ਮੰਡੀ ਵਿੱਚੋਂ ਚੋਰੀ ਹੋਏ ਝੋਨੇ ਦੇ ਮਾਮਲੇ ਚ ਆਇਆ ਨਵਾਂ ਮੋੜ, ਪੜ੍ਹੋ ਵੇਰਵਾ
- ਚੋਰੀ ਹੋਈ 700 ਬੋਰੀ, ਰਾਜੀਨਾਮਾ ਨੌ ਬੋਰੀਆਂ ਦਾ
- ਚੋਰੀ ਦਾ ਝੋਨਾ ਖਰੀਦਣ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ:-ਪ੍ਰਧਾਨ ਬੰਕਾ
ਦੀਪਕ ਜੈਨ
ਜਗਰਾਉਂ 21 ਨਵੰਬਰ 2024 :- ਜਗਰਾਉਂ ਦੀ ਦਾਣਾ ਮੰਡੀ ਵਿਖੇ ਬੀਤੀ ਕੱਲ ਦੋ ਚੋਰਾਂ ਵੱਲੋਂ ਝੋਨੇ ਦੀਆਂ ਬੋਰੀਆਂ ਚੋਰੀ ਕੀਤੇ ਜਾਣ ਤੇ ਆੜਤੀਆਂ, ਮਜ਼ਦੂਰਾਂ ਵੱਲੋਂ ਇੱਕ ਚੋਰ ਨੂੰ ਦਬੋਚ ਲਿੱਤਾ ਗਿਆ ਸੀ ਜਦਕਿ ਦੂਜਾ ਮੌਕੇ ਤੋਂ ਫਰਾਰ ਹੋ ਗਿਆ ਸੀ। ਫੜੇ ਗਏ ਚੋਰ ਨੇ ਦੱਸਿਆ ਕੀ ਉਨਾਂ ਨੇ ਮੰਡੀ ਵਿੱਚ ਹੀ ਕੰਮ ਕਰਦੇ ਗੱਲਾਂ ਮਜ਼ਦੂਰ ਯੂਨੀਅਨ ਦੇ ਆਗੂ ਸਿੰਦੀ ਨੂੰ ਝੋਨਾ ਵੇਚਿਆ ਹੈ ਅਤੇ ਉਸ ਨੇ ਇੱਕ ਆੜਤੀਏ ਨੂੰ ਅਗਾਹ ਵੇਚਿਆ ਹੈ। ਜਦੋਂ ਇਸ ਬਾਰੇ ਗੱਲਾਂ ਮਜ਼ਦੂਰ ਯੂਨੀਅਨ ਦੇ ਆਗੂ ਛੀਦੀ ਨਾਲ ਗੱਲ ਕੀਤੀ ਗਈ ਤਾਂ ਉਹਨੇ ਕਿਹਾ ਕਿ ਫੜਿਆ ਗਿਆ ਚੋਰ ਕੁਝ ਦਿਨ ਪਹਿਲਾਂ ਮੈਨੂੰ 500 ਰੁਪਏ ਦਾ ਝੋਨੇ ਦਾ ਬੂਰਾ ਵੇਚ ਕੇ ਗਿਆ ਸੀ।
ਪਤਾ ਨਹੀਂ ਕਿਉਂ ਉਸਨੇ ਕੁੱਟ ਤੋਂ ਡਰਦੇ ਮਾਰੇ ਨੇ ਮੇਰਾ ਨਾਮ ਲੈ ਦਿੱਤਾ। ਚੋਰ ਦੇ ਫੜੇ ਜਾਨ ਅਤੇ ਮੇਰੇ ਨਾਮ ਆਉਣ ਤੋਂ ਬਾਅਦ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਬੰਕਾ ਅਤੇ ਹੋਰ ਮੰਡੀ ਦੇ ਪਤਵੰਤਿਆਂ ਨੇ ਮੇਰੇ ਤੇ ਦਬਾਅ ਪਾਇਆ ਅਤੇ ਕਿਹਾ ਕਿ ਤੂੰ ਨੌ ਬੋਰੀਆਂ ਝੋਨੇ ਦੀਆਂ ਦੇ ਕੇ ਆਪਣਾ ਖਹਿੜਾ ਛੜਾ ਅਤੇ ਬੰਕੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਚਾਰ ਬੋਰੀਆਂ ਤੂੰ ਮੇਰੇ ਕੋਲੋਂ ਲੈ ਲਵੀ ਇਹ ਸਭ ਕੁਝ ਮੈਂ ਉਹਨਾਂ ਦੇ ਦਬਾਵ ਵਿੱਚ ਹੀ ਕੀਤਾ ਹੈ।
ਸਿੰਦੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਬੰਕੇ ਨੇ ਮੈਨੂੰ ਕਿਹਾ ਕਿ ਸਾਡੀਆਂ ਨੌ ਬੋਰੀਆਂ ਲੱਭ ਗਈਆਂ ਹਨ ਹੁਣ ਤੈਨੂੰ ਦੇਣ ਦੀ ਲੋੜ ਨਹੀਂ। ਇਸ ਸਬੰਧ ਦੇ ਵਿੱਚ ਜਦੋਂ ਘਨਈਆ ਗੁਪਤਾ ਬਾਂਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੰਡੀ ਵਿੱਚੋਂ ਹੀ ਚੋਰ ਝੋਨਾ ਚੋਰੀ ਕਰਕੇ ਮਜ਼ਦੂਰਾਂ ਨੂੰ ਵੇਚਦੇ ਹਨ ਅਤੇ ਉਹ ਮੰਡੀ ਵਿੱਚ ਹੀ ਆੜਤੀਏ ਨੂੰ ਵੇਚ ਦਿੰਦੇ ਹਨ ਪ੍ਰਧਾਨ ਬੰਕਾ ਨੇ ਇਹ ਵੀ ਕਿਹਾ ਕਿ ਜਿਸ ਆੜਤੀਏ ਨੇ ਇਹ ਝੋਨਾ ਖਰੀਦਿਆ ਹੈ ਉਹ ਆੜਤੀਆਂ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਹੈ। ਹੁਣ ਸਾਡੇ ਹੀ ਮੰਡੀ ਦੇ ਆੜਤੀ ਭਰਾ ਜੇਕਰ ਚੋਰੀ ਦਾ ਮਾਲ ਖਰੀਦੇ ਹਨ ਤਾਂ ਇਸ ਤੋਂ ਵੱਧ ਸ਼ਰਮ ਵਾਲੀ ਕੋਈ ਗੱਲ ਨਹੀਂ।