ਮੋਗਾ: DC ਨੇ ਬੁਲਾਈ “ਬੇਟੀ ਬਚਾਓ-ਬੇਟੀ ਪੜਾਓ“ ਸਕੀਮ ਦੀ ਜ਼ਿਲਾ ਟਾਸਕ ਫੋਰਸ ਕਮੇਟੀ ਦੀ ਮੀਟਿੰਗ
- ਲਿੰਗ ਅਨੁਪਾਤ ਬਰਾਬਰ ਕਰਨ ਲਈ ਗਤੀਵਿਧੀਆਂ ਦਾ ਤਿਆਰ ਕੀਤਾ ਪਲਾਨ
- ਸਬੰਧਤ ਵਿਭਾਗ ਸਕੀਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਨ-ਡਿਪਟੀ ਕਮਿਸ਼ਨਰ
ਮੋਗਾ, 6 ਨਵੰਬਰ 2024 - ਜ਼ਿਲਾ ਪ੍ਰਸ਼ਾਸਨ ਮੋਗਾ ਵੱਲੋਂ “ਬੇਟੀ ਬਚਾਓ-ਬੇਟੀ ਪੜਾਓ“ ਸਕੀਮ ਤਹਿਤ ਜ਼ਿਲੇ ਵਿੱਚ ਵੱਖ-ਵੱਖ ਗਤੀਵਿਧੀਆਂ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ ਸਾਰੰਗਲ ਦੀ ਅਗਵਾਈ ਹੇਠ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਗਵਿੰਦਰਜੀਤ ਸਿੰਘ ਵੀ ਮੌਜੂਦ ਸਨ। ਉਹਨਾਂ ਵੱਲੋਂ ਸਬੰਧਤ ਵਿਭਾਗਾਂ ਨਾਲ ਇਸ ਮੀਟਿੰਗ ਦੌਰਾਨ ਸਕੀਮ ਦਾ ਜਾਇਜਾ ਲਿਆ।
ਇਸ ਮੀਟਿੰਗ ਦੀ ਸ਼ੁਰੂਆਤ ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੁਪਿ੍ਰਆ ਸਿੰਘ ਵੱਲੋਂ ਕੀਤੀ ਗਈ। ਉਨਾਂ ਵੱਲੋ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆ “ਬੇਟੀ ਬਚਾਓ-ਬੇਟੀ ਪੜਾਓ“ ਦੀਆ ਹਦਾਇਤਾਂ ਅਤੇ ਸਕੀਮ ਦੇ ਉਦੇਸ਼ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਜ਼ਿਲਾ ਮੋਗਾ ਦੇ ਲਿੰਗ ਅਨੁਪਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਗਿਆ ਕਿ ਸਾਲ 2023-24 ਦੋਰਾਨ ਪੰਜਾਬ ਰਾਜ ਦੇ ਵਿਚ ਜ਼ਿਲਾ ਮੋਗਾ ਤੀਜੇ ਸਥਾਨ ਤੇ ਹੈ। ਪਹਿਲੇ ਤੋਂ ਚਲ ਰਹੀਆ ਗਤੀਵਿਧੀਆ ਦੇ ਨਾਲ-ਨਾਲ ਮੋਗਾ ਜ਼ਿਲੇ ਦੀ ਲਿੰਗ ਅਨੁਪਾਤ ਹੋਰ ਬਿਹਤ ਬਣਾਉਣ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਵੱਖ ਵੱਖ ਵਿਭਾਗਾਂ ਵੱਲੋਂ ਕੀਤੀਆ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਚਾਨਣਾ ਪਾਇਆ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਐਕਸ਼ਨ ਪਲਾਨ ਨੂੰ ਮੰਨਜੂਰੀ ਦਿੰਦੇ ਹੋਏ ਸਿਹਤ ਵਿਭਾਗ, ਸਿਖਿਆ ਵਿਭਾਗ, ਕਾਨੂੰਨੀ ਸੇਵਾਵਾ ਅਥਾਰਟੀ, ਪੁਲਿਸ ਵਿਭਾਗ ਅਤੇ ਪੰਚਾਇਤੀ ਰਾਜ ਆਦਿ ਨੂੰ ਹਦਾਇਤ ਕੀਤੀ ਕਿ ਮੋਗਾ ਜਿਲੇ ਦੇ ਵਿਚ ਬੇਟੀ ਬਚਾਓ ਬੇਟੀ ਪੜਾਓ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੁਰਜੋਰ ਉਪਰਾਲੇ ਕੀਤੇ ਜਾਣ। ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਮੋਗਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਹਤਵਪੂਰਨ ਫੈਸਲੇ ਵੀ ਮੀਟਿੰਗ ਵਿੱਚ ਲਏ ਗਏ।
ਇਸ ਮੀਟਿੰਗ ਵਿਚ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਇੰਚਾਰਜ ਸਖੀ ਵਨ ਸਟਾਪ ਸੈਂਟਰ ਅਤੇ ਮਿਸ਼ਨ ਸ਼ਕਤੀ ਸਕੀਮ ਦੇ ਜ਼ਿਲਾ ਕੋਆਰਡੀਨੇਟਰ ਸ਼੍ਰੀ ਅੰਮਿ੍ਰਤਪਾਲ ਸਿੰਘ ਵੀ ਮੌਜੂਦ ਰਹੇ।