Lebanon Blast: ਲੇਬਨਾਨ ਵਿੱਚ ਪੇਜਰਾਂ ਦੇ ਬਾਅਦ ਵਾਕੀ-ਟਾਕੀ ਧਮਾਕੇ, 9 ਦੀ ਮੌਤ; ਕਈ ਜ਼ਖ਼ਮੀ
Lebanon, 18 ਸਤੰਬਰ, 2024: ਲੇਬਨਾਨ ਦੇ ਬੇਕਾ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਇਹ ਧਮਾਕਾ ਵਾਕੀ-ਟਾਕੀ ਯੰਤਰ 'ਚ ਹੋਇਆ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਈਰਾਨ ਸਮਰਥਕ ਹਿਜ਼ਬੁਲ ਨੇ ਰਾਕਟ ਨਾਲ ਇਜ਼ਰਾਈਲੀ ਤੋਪਖ਼ਾਨੇ ਦੇ ਟਿਕਾਣਿਆਂ 'ਤੇ ਹਮਲਾ ਕਰਕੇ ਮੰਗਲਵਾਰ ਦੇ ਧਮਾਕੇ ਦਾ ਬਦਲਾ ਲਿਆ।
ਲੇਬਨਾਨ ਵਿੱਚ 2019 ਵਿੱਚ ਹੋਏ ਸੀਰੀਅਲ ਪੇਜਰ ਧਮਾਕਿਆਂ ਤੋਂ ਬਾਅਦ ਬੁੱਧਵਾਰ ਨੂੰ ਲੇਬਨਾਨ ਦੇ ਬੇਕਾ ਖੇਤਰ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਇਹ ਧਮਾਕਾ ਵਾਕੀ-ਟਾਕੀ ਯੰਤਰ 'ਚ ਹੋਇਆ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਸੂਤਰਾਂ ਮੁਤਾਬਕ ਇਸ ਧਮਾਕੇ ਵਿਚ ਮਰਨ ਵਾਲਿਆਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ।
ਇਜ਼ਰਾਈਲ ਨੇ ਧਮਾਕੇ ਲਈ ਜ਼ਿੰਮੇਵਾਰ ਠਹਿਰਾਇਆ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੇਬਨਾਨ ਵਿੱਚ ਪੇਜਰ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹਜ਼ਾਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਧਮਾਕੇ ਵਿੱਚ ਹਿਜ਼ਬੁਲ ਦੇ ਲੜਾਕੇ ਵੀ ਮਾਰੇ ਗਏ ਸਨ। ਹਿਜ਼ਬੁੱਲਾ ਨੇ ਇਸ ਧਮਾਕੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਇਜ਼ਰਾਈਲੀ ਫ਼ੌਜ ਨੇ ਇਸ ਧਮਾਕੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।