ਪਰਵਿੰਦਰ ਸਿੰਘ ਕੰਧਾਰੀ
- ਇਸੇ ਤਰ੍ਹਾਂ ਸਹਿਯੋਗ ਦੇਣ ਲਈ ਪਿੰਡ ਪੰਚਾਇਤਾਂ ਨੂੰ ਕੀਤੀ ਅਪੀਲ
ਫਰੀਦਕੋਟ 20 ਅਪ੍ਰੈਲ - ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਡੀ.ਐਮ ਫਰੀਦਕੋਟ ਮੈਡਮ ਪੂਨਮ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਲੇਵਾਲਾ ਵਿਖੇ ਪੰਚਾਇਤਾਂ ਦੇ ਸਹਿਯੋਗ ਨਾਲ ਮੁੱਫਤ ਟੀਕਾਕਰਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ,ਉਪ ਜ਼ਿਲਾ ਸਿੱਖਿਆ ਅਫਸਰ ਜਸਮਿੰਦਰ ਸਿੰਘ ਹਾਂਡਾ,ਨਾਇਬ ਤਹਿਸੀਲਦਾਰ ਅਨਿਲ ਸ਼ਰਮਾਂ ਅਤੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਕੈਂਪ ਵਿੱਚ ਮੈਡੀਕਲ ਅਫਸਰ ਡਾ.ਅਮਰਿੰਦਰ ਕੌਰ,ਐਲ.ਐਚ.ਵੀ ਰਾਜਕੁਮਾਰੀ,ਸੀ.ਐਚ.ਓ ਚੰਦਨਪਵਨ ,ਏ.ਐਨ.ਐਮ ਗੁਰਮੀਤ ਕੌਰ,ਅਮਨਦੀਪ ਕੌਰ ਅਤੇ ਆਸ਼ਾ ਵਰਕਰਾਂ ਨੇ 113 ਵਿਅਕਤੀਆਂ ਦੇ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਅਤੇ ਸਾਵਧਾਨੀਆਂ ਵਰਤਣ ਲਈ ਜਾਗਰੂਕ ਵੀ ਕੀਤਾ।ਉਨ੍ਹਾਂ ਦੱਸਿਆ ਕੇ ਇਸ ਕੋਰੋਨਾ ਟੀਕਾਕਰਨ ਮੁਹਿੰਮ ਅਧੀਨ ਫਰੰਟ ਲਾਈਨ ਵਰਕਰਾਂ ਜਿਵੇਂ ਪੰਚਾਇਤੀ ਰਾਜ ਸੰਸਥਾਵਾਂ ਦਾ ਸਟਾਫ,ਸਰਕਾਰੀ ਅਧਿਆਪਕਾਂ,ਇਲੈਕਸ਼ਨ ਡਿਊਟੀ ਅਫਸਰਾਂ ਆਦਿ ਦੇ ਨਾਲ-ਨਾਲ ਹੁਣ 45 ਸਾਲ ਤੋਂ ਉਪਰ ਉਮਰ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ।
ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਹ ਟੀਕਾ ਬਿੱਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਕੋਰੋਨਾ ਦਾ ਟੀਕਾ 250/-ਰੁਪਏ ਪ੍ਰਤੀ ਡੋਜ਼ ਹੈ,ਜ਼ਿਲੇ ਅੰਦਰ 86 ਕੋਰੋਨਾ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ,ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ,ਹਰ ਸਬ-ਸੈਂਟਰ-ਵੈੱਲਨੈਸ ਸੈਂਟਰ,ਸੀ.ਐਚ.ਸੀ,ਸ਼ਹਿਰੀ ਤੇ ਪੇਂਡੂ ਪੀ.ਐਚ.ਸੀ,ਸਬ-ਡਵੀਜ਼ਨਲ ਹਸਪਤਾਲਾਂ,ਪ੍ਰਾਈਵੇਟ ਹਸਪਤਾਲਾਂ,ਮਾਡਰਨ ਜੇਲ ਅਤੇ ਮਿਲਟਰੀ ਹਸਪਤਾਲ ਵਿੱਚ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਟੀਕਾਕਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਸਰਕਾਰ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ,ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ,ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਲੈਣੀ ਹੋਵੇਗੀ ਤੇ ਦੂਜੀ ਖੁਰਾਕ ਲੈਣ ਤੋਂ 2 ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਵੇਗਾ।
ਉਨਾਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਆਪਣੇ ਪਿੰਡ ਦੇ ਸਿਹਤ ਵਿਭਾਗ ਦੇ ਸਟਾਫ,ਸਰਕਾਰੀ ਵੈਬਸਾਈਟ ਜਾਂ ਜਾਰੀ ਹੈਲਪ ਲਾਈਨ ਨੰਬਰ ਤੇ ਹੀ ਸੰਪਰਕ ਕਰਨ ਦੀ ਸਲਾਹ ਵੀ ਦਿੱਤੀ।ਇਸ ਮੌਕੇ ਪੁਲਿਸ ਚੋਂਕੀ ਗੋਲੇਵਾਲਾ ਦੇ ਇੰਚਾਰਜ ਏ.ਐਸ.ਆਈ ਗੁਰਮੇਜ ਸਿੰਘ ਸੰਧੂ,ਡਾ.ਬਲਜੀਤ ਸ਼ਰਮਾਂ,ਕਾਰਜਕਾਰੀ ਪ੍ਰਿੰਸੀਪਲ ਸ੍ਰੀ ਮਤੀ ਨਵਪ੍ਰੀਤ ਕੌਰ ਮੈਡਮ ਅਨੀਤਾ,ਲੈਕਚਰਾਰ ਸੁਖਜਿੰਦਰ ਸਿੰਘ,ਸਰਪੰਚ ਜਸਕਰਨ ਸਿੰਘ,ਸਰਪੰਚ ਨਸੀਬ ਸਿੰਘ,ਸਰਪੰਚ ਸਰਬਜੀਤ ਸਿੰਘ,ਸਾਬਕਾ ਸਰਪੰਚ ਕੁਲਵੰਤ ਸਿੰਘ,ਪੰਚਾਇਤ ਮੈਂਬਰਾਂ,ਸਕੂਲ ਸਟਾਫ ਅਤੇ ਆਂਗਣਵਾੜੀ ਸਟਾਫ ਦਾ ਪੂਰਨ ਸਹਿਯੋਗ ਰਿਹਾ।