ਜੇਕਰ ਭਾਈ ਅੰਮ੍ਰਿਤਪਾਲ ਸਿੰਘ 'ਤੇ ਲੱਗੀ NSA ਨੂੰ ਹਟਾ ਨਹੀਂ ਦਿੱਤੀ ਬੇਲ, ਤਾਂ ਕਰਾਗੇ ਵੱਡਾ ਇਕੱਠ:- ਪ੍ਰੇਮ ਸਿੰਘ ਚੰਦੂਮਾਜਰਾ (ਵੀਡੀਓ ਵੀ ਦੇਖੋ)
ਜਲੰਧਰ, 5 ਜੁਲਾਈ 2024 - ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ 'ਤੇ ਲੱਗੀ NSA ਨੂੰ ਹਟਾ ਕੇ ਬੇਲ ਨਹੀਂ ਦਿੱਤੀ ਤਾਂ ਵੱਡਾ ਇਕੱਠ ਕਰਾਗੇ। ਉਹਨਾਂ ਕਿਹਾ ਕਿ ਬੀਜੇਪੀ ਦੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਮਨੁੱਖੀ ਹੱਕਾ ਨੂੰ ਖੋ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1652795222164999
ਉਹਨਾਂ ਕਿ ਕਿ ਇਕ ਪਾਸੇ ਜਿੱਥੇ ਸੈਂਟਰ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ 'ਤੇ ਖੇਡਾਂ-ਖੇਡ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਵੀ ਉਹਨਾਂ ਦੇ ਹੱਕਾਂ ਨੂੰ ਮਾਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਦੋਵੇਂ ਸਰਕਾਰਾਂ ਉਸ ਵਿਅਕਤੀ ਨੂੰ ਜਿਸ ਨੂੰ ਕਈ ਲੱਖ ਲੋਕਾਂ ਨੇ ਚੁਣ ਕੇ ਭੇਜਿਆ ਹੈ ਉਸ ਤੇ NSA ਲੱਗਾ ਕੇ ਲੰਬੇ ਸਮੇਂ ਲਈ ਡੱਕੇ ਰੱਖਣਾ ਗ਼ਲਤ ਹੈ।
ਉੱਥੇ ਹੀ ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੀਬੀ ਸੁਰਜੀਤ ਕੌਰ ਨੂੰ ਆਪਣੇ ਵੱਲ ਕਰ ਲੋਕਾਂ ਦੇ ਵਿੱਚ ਰੋਸ ਵਧਾਇਆ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੋਟਾਂ ਪੈਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਪਾਵਰ ਦਾ ਇਸਤੇਮਾਲ ਕਰ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਵੀ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ।
ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਸ ਦਿਨ ਤੋਂ ਬੀਬੀ ਸੁਰਜੀਤ ਕੌਰ ਦੇ ਨਾਲ ਇਹ ਸਭ ਕੁਝ ਹੋਇਆ ਉਸ ਦਿਨ ਤੋਂ ਹੀ ਪੰਥ ਦੇ ਵਿੱਚ ਉਹਨਾਂ ਦੇ ਪ੍ਰਤੀ ਹੋਰ ਪਿਆਰ ਵੱਧ ਗਿਆ।