ਜ਼ਿਲਾ ਪੱਧਰੀ ਸਾਇੰਸ ਡਰਾਮੇ ਦੇ ਮੁਕਾਬਲੇ ’ਚ ਸਰਕਾਰੀ ਕੰਨਿਆ ਸੀ.ਸੈ.ਸਕੂਲ ਫ਼ਰੀਦਕੋਟ ਨੇ ਬਾਜ਼ੀ ਮਾਰੀ
ਪ੍ਰਦੀਪ ਕੌਰ ਬੈਸਟ ਡਾਇਰੈਕਟਰ, ਜੈਮਸੀਨ ਕੌਰ ਬਰਗਾੜੀ ਅਤੇ ਗੁਰਲੀਨ ਕੌਰ ਵਧੀਆ ਅਦਾਕਾਰਾ ਬਣੀਆਂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 8 ਨਵੰਬਰ 2024- ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਪ੍ਰਦੀਪ ਦਿਓੜਾ ਦੀ ਯੋਗ ਅਗਵਾਈ ਅਤੇ ਜ਼ਿਲਾ ਰਿਸੋਰਸ ਪਰਸਨ ਲੈਕਚਰਾਰ ਕਰਮਜੀਤ ਸਿੰਘ ਸਰਾਂ ਦੀ ਦੇਖ-ਰੇਖ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਜ਼ਿਲਾ ਪੱਧਰੀ ਸਾਇੰਸ ਡਰਾਮੇ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਰੀਦਕੋਟ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਅਜੋਕੇ ਦੌਰ ’ਚ ਕਾਮਯਾਬ ਇਨਸਾਨ ਬਣਨ ਵਾਸਤੇ ਆਪਣਾ ਨਜ਼ਰੀਆ ਵਿਗਿਆਨਿਕ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਜੇਕਰ ਆਮ ਜ਼ਿੰਦਗੀ ’ਚ ਝਾਤ ਮਾਰੀਏ ਤਾਂ ਸਾਡੇ ਸਵੇਰ ਉੱਠਣ ਤੋਂ ਰਾਤ ਸੌਣ ਤੱਕ ਸਾਇੰਸ ਵਿਸ਼ੇ ਦੇ ਸਿਧਾਂਤ ਸਾਡੇ ਜੀਵਨ ਨੂੰ ਸੁਖਾਲਾ ਤੇ ਆਰਮਦਾਇਕ ਬਣਾ ਰਹੇ ਹਨ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਸਾਇੰਸ ਡਰਾਮਾ ਮੁਕਾਬਲੇ ’ਚ ਪਹੁੰਚੀਆਂ ਪੰਜ ਬਲਾਕਾਂ ਦੀ ਟੀਮਾਂ ਨੂੰ ਜ਼ਿਲਾ ਪੱਧਰ ਤੱਕ ਪਹੁੰਚਣ ਤੇ ਵਧਾਈ ਦਿੱਤੀ। ਇਸ ਮੌਕੇ ਜ਼ਿਲਾ ਰਿਸੋਰਸ ਪਰਸਨ ਲੈਕਚਰਾਰ ਕਰਮਜੀਤ ਸਿੰਘ ਸਰਾਂ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਫ਼ਰੀਦਕੋਟ ਜ਼ਿਲੇ ਦੇ ਪੰਜੇ ਬਲਾਕ, ਬਲਾਕ, ਬਲਾਕ ਫ਼ਰੀਦਕੋਟ-1, ਬਲਾਕ ਫ਼ਰੀਦਕੋਟ-2, ਬਲਾਕ ਫ਼ਰੀਦਕੋਟ-3, ਬਲਾਕ ਕੋਟਕਪੂਰਾ ਅਤੇ ਬਲਾਕ ਜੈਤੋ ਵਿਖੇ ਮੁਕਾਬਲੇ ਕਰਵਾਏ ਗਏ ਤੇ ਅੱਜ ਬਲਾਕ ਪੱਧਰ ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਜ਼ਿਲਾ ਪੱਧਰੀ ਮੁਕਾਬਲੇ ’ਚ ਭਾਗ ਲੈ ਰਹੀਆਂ ਹਨ। ਇਸ ਮੁਕਾਬਲੇ ’ਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਦੀ ਵੀਡੀਓ ਤਿਆਰ ਕਰਕੇ ਸਟੇਟ ਪੱਧਰ ਨੂੰ ਭੇਜੀ ਗਈ ਹੈ। ਰਾਜ ਪੱਧਰ ਵੱਲੋਂ ਜੇਤੂ ਐਲਾਨੀ ਟੀਮ ਅੱਗੇ ਕੌਮੀ ਪੱਧਰੀ ਮੁਕਾਬਲੇ ’ਚ ਭਾਗ ਲੈਣ ਜਾਵੇਗੀ। ਇਸ ਨਾਟਕ ਮੁਕਾਬਲੇ ਦੀ ਜੱਜਮੈਂਟ ਲੈਕਚਰਾਰ ਗਗਨਦੀਪ ਬਾਜਾਖਾਨਾ, ਲੈਕਚਰਾਰ ਸ਼ਿੰਕਦਰ ਸ਼ਰਮਾ ਅਤੇ ਨਿਰਦੇਸ਼ਕ/ਰੰਗਕਰਮੀ ਰੰਗ ਹਰਜਿੰਦਰ ਨੇ ਕੀਤੀ। ਇਸ ਨਾਟਕ ਮੁਕਾਬਲੇ ’ਚ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਰੱਤੀਰੋੜੀ-ਡੱਗੋਰੁਮਾਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਨੇ ਸਾਂਝੇ ਰੂਪ ’ਚ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਮਿਡਲ ਸਕੂਲ ਗਾਂਧੀ ਨਗਰ ਕੋਟਕਪੂਰਾ ਦੀ ਟੀਮ ਨੂੰ ਹੌਂਸਲਾ ਵਧਾਊ ਇਨਾਮ ਲਈ ਚੁਣਿਆ ਗਿਆ। ਇਸ ਮੌਕੇ ਪਰਦੀਪ ਕੌਰ ਨੂੰ ਵਧੀਆ ਨਿਰਦੇਸ਼ਕ, ਹਰਵਿੰਦਰ ਕੌਰ ਨੂੰ ਵਧੀਆ ਸਕ੍ਰਪਿਟ ਰਾਈਟਰ ਦੋਹੇਂ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀ.ਸੈ.ਸਕੂਲ ਫ਼ਰੀਦਕੋਟ, ਜੈਸਮੀਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਅਤੇ ਗੁਰਲੀਨ ਕੌਰ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੂੰ ਵਧੀਆ ਅਦਾਕਾਰਾ ਵਜੋਂ ਚੁਣਿਆ ਗਿਆ। ਇਸ ਨਾਟਕ ਮੁਕਾਬਲੇ ’ਚ ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਨਾਟਕ ਮੁਕਾਬਲੇ ਦੀ ਸਫ਼ਲਤਾ ਲਈ ਬਲਾਕ ਰਿਸੋਰਸ ਅਮਨਦੀਪ ਦਿਓੜਾ,ਲੈਕਚਰਾਰ ਰਾਜਬਿੰਦਰ ਕੌਰ, ਲੈਕਚਰਾਰ ਪੁਸ਼ਪਦੀਪ ਕੌਰ, ਨਵਜੋਤ ਕੌਰ ਕਲਸੀ, ਹਰਵਿੰਦਰ ਕੌਰ ਖੀਵਾ, ਹਰਪ੍ਰੀਤ ਕੌਰ, ਪ੍ਰਦੀਪ ਕੌਰ, ਪਵਨਦੀਪ ਕੌਰ ਅਤੇ ਵਰਿੰਦਰਪਾਲ ਕੌਰ ਨੇ ਵੱਡਮੁੱਲਾ ਸਹਿਯੋਗ ਦਿੱਤਾ। ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਦੇ ਮੁਕਾਬਲਿਆਂ ਵਾਸਤੇ ਹਰ ਸਖ਼ਤ ਮਿਹਨਤ ਕਰਨ ਲਈ ਕਿਹਾ।