ਸ਼ਿਵ ਸੈਨਾ ਪੰਜਾਬ ਦੇ ਨੇਤਾ ’ਤੇ ਜਾਨਲੇਵਾ ਹਮਲਾ ਮਾਮਲਾ: ਦੋ ਗ੍ਰਿਫਤਾਰ
ਲੁਧਿਆਣਾ, 5 ਜੁਲਾਈ 2024: ਸ਼ਿਵ ਸੈਨਾ ਪੰਜਾਬ ਦੇ ਨੇਤਾ ਸੰਦੀਪ ਗੋਰਾ ਥਾਪਰ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ 2 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸ਼ਿਵ ਸੈਨਾ ਆਗੂ ਦੇ ਗੰਨਮੈਨ ਦੇ ਬਿਆਨਾਂ 'ਤੇ ਥਾਣਾ ਡਿਵੀਜ਼ਨ ਨੰਬਰ 2, ਲੁਧਿਆਣਾ ਵਿਖੇ ਮੁਕੱਦਮਾ ਨੰਬਰ 49 ਮਿਤੀ 05.07.2024 ਅਧੀਨ 109, 3 (5), 115 (2), 304, 132 ਬੀ.ਐਨ.ਐਸ. ਏਐਸਆਈ ਸੁਖਵੰਤ ਸਿੰਘ ਨੰ.523/ਐਲ.ਡੀ.ਐਚ. ਦਰਜ ਕੀਤਾ ਗਿਆ ਹੈ।
ਹਮਲਾਵਰਾਂ ਦੀ ਪਛਾਣ ਇਸ ਤਰ੍ਹਾਂ ਕੀਤੀ ਗਈ:
1. ਸਰਬਜੀਤ ਸਿੰਘ ਸਭਾ ਉਮਰ ਲਗਭਗ 34 ਸਾਲ, ਪੁੱਤਰ ਚਰਨਜੀਤ ਸਿੰਘ ਵਾਸੀ ਟਿੱਬਾ ਰੋਡ, ਲੁਧਿਆਣਾ
2. ਹਰਜੋਤ ਸਿੰਘ ਜੋਤਾ ਉਮਰ ਲਗਭਗ 30/35 ਸਾਲ ਵਾਸੀ ਭਾਮੀਆ, ਲੁਧਿਆਣਾ
3. ਟਹਿਲ ਸਿੰਘ ਲਾਡੀ ਵਾਸੀ ਅੰਮ੍ਰਿਤਸਰ
ਪੁਲੀਸ ਪਾਰਟੀ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਤਿੰਨ ਵਿੱਚੋਂ ਦੋ ਮੁਲਜ਼ਮ ਫੜੇ ਗਏ। ਜਿਨ੍ਹਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇੜੇ ਘੇਰਾਬੰਦੀ ਕਰਕੇ ਕਾਬੂ ਕੀਤਾ ਗਿਆ ਹੈ। ਪੀੜਤ ਦੀਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ।
ਮੁਢਲੀ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਹੈ ਕਿ ਹਮਲਾਵਰ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ ਸਨ। ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਸ਼ਿਵ ਸੈਨਾ ਆਗੂ ‘ਤੇ ਹਮਲਾ ਕੀਤਾ।
ਗੋਰਾ ਥਾਪਰ ਸਿਵਲ ਹਸਪਤਾਲ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ। ਵਾਪਸੀ ਮੌਕੇ ਨਿਹੰਗ ਸਿੰਘਾਂ ਨੇ ਸੰਦੀਪ ਥਾਪਰ 'ਤੇ ਜਾਨਲੇਵਾ ਹਮਲਾ ਕਰ ਦਿਤਾ ਸੀ, ਇਸ ਮੌਕੇ ਉਨ੍ਹਾਂ ਦਾ ਸੁਰੱਖਿਆ ਕਰਮੀ ਵੀ ਮੌਜੂਦ ਸੀ। ਉਸ ਕੋਲ ਰਿਵਾਲਵਰ ਸੀ, ਪਰ ਨਿਹੰਗਾਂ ਨੇ ਕੋਲੋਂ ਖੋਹ ਰਿਵਾਲਵਰ ਲਿਆ ਸੀ। ਹਮਲੇ ਤੋਂ ਬਾਅਦ ਨਿਹੰਗ ਸੰਦੀਪ ਦਾ ਸਕੂਟਰ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।