ਅਜਨਾਲਾ ਥਾਣੇ ਦੇ ਬਾਹਰ ਬੰਬ ਮਿਲਣ ਤੋਂ ਬਾਅਦ ਅੰਮ੍ਰਿਤਸਰ 'ਚ ਵੀ ਪੁਲਿਸ ਵੱਲੋਂ ਸਰਚ ਆਪਰੇਸ਼ਨ
ਪੁਲਿਸ ਦਾ ਦਾਅਵਾ ਗਲਤ ਅੰਸਰਾਂ ਦੇ ਖਿਲਾਫ ਕੀਤੀ ਗਈ ਹੈ ਇਹ ਸਰਚ ਮੁਹਿੰਮ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 24 ਨਵੰਬਰ 2024- ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਥਾਣੇ ਦੇ ਬਾਹਰ ਬੰਬ ਮਿਲਣ ਤੋਂ ਬਾਅਦ ਅਜਨਾਲਾ ਦੀ ਪੁਲਿਸ ਵੱਲੋਂ ਜਿੱਥੇ ਚੌਕਸੀ ਵਧਾਈ ਗਈ ਉੱਥੇ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਅੰਮ੍ਰਿਤਸਰ ਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜਭਾੜ ਵਾਲੇ ਇਲਾਕਿਆਂ ਦੇ ਵਿੱਚ ਆਪਣਾ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਉੱਥੇ ਹੀ ਇਸ ਅਭਿਆਨ ਨੂੰ ਅੰਮ੍ਰਿਤਸਰ ਦੇ ਏਡੀਸੀਪੀ ਹਰਪਾਲ ਸਿੰਘ ਵੱਲੋਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਤਾਂ ਜੋ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਹਾਲਾਂਕਿ ਪੁਲਿਸ ਵੱਲੋਂ ਕੁਝ ਸ਼ਰਾਰਤੀ ਤਤਵਾ ਨੂੰ ਗ੍ਰਫਤਾਰ ਵੀ ਕੀਤਾ ਗਿਆ ਅਤੇ ਕੁਝ ਕਿਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜਭਾੜ ਇਲਾਕਿਆਂ ਦੇ ਵਿੱਚ ਇਸ ਕਰਕੇ ਸਰਚ ਅਭਿਆਨ ਕੀਤਾ ਗਿਆ ਹੈ ਤਾਂ ਜੋ ਕਿ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾ ਸਕੇ ਤਾਂ ਜੋ ਕਿ ਉਹ ਆਪਣੇ ਆਪ ਨੂੰ ਸ਼ਹਿਰ ਵਿੱਚ ਸੁਰੱਖਿਤ ਮਹਿਸੂਸ ਕਰਨ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਿ ਇਸ ਸੱਚੇ ਬਿਆਨ ਦਾ ਸਭ ਤੋਂ ਵੱਡਾ ਕਾਰਨ ਅਜਨਾਲਾ ਦੇ ਥਾਣੇ ਦੇ ਬਾਹਰ ਮਿਲਿਆ ਬੰਬ ਹੈ ਉਹਨਾਂ ਨੇ ਕਿਹਾ ਕਿ ਉਸ ਨੂੰ ਲੈ ਕੇ ਵੀ ਪੁਲਿਸ ਵੱਲੋਂ ਲਗਾਤਾਰ ਹੀ ਸਰਚ ਅਭਿਆਨ ਕੀਤੇ ਜਾ ਰਹੇ ਹਨ। ਅਤੇ ਲਗਾਤਾਰ ਹੀ ਉਹਨਾਂ ਵੱਲੋਂ ਨਾਕੇਬੰਦੀਆਂ ਕਰ ਜਾਂਚ ਵੀ ਵਾਹਨਾਂ ਦੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੁਛ ਸ਼ੱਕੀ ਚੀਜ਼ ਤਾਂ ਉਹਨਾਂ ਨੂੰ ਨਹੀਂ ਬਰਾਮਦ ਹੋਈ ਲੇਕਿਨ ਕੁਝ ਸ਼ੱਕੀ ਵਿਅਕਤੀ ਜਰੂਰ ਬਰਾਮਦ ਹੋਏ ਹਨ ਅਤੇ ਉਹਨਾਂ ਨੂੰ ਪੁੱਛ ਦੇਸ਼ ਤੋਂ ਬਾਅਦ ਛੱਡ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਜਾਂਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਦਿਸ਼ਾ ਨਿਰਦੇਸ਼ ਹੇਠ ਕੀਤੀ ਜਾ ਰਹੀ ਹੈ।
ਇੱਥੇ ਦੱਸਣ ਯੋਗ ਹੈ ਕਿ ਅਜਨਾਲਾ ਵਿੱਚ ਮਿਲੇ ਅਚਾਨਕ ਥਾਣੇ ਦੇ ਬਾਹਰੋਂ ਬੰਬ ਨੂੰ ਲੈ ਕੇ ਅੰਮ੍ਰਿਤਸਰ ਦੇ ਨਜ਼ਦੀਕ ਸਾਰੀ ਪੁਲਿਸ ਅਧਿਕਾਰੀਆਂ ਵੱਲੋਂ ਜਗ੍ਹਾ ਜਗ੍ਹਾ ਤੇ ਛਾਪੇ ਮਾਰੀਆਂ ਅਤੇ ਨਾਕਾਬੇਬੰਦੀਆਂ ਘਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਕਿਸੇ ਵੀ ਤਰਹਾਂ ਦੀ ਅਸੁਖਾਵੀ ਘਟਨਾ ਨਾ ਹੋ ਸਕੇ ਅਤੇ ਪੁਲਿਸ ਵੱਲੋਂ ਅੱਜ ਅਚਾਨਕ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਭੀੜਭਾੜ ਵਾਲੇ ਇਲਾਕਿਆਂ ਦੇ ਵਿੱਚ ਵੀ ਸੱਚ ਅਭਿਆਨ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਚੀਜ਼ ਦਾ ਸ਼ੱਕੀ ਵਾਹਨ ਨਜ਼ਰ ਆਉਂਦਾ ਹੈ ਤਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ ਸਿਰਫ ਰੈਗੂਲਰ ਚੈਕਿੰਗ ਹੈ ਅਤੇ ਅਸੀਂ ਲੋਕਾਂ ਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਕਰ ਰਹੇ ਹਾਂ।