ਸਭ ਤੋਂ ਵੱਧ ਮੀਂਹ ਪਟਿਆਲਾ ਵਿੱਚ 56 ਮਿਲੀਮੀਟਰ ਦਰਜ ਕੀਤਾ ਗਿਆ
ਚੰਡੀਗੜ੍ਹ, 7 ਜੁਲਾਈ 2024 : ਸ਼ਨੀਵਾਰ ਨੂੰ ਪੰਜਾਬ ਵਿੱਚ ਪਟਿਆਲਾ, ਬਰਨਾਲਾ, ਮੋਗਾ, ਮੋਹਾਲੀ ਅਤੇ ਫ਼ਿਰੋਜ਼ਪੁਰ ਵਿੱਚ ਮੀਂਹ ਰਿਕਾਰਡ ਕੀਤਾ ਗਿਆ। ਸਭ ਤੋਂ ਵੱਧ ਮੀਂਹ ਪਟਿਆਲਾ ਵਿੱਚ 56 ਮਿਲੀਮੀਟਰ ਦਰਜ ਕੀਤਾ ਗਿਆ। ਸੂਬੇ 'ਚ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਹੋਈ ਬਾਰਿਸ਼ ਤੋਂ ਬਾਅਦ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 'ਚ 4.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਰਿਆਣਾ ਦੇ 9 ਜ਼ਿਲਿਆਂ 'ਚ ਬਾਰਿਸ਼ ਹੋਈ। ਇਸ ਵਿੱਚ ਅੰਬਾਲਾ, ਹਿਸਾਰ, ਸਿਰਸਾ, ਭਿਵਾਨੀ, ਫਰੀਦਾਬਾਦ, ਮਹਿੰਦਰਗੜ੍ਹ, ਨੂਹ, ਸੋਨੀਪਤ, ਪੰਚਕੂਲਾ ਵਿੱਚ ਰਿਕਾਰਡ ਬਾਰਿਸ਼ ਦਰਜ ਕੀਤੀ ਗਈ। ਮੇਵਾਤ ਦੇ ਮੰਡਕੋਲਾ ਵਿੱਚ ਸਭ ਤੋਂ ਵੱਧ 19.5 ਮਿਲੀਮੀਟਰ ਪਾਣੀ ਡਿੱਗਿਆ।