ਕੀ MP Amritpal ਨੇ ਖਾਲਸਾ ਰਾਜ ਬਾਰੇ ਮਾਂ ਦੇ ਬਿਆਨ ਤੋਂ ਕੀਤਾ ਕਿਨਾਰਾ ? ਵਾਇਰਲ ਹੋਇਆ ਅੰਮ੍ਰਿਤਪਾਲ ਦਾ ਬਿਆਨ ਕਿੰਨਾ ਕੁ ਅਸਲੀ ? ਬੀਬੀ ਖਾਲੜਾ ਦਾ ਪੱਖ ਵੀ ਸੁਣੋ
ਖਾਲਸਾ ਰਾਜ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਅੰਮ੍ਰਿਤਪਾਲ ਦਾ ਬਿਆਨ ਕਿੰਨਾ ਕੁ ਅਸਲੀ ?
ਚੰਡੀਗੜ੍ਹ, 7 ਜੁਲਾਈ, 2024: ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਦੇ ਐਮ ਪੀ ਅੰਮ੍ਰਿਤਪਾਲ ਸਿੰਘ ਦਾ ਇਕ ਟਾਈਪ ਕੀਤਾ ਹੋਇਆ ਬਿਆਨ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਖਾਲਸਾ ਰਾਜ ਬਾਰੇ ਦਿੱਤੇ ਬਿਆਨ ਤੋਂ ਅੰਮ੍ਰਿਤਪਾਲ ਔਖਾ ਹੈ ਤੇ ਬਿਆਨ ਵਿਚ ਉਸ ਵੱਲੋਂ ਖਾਲਸਾ ਰਾਜ ਦੇ ਹੱਕ ਵਿਚ ਫਿਰ ਤੋਂ ਦਾਅਵਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ ਮਾਤਾ ਜੀ ਨੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਅੰਮ੍ਰਿਤਪਾਲ ਖਾਲਿਸਤਾਨ ਦੇ ਹੱਕ ਵਿਚ ਨਹੀਂ। ਫਿਰ ਉਹਨਾਂ ਸਪਸ਼ਟੀਕਰਨ ਦਿੱਤਾ ਸੀ ਕਿ ਮੀਡੀਆ ਉਹਨਾਂ ਦੇ ਮੂੰਹੋਂ ਗੱਲਾਂ ਕਢਵਾ ਲੈਂਦਾ ਹੈ ਜੋ ਗਲਤ ਗੱਲ ਹੈ। ਕੀ ਬਿਆਨ ਦੇਣਾ ਹੈ, ਕੀ ਨਹੀਂ, ਇਹ ਅੰਮ੍ਰਿਤਪਾਲ ਹੀ ਜਾਣਦਾ ਹੈ ਜੋ ਜੇਲ੍ਹ ਵਿਚੋਂ ਬਾਹਰ ਆ ਕੇ ਬਿਆਨ ਦੇਵੇਗਾ।
ਇਸ ਦੌਰਾਨ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਅਮ੍ਰਿਤਪਾਲ ਸਿੰਘ ਦੇ ਚੋਣ ਇੰਚਾਰਜ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸਹੁੰ ਚੁੱਕਣ ਵੇਲੇ ਨਾ ਤਾਂ ਕੋਈ ਫੋਟੋ ਖਿੱਚੀ ਗਈ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਜੇਲ੍ਹ ਵਿਚੋਂ ਕੋਈ ਵੀ ਬਿਆਨ ਜਾਰੀ ਕਰਨ ਦੀ ਆਗਿਆ ਨਹੀਂ ਹੈ।ਇਸ ਲਈ ਇਹ ਵਾਇਰਲ ਬਿਆਨ ਕਿਵੇਂ ਅਸਲੀ ਹੋ ਸਕਦਾ ਹੈ ? ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਅੰਮ੍ਰਿਤਪਾਲ ਨੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਲੋਕਤੰਤਰੀ ਢੰਗ ਨਾਲ ਚੋਣ ਲੜੀ ਹੈ ਤੇ ਸੰਵਿਧਾਨ ਦੇ ਦਾਇਰੇ ਵਿਚ ਹੀ ਸਹੁੰ ਚੁੱਕੀ ਹੈ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਕ ਸਾਨੂੰ ਖਾਲਸਾ ਰਾਜ ਦੀ ਗੱਲ ਕਰਨ ਦਾ ਪੂਰਾ ਅਧਿਕਾਰ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਵੀ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਖਾਲਿਸਤਾਨ ਦੀ ਮੰਗ ਕਰਨਾ ਲੋਕਤੰਤਰੀ ਅਧਿਕਾਰ ਦਾ ਹਿੱਸਾ ਹੈ।
ਪੜ੍ਹੋ ਸੋਸ਼ਲ ਮੀਡੀਆ ’ਤੇ ਵਾਇਰਲ ਬਿਆਨ:
![](http://www.babushahi.com/punjabi/upload/cke/1720324578_amritpal-khalsa raaj-ed.jpg)
![](http://www.babushahi.com/punjabi/upload/cke/1720323780_Screenshot 2024-07-07 091226.png)