11 ਨਵੰਬਰ ਤੋਂ 22 ਤੱਕ ਸਪਰਸ ਦੇ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਲਈ ਲੱਗੇਗਾ ਵਿਸ਼ੇਸ ਕੈਪ - ਰਿਟਾਇਰਡ ਕਮਾਂਡਰ ਵਿਰਕ
ਰੋਹਿਤ ਗੁਪਤਾ
ਗੁਰਦਾਸਪੁਰ, 8 ਨਵੰਬਰ 2024 - ਮਾਂਡਰ ਬਲਜਿੰਦਰ ਵਿਰਕ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਨੇ ਦੱਸਿਆ ਹੈ ਕਿ ਮੌਜੂਦਾ ਦੌਰ ਵਿੱਚ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਪੈਨਸ਼ਨਾਂ ਸਪਰਸ(SPAHSH) ਪ੍ਰਣਾਲੀ ਰਾਹੀਂ ਵੰਡੀ ਜਾਂਦੀ ਹੈ । ਇਹਨਾਂ ਸਮੂਹ ਪੈਨਸ਼ਨਰਾਂ ਨੂੰ ਮਹੀਨਾ ਨਵੰਬਰ ਵਿਚਆਪਣੇ ਜੀਵਨ ਪ੍ਰਮਾਣ ਪੱਤਰ ((Live Certificate) ਸਪਰਸ ਉੱਪਰ ਅਪਲੋਡ ਕਰਵਾਉਣਾ ਜਰੂਰੀਹੈ ਤਾਂ ਜੋ ਉਹਨਾਂ ਦੀ ਪੈਨਸਨ ਜਾਰੀ ਰਹੇ ।
ਪੁਰਾਣੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਦ,ਬਹੁਤਾਇਤ ਸੰਖਿਆ ਬਜੁਰਗਾਂ ਦੀ ਹੈ ਜਿਨ੍ਹਾ ਨੂੰ ਇਸ ਤਕਨਾਲੋਜੀ ਦੀ ਵਰਤੋਂ ਤੋਂ ਅਣਜਾਨ ਹਨ ਜਿਸ ਕਰਕੇ ਉਹਨਾਂ ਨੂੰ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂਕਿ ਜੋ ਸਪਰਸ ਪ੍ਰਣਾਲੀ ਹਾਲ ਵਿੱਚ ਪੈਨਸ਼ਨ ਅਪਨਾਈ ਗਈ ਹੈ ਇਸ ਲਈ ਕਈ ਕਾਰਨਾ ਕਰਕੇ ਪੈਨਸ਼ਨ ਉਪਭੋਗਤਾਵਾਂ ਨੂੰ ਇਸਸਬੰਧੀ ਪੂਰਨ ਜਾਣਕਾਰੀ ਨਹੀ ਹੈ । ਇਹਨਾਂ ਪੈਨਸ਼ਨਰਾਂ ਦੀ ਸਹੂਲਤ ਲਈ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਗੁਰਦਾਸਪੁਰ ਵਿੱਚ 11 ਨਵੰਬਰ 2024 ਤੋਂ 22 ਨਵੰਬਰ 2024 ਤੱਕ (ਛੁੱਟੀ ਵਾਲੇ ਦਿਨਾਂ ਨੂੰ ਛੱਡ ਕੇ) ਸਪਰਸ ਦੇ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਲਈ ਵਿਸ਼ੇਸ ਕੈਪ ਲਗਾਇਆ ਜਾ ਰਿਹਾ ਹੈ ਜਿਸ ਦਾ ਜਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ ਸਮੂਹ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਲਾਭ ਪ੍ਰਪਾਤ ਕਰ ਸਕਦੇ ਹਨ । ਕਿਸੇ ਵੀ ਜਾਣਕਾਰੀ ਲਈ ਲੈਂਡਲਾਇਨ ਨੰ. 01874-247205 ਤੇ ਸਪਰਕ ਕੀਤਾ ਜਾ ਸਕਦਾ ਹੈ।