ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵਿਖੇ ਸਾਬਕਾ ਫੌਜੀ ਪੈਨਸ਼ਨਰਜ਼ ਦੀ ਲੱਗ ਰਹੀ ਸਲਾਨਾ ਹਾਜ਼ਰੀ
- 22 ਨਵੰਬਰ ਤੱਕ ਲਗਾਏ ਜਾ ਰਹੇ ਸਪੈਸ਼ਲ ਕੈਂਪ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ
- ਨਵੰਬਰ ਵਿੱਚ ਹਾਜ਼ਰੀ ਲਗਾਉਣ ਵਾਲੇ ਸਾਬਕਾ ਸੈਨਿਕ, ਸਾਬਕਾ ਸੈਨਿਕ ਦੀ ਵਿਧਵਾ ਤੇ ਆਸ਼ਰਿਤ ਫੈਮਿਲੀ ਪੈਨਸ਼ਨਰਜ ਲੈਣ ਮੌਕੇ ਦਾ ਲਾਹਾ
ਮੋਗਾ, 8 ਨਵੰਬਰ 2024 - ਗਰੁੱਪ ਕੈਪਟਨ ਦਵਿਦੰਰ ਸਿੰਘ ਢਿੱਲੋਂ (ਰਿਟਾ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵੀ ਸਾਬਕਾ ਸੈਨਿਕ, ਪੈਨਸ਼ਨਰਜ, ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਫੈਮਿਲੀ ਪੈਨਸ਼ਨਰਜ ਦੀ ਮਹਿਨਾ ਨਵੰਬਰ-2024 ਵਿੱਚ ਹਾਜ਼ਰੀ ਲੱਗਣ ਯੋਗ ਹੈ, ਉਹਨਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਸਲਾਨਾ ਹਾਜ਼ਰੀ) ਲਗਵਾਈ ਜਾ ਰਹੀ ਹੈ। ਇਸ ਸਸਬੰਧੀ 22 ਨਵੰਬਰ 2024 ਤੱਕ (ਸਰਕਾਰੀ ਛੁੱਟੀਆਂ ਨੂੰ ਛੱਡ ਕੇ)ਦ ਫਤਰੀ ਸਮੇਂ ਦੌਰਾਨ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਸਾਬਕਾ ਸੈਨਿਕ, ਪੈਨਸ਼ਨਰਜ, ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਫੈਮਿਲੀ ਪੈਨਸ਼ਨਰਜ ਦੀ ਮਹਿਨਾ ਨਵੰਬਰ-2024 ਵਿੱਚ ਹਾਜ਼ਰੀ ਲੱਗਣ ਯੋਗ ਹੈ, ਉਹ ਆਪਣੀ ਫੌਜ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ ਅਤੇ ਬੈਂਕ ਪਾਸ ਬੁੱਕ ਜਿਸ ਵਿੱਚ ਪੈਨਸ਼ਨ ਆ ਰਹੀ ਹੈ, ਸਮੇਤ ਆਪਣਾ ਮੋਬਾਇਲ ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸਜ ਆਉਂਦਾ ਹੈ ਅਤੇ ਹੋਰ ਬਾਕੀ ਸਾਰੇ ਦਸਤਾਵੇਜ ਲੈ ਕੇ ਇਸ ਦਫਤਰ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਸਕਦੇ ਹਨ।
ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ) ਨੇ ਦੱਸਿਆ ਕਿ ਸਬੰਧਤ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ।