ਸਿੱਖਿਆ ਮੰਤਰੀ, ਪੰਜਾਬ ਨੂੰ ਸੌਂਪਿਆ ਗਿਆ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 10 ਅਗਸਤ ,2024 : ਜ਼ਿਲ੍ਹਾ ਸਪੈਸ਼ਲ ਅਜੂਕੇਸ਼ਨ ਟੀਚਰ(ਡੀ.ਐਸ.ਈ.ਟੀ.) ਰਮਸਾ ਯੂਨੀਅਨ ਵੱਲੋਂ ਸਿੱਖਿਆ ਮੰਤਰੀ, ਪੰਜਾਬ ਨੂੰ ਆਪਣਾ ਮੰਗ ਪੱਤਰ ਦਿੰਦੇ ਹੋਏ ਦੱਸਿਆ ਗਿਆ ਕਿ ਪਹਿਲਾਂ2018 ਵਿੱਚ ਜਦੋਂ 8886 ਸਸਅ /ਰਮਸਾ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਸੀ, ਉਸ ਸਮੇਂ 15 ਸਪੈਸ਼ਲ ਐਜੂਕੇਸ਼ਨ ਟੀਚਰਜ਼ ਨੂੰ ਛੱਡ ਦਿੱਤਾ ਗਿਆ ਸੀ ਅਤੇ ਇਹਨਾਂ ਦੀ ਤਨਖ਼ਾਹ ਵਿੱਚ ਵਿੱਚ ਵੀ 17805/- ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਕਰ ਦਿੱਤੀ ਗਈ ਸੀ। ਇਸ ਲਈ ਸਾਡੀ ਸਿੱਖਿਆ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਵੱਖ ਵੱਖ ਜਿਲਿਆ ਵਿੱਚ ਸੇਵਾ ਨਿਭਾਅ ਰਹੇ 13 ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰਜ਼ (ਡੀ.ਐਸ.ਈ.ਟੀ.) ਨੂੰ ਓਹਨਾਂ ਦੀ ਬਣਦੀ ਤਨਖਾਹ ਅਤੇ ਪਿਛਲੇ 6 ਸਾਲਾਂ ਦਾ ਬਣਦਾ ਬਕਾਇਆ ਜਾਰੀ ਕੀਤਾ ਜਾਵੇ।