ਕੈਨੇਡਾ: ਢਾਹਾਂ ਸਾਹਿਤਕ ਐਵਾਰਡ ਲਈ ਤਿੰਨ ਸਾਹਿਤਕਾਰਾਂ ਦੀ ਚੋਣ ਦਾ ਐਲਾਨ
- ਪਾਕਿਸਤਾਨੀ ਲੇਖਕ ਸ਼ਹਿਜ਼ਾਦ ਅਸਲਮ ਅਤੇ ਭਾਰਤੀ ਲੇਖਕ ਜਿੰਦਰ ਤੇ ਸੁਰਿੰਦਰ ਨੀਰ ਦੀਆਂ ਪੁਸਤਕਾਂ ਦੀ ਚੋਣ
ਹਰਦਮ ਮਾਨ
ਸਰੀ, 13 ਸਤੰਬਰ 2024-ਢਾਹਾਂ ਪੰਜਾਬੀ ਸਾਹਿਤਕ ਐਵਾਰਡ ਲਈ ਸਾਲ 2024 ਦੇ ਤਿੰਨ ਸਾਹਿਤਕਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵੱਲੋਂ ਪੁਸਤਕਾਂ ਦੀ ਚੋਣ ਅਤੇ ਲੇਖਕਾਂ ਦੇ ਨਾਵਾਂ ਦਾ ਐਲਾਨ ਸਰੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਦੱਸਿਆ ਗਿਆ ਕਿ 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਅਤੇ 10-10 ਹਜ਼ਾਰ ਡਾਲਰ ਦੇ ਦੋ ਦੂਸਰੇ ਇਨਾਮਾਂ ਸਮੇਤ ਕੁਲ 51 ਹਜ਼ਾਰ ਡਾਲਰ ਦੇ ਇਹ ਇਨਾਮ 14 ਨਵੰਬਰ 2024 ਨੂੰ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ ਤੇ ਉਸੇ ਦਿਨ ਹੀ ਢਾਹਾਂ ਪੁਰਸਕਾਰ ਦੇ ਪਹਿਲੇ ਤੇ ਦੂਸਰੇ ਇਨਾਮ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
2024 ਦੇ ਢਾਹਾਂ ਇਨਾਮ ਦੇ ਲਈ ਚੁਣੀਆਂ ਗਈਆਂ ਰਚਨਾਵਾਂ ਤੇ ਉਹਨਾਂ ਦੇ ਲੇਖਕਾਂ ਦਾ ਵੇਰਵਾ ਇਸ ਪ੍ਰਕਾਰ ਹੈ-
1. ਕਹਾਣੀਆਂ ਦੀ ਪੁਸਤਕ- ਜੰਗਲ ਰਾਖੇ ਜਗ ਦੇ, ਲੇਖਕ ਸ਼ਹਿਜ਼ਾਦ ਅਸਲਮ (ਲਾਹੌਰ, ਪੰਜਾਬ, ਪਾਕਿਸਤਾਨ)
2. ਕਹਾਣੀਆਂ ਦੀ ਪੁਸਤਕ -ਸੇਫਟੀ ਕਿੱਟ, ਲੇਖਕ ਜਿੰਦਰ (ਜਲੰਧਰ, ਪੰਜਾਬ, ਭਾਰਤ)
3. ਲਘੂ ਕਹਾਣੀਆਂ ਦੀ ਪੁਸਤਕ-ਵਰਜਿਤ, ਲੇਖਿਕਾ ਸੁਰਿੰਦਰ ਨੀਰ (ਕਸ਼ਮੀਰ, ਭਾਰਤ)
ਜੇਤੂਆਂ ਦੇ ਨਾਵਾਂ ਦਾ ਐਲਾਨ ਅਤੇ ਇਨਾਮ ਵੰਡ ਸਮਾਰੋਹ 14 ਨਵੰਬਰ, 2024 ਨੂੰ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਹਵੇਗਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com