ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪਿੰਡ ਹਰੀਪੁਰ ਵਿਖੇ 'ਵਿਸ਼ੇਸ਼ ਸਹਾਇਤਾ ਕੈਂਪ' ਲਗਾਇਆ
250 ਦੇ ਕਰੀਬ ਲੋਕਾਂ ਨੇ ਲਿਆ ਲਾਭ, ਆਯੂਸ਼ਮਾਨ ਬੀਮਾ ਯੋਜਨਾ, ਈ-ਸ਼ਰੰਮ, ਕਿਸਾਨ ਸਨਮਾਨ ਨਿਧੀ ਯੋਜਨਾ ਆਦਿ ਸਕੀਮਾਂ 'ਚ ਰਜਿਸਟ੍ਰੇਸ਼ਨ ਕਰਵਾਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 24 ਨਵੰਬਰ 2024: ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਪਿੰਡ ਹਰੀਪੁਰ ਵਿਖੇ ਇਲਾਕੇ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਜੋੜਨ ਲਈ 'ਵਿਸ਼ੇਸ਼ ਸਹਾਇਤਾ ਕੈਂਪ' ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਅਜੈਵੀਰ ਸਿੰਘ ਲਾਲਪੁਰਾ ਖੁਦ ਪਿੰਡ ਹਰੀਪੁਰ ਵਿਖੇ ਪਹੁੰਚੇ। ਇਸ ਕੈਂਪ ਵਿਚ ਆਯੂਸ਼ਮਾਨ ਬੀਮਾ ਯੋਜਨਾ, ਈ -ਸ਼ਰਮ ਕਾਰਡ, ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਹੋਰ ਵੱਖ–ਵੱਖ ਸਕੀਮਾਂ ਵਿਚ ਯੋਗ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਕੈਂਪ ਵਿਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਵੱਡੀ ਗਿਣਤੀ ਜਨ ਕਲਿਆਣਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਪਰ ਵੇਖਣ ਵਿਚ ਆਇਆ ਕਿ ਪੰਜਾਬ ਦੇ ਪੇਂਡੂ ਖਿੱਤੇ ਦੇ ਲੋਕ ਅਜੇ ਵੀ ਇਨ੍ਹਾਂ ਸਕੀਮਾਂ ਤੋਂ ਵਾਂਝੇ ਹਨ, ਜਿਸ ਕਰਕੇ ਉਨ੍ਹਾਂ ਵਲੋਂ ਇਹ ਕੈਂਪ ਲਗਾੳਣੇ ਸ਼ੁਰੂ ਕੀਤੇ ਗਏ ਹਨ। ਲਾਲਪੁਰਾ ਨੇ ਕਿਹਾ ਕਿ ਮੈਂ ਸਿਰਫ ਤੇ ਸਿਰਫ ਸੇਵਾ ਵਿਚ ਯਕੀਨ ਰੱਖਦਾ ਹਾਂ ਅਤੇ ਇਸੇ ਮੰਤਵ ਨਾਲ ਪਿੰਡਾਂ ਵਿਚ ਜਾ ਕੇ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਜਲਦ ਹੀ ਘਾੜ ਖਿੱਤੇ ਦੇ ਪਿੰਡਾਂ ਵਿਚ ਮੁਫ਼ਤ ਸਿਹਤ ਤੇ ਅੱਖਾਂ ਦੇ ਜਾਂਚ ਕੈਂਪ ਲਗਾਏ ਜਾਣਗੇ ਜਦੋਂਕਿ ਕਈ ਕਿੱਲੋਮੀਟਰਾਂ ਦਾ ਪੈਂਡਾ ਪੈਦਲ ਤੈਅ ਕਰਕੇ ਸਕੂਲ ਜਾਂਦੀਆਂ ਬੱਚੀਆਂ ਨੂੰ ਮੁਫ਼ਤ ਸਾਈਕਲ ਵੀ ਦਿੱਤੇ ਜਾਣਗੇ। ਇਸ ਮੌਕੇ ਪਿੰਡ ਹਰੀਪੁਰ ਵਿਖੇ ਕੈਂਪ ਲਗਾਉਣ 'ਤੇ ਭਾਜਪਾ ਆਗੂ ਜਤਿੰਦਰ ਸਿੰਘ (ਰਾਵਣ), ਕੈਪਟਨ ਮੁਲਤਾਨ ਸਿੰਘ, ਹੇਤ ਰਾਮ, ਸਰਦਾਰ ਅਮਰੀਕ ਸਿੰਘ ਨੇ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਾਡੇ ਪਛੜੇ ਹੋਏ ਇਲਾਕੇ ਵਿਚ ਅਜਿਹਾ ਵੱਡਾ ਉਪਰਾਲਾ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਸਰਦਾਰ ਲਾਲਪੁਰਾ ਵਲੋਂ ਪਹਿਲਾਂ ਵੀ ਇਸ ਖਿੱਤੇ ਵਿਚ ਮੁਫ਼ਤ ਕੈਂਸਰ ਜਾਂਚ ਕੈਂਪ ਅਤੇ 100 ਦੇ ਕਰੀਬ ਬੱਚੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਜਾ ਚੁੱਕੇ ਹਨ ਤੇ ਅੱਗੋ ਅਜਿਹੇ ਉਪਰਾਲੇ ਲਈ ਉਹ ਆਸਵੰਦ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਇੱਕ ਪਾਸੇ ਬਦਲਾਅ ਵਾਲੀ ਝਾੜੂ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਤੇ ਆਸਾਂ 'ਤੇ ਪਾਣੀ ਫੇਰ ਦਿੱਤਾ ਤੇ ਦੂਜੇ ਪਾਸੇ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਲਾਲਪੁਰਾ ਵਰਗੇ ਨੌਜਵਾਨ ਤੇ ਅਗਾਂਹਵਧੂ ਸੋਚ ਵਾਲੇ ਆਗੂ ਸਾਡੇ ਇਲਾਕੇ ਦੀ ਸੇਵਾ ਵਿਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਉਹ ਅਜੈਵੀਰ ਸਿੰਘ ਲਾਲਪੁਰਾ ਦੀ ਹਰ ਸੰਭਵ ਮਦਦ ਕਰਨਗੇ ਤੇ ਇਸ ਇਲਾਕੇ ਦੀ ਆਵਾਜ਼ ਉਨ੍ਹਾਂ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਤਾਂ ਜੋ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਅੱਜ ਤੱਕ ਪਛੜੇ ਇਸ ਖਿੱਤੇ ਦਾ ਵਿਕਾਸ ਹੋ ਸਕੇ। ਇਸ ਮੌਕੇ ਸਾ. ਸਰਪੰਚ ਹੇਤ ਰਾਮ, ਹਰਮੇਸ਼ ਸਿੰਘ ਬਾਹਮਣ ਵਾਲਾ, ਡੀਸੀ ਸੁਖਵਿੰਦਰ ਸਿੰਘ, ਜਤਿੰਦਰ ਸਿੰਘ, ਨਰਾਤਾ ਸਿੰਘ ਸਾ ਸਰਪੰਚ, ਸੱਜਣ ਸਿੰਘ ਸਰਪੰਚ,ਡਾ. ਨਿਰਮਲ ਸਿੰਘ ਪੰਚ, ਮਿੱਠਾ ਸਿੰਘ ਪੰਚ, ਜੀਤ ਸਿੰਘ, ਕੇਸਰ ਸਿੰਘ, ਗੁਰਦੀਪ ਸਿੰਘ ਬਾਹਮਣ ਵਾਲਾ, ਤਜਿੰਦਰ ਸਿੰਘ ਤੇਜ਼ੀ, ਬਾਬੂ, ਹਰਿੰਦਰ ਸਿੰਘ, ਸੋਨੂੰ ਪੰਡਿਤ, ਰਾਮ ਪ੍ਰਤਾਪ ਗਿਰੀ, ਪ੍ਰੇਮ ਸਿੰਘ, ਰਣਬੀਰ ਸਿੰਘ, ਹਰਵੀਰ ਸਿੰਘ, ਗੁਰਿੰਦਰ ਸਿੰਘ ਗੋਗੀ ਰਾਮਪੁਰ ਮਾਜਰੀ ਵਾਲੇ, ਲਖਵਿੰਦਰ ਕੌਰ, ਅਭੀਸ਼ੇਕ ਅਗਨੀਹੋਤਰੀ, ਚਰਨਜੀਤ ਸਿੰਘ ਚੰਨੀ ਆਦਿ ਸਹਿਤ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।