ਚੰਡੀਗੜ੍ਹ ਤੋਂ ਵਾਰਾਨਸੀ ਤੱਕ ਵਿਸ਼ੇਸ਼ ਟਰੇਨ ਨੂੰ ਪੱਕੇ ਤੌਰ ’ਤੇ ਚਲਾਇਆ ਜਾਵੇ: ਟੰਡਨ
- ਟੰਡਨ ਨੇ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ, ਚੰਡੀਗਡ਼੍ਹ ਤੋਂ ਵਾਰਾਨਸੀ ਤੱਕ ਚਲਾਈ ਜਾ ਰਹੀ ਵਿਸ਼ੇਸ਼ ਟਰੇਨ ਨੂੰ ਸਥਾਈ ਤੌਰ ਉੱਤੇ ਚਲਾਣ ਦੀ ਕੀਤੀ ਮੰਗ
ਚੰਡੀਗੜ੍ਹ, 4 ਜੁਲਾਈ 2024 - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ ਪ੍ਰਭਾਰੀ ਸੰਜੈ ਟੰਡਨ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਪੱਤਰ ਲਿਖ ਕੇ ਮੰਗ ਕੀਤਾ ਕਿ ਰੇਲਵੇ ਵਿਭਾਗ ਦੁਆਰਾ ਚੰਡੀਗੜ੍ਹ ਤੋਂ ਵਾਰਾਨਸੀ ਤੱਕ ਚਲਾਈ ਜਾ ਰਹੀ ਵਿਸ਼ੇਸ਼ ਰੇਲ ਨੂੰ ਸਥਾਈ ਤੌਰ ਉੱਤੇ ਚਲਾਇਆ ਜਾਵੇ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਥਿਤ ਭਾਰਤੀ ਮੌਰਿਆ ਸਮਾਜ ਦੇ ਵਫ਼ਦ ਨੇ ਉਨ੍ਹਾਂ ਨੂੰ ਭੇਂਟ ਕਰਕੇ ਦੱਸਿਆ ਕਿ ਇਹ ਵਿਸ਼ੇਸ਼ ਟਰੇਨ ਨੰਬਰ 04211 ਅਤੇ 04212 ਚੰਡੀਗੜ੍ਹ ਤੋਂ ਵਾਰਾਣਸੀ ਤੱਕ ਚੱਲਦੀ ਹੈ। ਇਸ ਰੇਲ ਗੱਡੀ ਦਾ ਪੂਰਵੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਇਸ ਨੂੰ 14 ਜੁਲਾਈ ਤੱਕ ਚਲਾਏਗਾ ਅਤੇ ਇਸ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ।
ਸੰਜੈ ਟੰਡਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਰੇਲਵੇ ਮੰਤਰੀ ਦੇ ਸਾਹਮਣੇ ਰੱਖਾਂਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਚੰਡੀਗਡ਼੍ਹ ਤੋਂ ਵਾਰਾਨਸੀ ਤੱਕ ਚੱਲਣ ਵਾਲੀ ਟਰੇਨ ਸਥਾਈ ਤੌਰ ਉੱਤੇ ਚਲਾਈ ਜਾਵੇ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਰੇਲਵੇ ਮੰਤਰੀ ਵੈਸ਼ਣਵ ਨੂੰ ਪੱਤਰ ਲਿਖ ਕੇ ਸਮਾਜ ਦੀ ਮੰਗ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਚੰਡੀਗੜ੍ਹ ਤੋਂ ਲਖਨਊ ਤੱਕ ਚਲਣ ਵਾਲੀ ਸਦਭਾਵਨਾ ਟਰੇਨ ਰਾਹੀਂ ਯਾਤਰਾ ਕਰਣੀ ਪੈਂਦੀ ਹੈ ਅਤੇ ਫਿਰ ਉੱਥੇ ਤੋਂ ਪੂਰਵੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਰਾਏਬਰੇਲੀ, ਅਮੇਠੀ ਅਤੇ ਪ੍ਰਤਾਪਗੜ੍ਹ ਆਦਿ ਜਾਣ ਲਈ ਵੱਖ-ਵੱਖ ਟਰੇਨ ਬਦਲਨੀ ਪੈਂਦੀ ਹੈ। ਇਸ ਦੇ ਚਲਦਿਆਂ ਉਨ੍ਹਾਂ ਨੂੰ ਪਰਿਵਾਰ ਦੇ ਨਾਲ ਯਾਤਰਾ ਕਰਨ ਸਮੇਂ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ।
ਟੰਡਨ ਨੇ ਆਪਣੇ ਪੱਤਰ ਵਿੱਚ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਵਿੱਚ ਰਹਿਣ ਵਾਲੇ ਪੂਰਵੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਯਾਤਰਾਂ ਨੂੰ ਸੋਖਾ ਬਣਾਉਣ ਲਈ ਇਸ ਟਰੇਨ ਸਥਾਈ ਤੌਰ ’ਤੇ ਚਲਾਇਆ ਜਾਵੇ।