ਰਿਲੇਸ਼ਨ ਸ਼ੋਸ਼ਲ ਕਲਚਰ ਅਤੇ ਸਪੋਰਟਸ ਸੁਸਾਇਟੀ ਦੇ ਪਹਿਲੇ ਖੂਨਦਾਨ ਕੈਂਪ ’ਚ 51 ਯੂਨਿਟ ਖੂਨਦਾਨ ਕੀਤਾ ਗਿਆ
- ਕੀਮਤੀ ਜਾਨਾਂ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦੈ: ਸੰਧੂ, ਦਿਓਲ, ਗਿੱਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 8 ਨਵੰਬਰ 2024 - ਰਿਲੇਸ਼ਨ ਸ਼ੋਸ਼ਲ ਕਲਚਰ ਸੁਸਾਇਟੀ ਰਜਿ:ਫ਼ਰੀਦਕੋਟ ਦੇ ਪ੍ਰਧਾਨ ਸਰਪ੍ਰਸਤ ਸਵ: ਮਾਨਮਿੰਦਰਪਾਲ ਸਿੰਘ ਮਾਨ ਦੀ ਯਾਦ ‘ਚ ਪਹਿਲਾ ਖੂਨ ਦਾਨ ਕੈਂਪ ਨਿਊ ਹਰਿੰਦਰਾ ਨਗਰ, ਗਲੀ ਨੰਬਰ-5 ਦੇ ਵਾਲੀਵਾਲ ਮੈਦਾਨ ’ਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮਨਪ੍ਰੀਤ ਕੌਰ ਬਾਗਬਾਨੀ ਅਫ਼ਸਰ, ਬਾਗਬਾਨੀ ਵਿਭਾਗ ਫਰੀਦਕੋਟ ਨੇ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਲੱਡ ਬੈਂਕ ਟੀਮ ਨੇ 51 ਯੂਨਿਟ ਬਲੱਡ ਇਕਤਿ੍ਰਤ ਕੀਤਾ। ਡਾ.ਨਵਰੀਤ ਪੂਰੀ, ਮੈਡਮ ਵਿਜੇਤਾ ਰਾਣੀ, ਤਲਵਿੰਦਰ ਸਿੰਘ, ਵਿਜੈ ਕੁਮਾਰ, ਪ੍ਰਤਾਪ ਸਿੰਘ, ਰਵਿੰਦਰ ਸਿੰਘ ਅਤੇ ਮਨੀ ਹੈਲਪ ਮੈਡੀਕਲ ਟੀਮ ਨੇ ਕੈਂਪ ਲਈ ਪੂਰਨ ਸਹਿਯੋਗ ਦਿੱਤਾ।
ਇਸ ਸਮੇਂ ਪ੍ਰੈਸ ਐਸੋਸ਼ੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਸੰਧੂ, ਮੈਡਮ ਕਿਰਨ ਬਰਗਾੜੀ, ਕਿ੍ਰਸ਼ਨ ਧੀਂਗੜਾ ਕੋਟਕਪੂਰਾ, ਹਰਜੀਤ ਸਿੰਘ ਕੋਟਕਪੂਰਾ, ਫਲਾਇੰਗ ਸਕੂਲ ਇੰਮੀਗ੍ਰੇਸਨ ਦੇ ਡਾਇਰੈਕਟਰ ਅਮਨਦੀਪ ਕੌਰ ਦਿਓਲ,ਚੇਅਰਮੈਨ ਬਾਬਾ ਜੀਵਨ ਸਿੰਘ ਸਕੂਲ ਫਰੀਦਕੋਟ ਸੁਰਜੀਤ ਗਿੱਲ ਵਿਸ਼ੇਸ਼ ਮਹਿਮਾਨਾਂ ਵਜੋਂ ਕੈਂਪ ’ਚ ਸ਼ਾਮਲ ਹੋਏ। ਸਭ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ ਡਾਕਟਰੀ ਸਲਾਹ ਨਾਲ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦੀ ਹੈ। ਉਨ੍ਹਾਂ ਕਿਹਾ ਅੱਜ ਵੀ ਖੂਨ ਦਾ ਕੋਈ ਬਦਲ ਤਿਆਰ ਨਾ ਹੋ ਸਕਣ ਕਾਰਨ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਗਸੀਰ ਸਿੰਘ ਦਿਓਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਸੁਸਾਇਟੀ ਦੇ ਸਕੱਤਰ ਪਰਮਿੰਦਰ ਸਿੰਘ ਢਿੱਲੋਂ ਮੀਤ ਪ੍ਰਧਾਨ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਤੋਂ ਸਭ ਨੂੰ ਜਾਣੂ ਕਰਵਾਇਆ। ਅੰਤ ’ਚ ਸੁਸਾਇਟੀ ਦੇ ਸਕੱਤਰ ਗੁਰਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਖੂਨਦਾਨ ਕੈਂਪ ਦੀ ਸਫ਼ਲਤਾ ਜਸਪਿੰਦਰ ਸਿੰਘ ਬਰਾੜ ਕੈਸ਼ੀਅਰ, ਜੋਬਨਜੀਤ ਸਿੰਘ ਸਹਾਇਕ ਕੈਸ਼ੀਅਰ, ਗੁਰਪਿੰਦਰ ਸਿੰਘ ਔਲਖ ਮੈਂਬਰ, ਬਲਰਾਜ ਸਿੰਘ ਡਿਪਟੀ ਮੈਨੇਜਰ ਫਰੀਦਕੋਟ, ਆਤਮਾਜੀਤ ਸਿੰਘ ਸਿੱਧੂ ਸੇਵਾ ਮੁਕਤ ਚੀਫ ਐਗਰੀਕਲਚਰ ਅਫ਼ਸਰ, ਏ.ਐਸ.ਆਈ ਪੰਜਾਬ ਪੁਲੀਸ ਚਰਨਜੀਤ ਸਿੰਘ, ਸੇਵਾ ਮੁਕਤ ਏ.ਐਸ.ਆਈ.ਰਛਪਾਲ ਕੌਰ ਨੇ ਪੂਰਨ ਸਹਿਯੋਗ ਦਿੱਤਾ। ਇਸ ਕੈਂਪ ‘ਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਖੂਨ ਦਾਨ ਕਰਨ ਲਈ ਖੂਨਦਾਨੀ ਸ਼ਾਮਲ ਹੋਏ।