ਗੁਰਦਾਸਪੁਰ: ਪਿੰਡਾਂ ਦੇ ਨੌਜਵਾਨ ਕਰ ਰਹੇ ਨਹਿਰ ਕੰਡਿਓਂ ਲਿਫਾਫੇ ਅਤੇ ਹੋਰ ਕੂੜਾ ਸਮੇਟਣ ਦਾ ਉਪਰਾਲਾ
ਰੋਹਿਤ ਗੁਪਤਾ
ਗੁਰਦਾਸਪੁਰ, 16 ਸਤੰਬਰ 2024- ਅਕਸਰ ਵੇਖਿਆ ਗਿਆ ਹੈ ਕਿ ਲੋਕ ਨਹਿਰਾਂ ਵਿੱਚ ਪੂਜਾ ਸਮੱਗਰੀ ਜਾਂ ਹੋਰ ਸਮਾਨ ਵਿਸਰਜਤ ਕਰਨ ਜਾਂਦੇ ਹਨ ਅਤੇ ਸਮਾਨ ਦੇ ਨਾਲ ਨਾਲ ਲਿਫਾਫੇ ਬੋਰੀਆਂ ਤੇ ਹੋਰ ਪੂਰਾ ਕਵੀ ਨਹਿਰ ਵਿੱਚ ਸੁੱਟ ਦਿੰਦੇ ਹਨ ਜਿਸ ਕਾਰਨ ਨਹਿਰ ਵਿੱਚ ਰਹਿਣ ਵਾਲੀਆਂ ਮਛਲੀਆਂ ਅਤੇ ਹੋਰ ਜਾਨਵਰਾਂ ਦਾ ਜਾਨੀ ਨੁਕਸਾਨ ਹੁੰਦਾ ਹੈ। ਪਰ ਤਿਬੜੀ, ਪੁਰਾਨਾ ਸ਼ਾਲਾ ਤੇ ਨੇੜੇ ਤੇੜੇ ਦੇ ਦਸ ਪਿੰਡਾਂ ਦੇ ਨੌਜਵਾਨਾਂ ਨੇ ਇੱਕ ਵੱਖਰਾ ਤੇ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ। ਇਹਨਾਂ ਨੌਜਵਾਨਾਂ ਨੇ ਭੋਲੇ ਕੀ ਫੌਜ ਕਰੇਗੀ ਮੌਜ ਨਾਮਕ ਇੱਕ ਸੰਸਥਾ ਬਣਾਈ ਹੈ ਜਿਸਦੇ ਰਾਹੀਂ ਉਹ ਧਾਰਮਿਕ ਅਤੇ ਸਮਾਜ ਵੀ ਕੰਮ ਤਾਂ ਕਰ ਹੀ ਰਹੇ ਹਨ ਨਾਲ ਦੀ ਨਾਲ ਤਿੱਬੜੀ ਤੋਂ ਹੋ ਕੇ ਗੁਜਰਦੀ ਅਪਰ ਬਾਰੀ ਦੁਆਬ ਨਹਿਰ ਦੇ ਕੰਡੇ ਤੋਂ ਲੋਕਾਂ ਵੱਲੋਂ ਸੁੱਟਿਆ ਗਿਆ ਕੂੜਾ ਕਰਕਟ, ਲਿਫਾਫੇ, ਪਲਾਸਟਿਕ ਦਾ ਹੋਰ ਸਮਾਨ ਅਤੇ ਬੋਰੀਆਂ ਆਦਿ ਸਮੇਟ ਕੇ ਉਸ ਨੂੰ ਆਬਾਦੀ ਤੋਂ ਦੂਰ ਇਕ ਸੁਨਸਾਨ ਜਗ੍ਹਾ ਤੇ ਲਿਜਾ ਕੇ ਉਸ ਦਾ ਨਿਪਟਾਰਾ ਕਰ ਰਹੇ ਹਨ। ਇਹੁ ਨਹੀ ਸੰਸਥਾ ਦੇ ਮੈਂਬਰਾਂ ਵੱਲੋਂ ਨਹਿਰ ਕਿਨਾਰੇ ਵੱਡੇ ਵੱਡੇ ਸਲੋਗਨ ਵੀ ਲਿਖ ਦਿੱਤੇ ਹਨ ਜਿਨਾਂ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਹਿਰ ਵਿੱਚ ਪੂਜਾ ਸਮੱਗਰੀ ਦੇ ਨਾਲ ਪਲਾਸਟਿਕ ਦੇ ਲਿਫਾਫੇ, ਬੋਰੀਆਂ ਅਤੇ ਜਾਂ ਅਜਿਹਾ ਸਮਾਨ ਕ ਨਾ ਸੁੱਟੋ ਜਿਸ ਨਾਲ ਨਹਿਰ ਵਿੱਚ ਗੰਦਗੀ ਫੈਲ ਸਕਦੀ ਹੋਵੇ ਅਤੇ ਨਹਿਰ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੋਵੇ। ਇਹਨਾਂ ਵੱਲੋਂ ਨਹਿਰ ਕਿਨਾਰੇ ਵੱਡੇ ਵੱਡੇ ਡਸਬੀਨ ਲਗਾ ਕੇ ਲੋਕਾਂ ਨੂੰ ਲਿਫਾਫੇ ਅਤੇ ਹੋਰ ਫਾਲਤੂ ਸਮਾਨ ਡਸਟਬੀਨਾ ਵਿੱਚ ਪਾਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਇਹੋ ਨਹੀਂ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਨਹਿਰ ਕਿਨਾਰੇ, ਝਾੜੀਆਂ ਬੂਟੀ ,ਘਾਹ ਆਦਿ ਵੱਢਣ ਦਾ ਕੰਮ ਵੀ ਕਰਦੇ ਹਨ। ਜਦੋਂ ਗਣਪਤੀ ਵਿਸਰਜਨ ਦੇ ਮੌਕੇ ਤੇ ਨਹਿਰ ਕਿਨਾਰਿਓਂ ਚੰਗੇ ਭਲੇ ਘਰਾਂ ਦੇ ਲੱਗਦੇ ਦੋ ਨੌਜਵਾਨਾਂ ਨੂੰ ਲਿਫਾਫੇ ਤੇ ਹੋਰ ਕੂੜਾ ਚੁੱਕਦੇ ਵੇਖਿਆ ਗਿਆ ਤਾਂ ਉਹਨਾਂ ਨਾਲ ਗੱਲਬਾਤ ਦੌਰਾਨ ਸੰਸਥਾ ਦੇ ਇਸ ਸ਼ਲਾਘਾ ਯੋਗ ਕੰਮ ਬਾਰੇ ਜਾਣਕਾਰੀ ਮਿਲੀ।
ਜਾਣਕਾਰੀ ਦਿੰਦਿਆਂ ਭੋਲੇ ਕੀ ਫੌਜ ਕਰੇਗੀ ਮੌਜ ਸੰਸਥਾ ਦੇ ਅਹੁਦੇਦਾਰ ਕਰਨ ਠਾਕੁਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਵਿੱਚ ਨੇੜੇ ਤੇੜੇ ਦੇ ਦਸ ਪਿੰਡਾਂ ਦੇ ਨੌਜਵਾਨ ਸ਼ਾਮਲ ਹਨ ਅਤੇ ਉਹ ਨਹਿਰ ਕਿਨਾਰੇ ਹੋਣ ਵਾਲੇ ਧਾਰਮਿਕ ਆਯੋਜਨਾ ਸਮੇਂ ਨਹਿਰ ਦੇ ਕੰਡਿਆਂ ਦੀ ਸਫਾਈ ਆਪ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਦੀ ਸੰਸਥਾ ਵੱਲੋਂ ਨਹਿਰ ਵਿੱਚ ਪੂਜਾ ਸਮੱਗਰੀ, ਨਵਰਾਤਰਿਆਂ ਵਿੱਚ ਖੇਤਰੀ ਆਦੀ ਪ੍ਰਵਾਹਿਤ ਕਰਨ ਮੌਕੇ ਲੋਕਾਂ ਨੂੰ ਨਹਿਰ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਮਾਨ ਨਾ ਸੁੱਟਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਉਹਨਾਂ ਵੱਲੋਂ ਨਹਿਰ ਦੇ ਕੰਡੇ ਤੇ ਲਿਖੇ ਗਏ ਸਲੋਗਨਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਨਹਿਰ ਵਿੱਚ ਜਾਂ ਨਹਿਰ ਦੇ ਕੰਡੇ ਬਹੁਤ ਸਾਰੇ ਲਿਫਾਫੇ ਅਤੇ ਹੋਰ ਸਮਾਨ ਇਕੱਠਾ ਹੋ ਜਾਂਦਾ ਹੈ। ਅੱਜ ਸੰਸਥਾ ਦੇ ਦੋ ਮੈਂਬਰਾਂ ਦੀ ਡਿਊਟੀ ਨਹਿਰ ਦੇ ਕੰਢੇ ਤੋਂ ਪਲਾਸਟਿਕ ਲਿਫਾਫੇ ਅਤੇ ਹੋਰ ਸਮਾਨ ਸਮੇਟਣ ਦੀ ਲਗਾਈ ਗਈ ਹੈ ਤੇ ਨਾਲ ਹੀ ਕੰਡੇ ਤੋਂ ਘਾਹ ਬੂਟੀ ਵੱਢ ਕੇ ਸਫਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਤਿਉਹਾਰਾਂ ਦੇ ਦਿਨਾਂ ਵਿੱਚ ਨਹਿਰ ਦੇ ਕਿਨਾਰੇ ਸਾਫ ਰਹਿਣ ਅਤੇ ਲੋਕਾਂ ਵਿੱਚ ਵੀ ਨਹਿਰ ਦੇ ਕੰਡੇ ਸਾਫ ਰੱਖਣ ਦਾ ਸੰਦੇਸ਼ ਜਾਵੇ।