, ਜਿਸ 'ਤੇ 1159.13 ਲੱਖ ਰੁਪਏ ਦੀ ਅੰਦਾਜਾ ਨਿਵੇਸ਼ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਸਾਰੇ ਵਿਕਾਸ ਕੰਮਾਂ ਦਾ ਉਦੇਸ਼ ਇੰਨ੍ਹਾਂ ਪਿੰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਦੇ ਬੁਨਿਆਦੀ ਢਾਂਚੇ ਵਿਚ ਵਰਨਣਯੋਗ ਸੁਧਾਰ ਲਿਆਉਣਾ ਹੈ ਤਾਂ ਜੋ ਨਿਵਾਸੀਆਂ ਦੀ ਜਰੂਰੀ ਸੇਵਾਵਾਂ ਤਕ ਬਿਹਤਰ ਪਹੁੰਚ ਯਕੀਲੀ ਹੋ ਸਕੇ।