ਮਾਲੇਰਕੋਟਲਾ ਵਿਖੇ ਰੋਟਰੀ ਕਲੱਬ ਵੱਲੋਂ ਲਗਾਏ ਗਏ ਅੱਖਾਂ ਦੇ ਮੁਫਤ ਕੈਂਪ ਦੌਰਾਨ 400 ਤੋਂ ਜਿਆਦਾ ਮਰੀਜ਼ਾਂ ਦਾ ਨੇ ਕੈਂਪ ਦਾ ਲਿਆ ਮੇਰੇ ਭਾਈਓ ਲਾਹਾ
82 ਮਰੀਜ਼ਾਂ ਦੀਆ ਅੱਖਾਂ ਦੇ ਅਪਰੇਸ਼ਨ ਕਰਕੇ ਪਾਏ ਗਏ ਮੁਫਤ ਲੈੰਜ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਨਵੰਬਰ 2024, ਸਥਾਨਕ ਸਕੂਲ ਫਾਰ ਬਲਾਇੰਡ ਵਿੱਚ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਅੱਖਾਂ ਦੇ ਮੁਫਤ ਕੈਂਪ ਦਾ ਆਯੋਜਨ ਕੀਤਾ ਗਿਆ। ਸਾਬਕਾ ਰੋਟੇਰੀਅਨ ਹਾਜੀ ਅਬਦੁਲ ਰਸ਼ੀਦ (ਬੱਲਿਆਂ ਵਾਲੇ) ਦੀ ਯਾਦ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਸ਼ਰਮਾ ਅੱਖਾਂ ਦਾ ਹਸਪਤਾਲ ਧੂਰੀ ਦੇ ਅੱਖਾਂ ਦੇ ਮਾਹਰ ਡਾਕਟਰ ਸਾਈ ਦੀਪ ਢੰਡ, ਡਾਕਟਰ ਰਾਹੁਲ ਸ਼ਰਮਾ ਅਤੇ ਡਾਕਟਰ ਰਮੇਸ਼ ਸ਼ਰਮਾ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ। ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਸ੍ਰੀ ਮੁਹੰਮਦ ਖਾਲਿਦ ਥਿੰਦ ਐਮ.ਡੀ ਰਹਿਬਰ ਸਪੋਰਟਸ ਨੇ ਮੌਕੇ ਤੇ ਪਹੁੰਚੇ ਪ੍ਰਯੋਜਕ ਸ੍ਰੀ ਐਮ.ਐਸ ਜਮਲਾਨੀ ,ਸ੍ਰੀ ਮੁਹੰਮਦ ਯਾਸਰ ਰਸ਼ੀਦ, ਡਾਕਟਰ ਸਾਹਿਬਾਨ ਅਤੇ ਸ਼ਹਿਰ ਨਿਵਾਸੀਆਂ ਦਾ ਸਵਾਗਤ ਕੀਤਾ ।
ਕੈਂਪ ਇੰਚਾਰਜ ਰੋਟੇਰੀਅਨ ਡਾਕਟਰ ਮੁਹੰਮਦ ਸ਼ਬੀਰ ਨੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੈਂਪ ਵਿੱਚ 400 ਤੋਂ ਜਿਆਦਾ ਮਰੀਜ਼ਾਂ ਦਾ ਚੈੱਕ ਅਪ ਕਰਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ 82 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਕੇ ਮੁਫਤ ਲੈਂਜ ਪਾਏ ਗਏ। ਪ੍ਰੋਜੈਕਟ ਚੇਅਰਮੈਨ ਪੀ.ਡੀ.ਜੀ ਰੋਟੇਰੀਅਨ ਸ੍ਰੀ ਅਮਜਦ ਅਲੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਸਲਾਨਾ ਅੱਖਾਂ ਦੇ ਕੈਂਪ ਦੇ ਆਯੋਜਨ ਤੋਂ ਇਲਾਵਾ ਸਕੂਲ ਫਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਉਸਮਾਨ ਸਿੱਦੀਕੀ ਦੀ ਅਗਵਾਈ ਵਿੱਚ 'ਬਲਾਇੰਡ ਫਰੀ ਮਲੇਰਕੋਟਲਾ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਪੂਰਾ ਸਾਲ ਜਰੂਰਤ ਮੰਦਾਂ ਦੀਆਂ ਅੱਖਾਂ ਦੇ ਫਰੀ ਆਪਰੇਸ਼ਨ ਕਰਵਾਏ ਜਾ ਰਹੇ ਹਨ।
ਡਾਕਟਰ ਸਾਈ ਦੀਪ ਢੰਡ ਨੇ ਮਰੀਜ਼ਾਂ ਨੂੰ ਅੱਖਾਂ ਦੀ ਸੁਰੱਖਿਆ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਆਪਰੇਸ਼ਨ ਤੋਂ ਕੁਝ ਦਿਨ ਬਾਅਦ ਤੱਕ ਪਰਹੇਜ਼ ਕਰਨਾ ਬਹੁਤ ਜਰੂਰੀ ਹੈ। ਮੰਚ ਦਾ ਸੰਚਾਲਨ ਰੋਟੇਰੀਅਨ ਮੁਹੰਮਦ ਜਮੀਲ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਤੇ ਅਬੁਦੁਲ ਹਲੀਮ ਐਮ.ਡੀ ਮਿਲਕੋਵੈੱਲ , ਠੇਕੇਦਾਰ ਮੁਹੰਮਦ ਰਫੀਕ, ਬਲਵਿੰਦਰ ਸਿੰਘ ਭਾਟੀਆ, ਮੁਹੰਮਦ ਉਸਮਾਨ ਸਿੱਦੀਕੀ, ਹਾਜੀ ਅਬਦੁਲ ਗੱਫਾਰ ,ਤਾਹਿਰ ਰਾਣਾ, ਮੁਹੰਮਦ ਬਸ਼ੀਰ, ਮੁਹੰਮਦ ਫਾਰੂਕ ,ਅਨਵਾਰ ਚੌਹਾਨ, ਐਡਵੋਕੇਟ ਇਕਬਾਲ ਅਹਿਮਦ ,ਮੁਹੰਮਦ ਜਮੀਲ ਪੰਚਾਇਤ ਸਕੱਤਰ,ਅਬਦੁਲ ਸਤਾਰ ਸੁਪਰਡੈਂਟ (ਸਾਰੇ ਰੋਟੇਰੀਅਨ) ਮੁਹੰਮਦ ਨਿਸਾਰ ,ਅਖਤਰ ਰਸੂਲ, ਲੈਕਚਰਾਰ ਮੁਹੰਮਦ ਦਿਲਸ਼ਾਦ ਅਤੇ ਰਿਜ਼ਵਾਨ ਅਹਿਮਦ ਆਦਿ ਵੀ ਹਾਜ਼ਰ ਸਨ।