ਸਾਵਧਾਨ! ਅਜਿਹਾ ਹੁੰਦੈ ਕੁੱਝ ਰੈਸਟੋਰੈਂਟਾਂ ਦੇ ਅੰਦਰ, ਖਾਣ ਲੱਗਿਆ ਕਿਤੇ....
ਰੋਹਿਤ ਗੁਪਤਾ
ਗੁਰਦਾਸਪੁਰ,16 ਸਤੰਬਰ 2024- ਬੀਤੇ ਕੱਲ ਸੋਸ਼ਲ ਮੀਡੀਆ ਤੇ ਗੁਰਦਾਸਪੁਰ ਦੇ ਇੱਕ ਨਿੱਜੀ ਰੈਸਟੋਰੈਂਟ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗ੍ਰਾਹਕ ਨੂੰ ਪਰੋਸੀ ਗਈ ਚੌਲਾਂ ਦੀ ਪਲੇਟ ਵਿੱਚ ਕੀੜਾ ਆ ਗਿਆ ਸੀ। ਅੱਜ ਇਸ ਮਾਮਲੇ ਦੇ ਵਿੱਚ ਸਬੰਧਤ ਫੂਡ ਸੇਫਟੀ ਵਿਭਾਗ ਵੱਲੋਂ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ।
ਇਸ ਮੌਕੇ ਤੇ ਡਾਕਟਰ ਜੀ ਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਸੇਫਟੀ ਗੁਰਦਾਸਪੁਰ ਤੇ ਫੂਡ ਸੇਫਟੀ ਅਫਸਰ ਮੈਡਮ ਰੇਖਾ ਸ਼ਰਮਾ ਦੇ ਨਾਲ ਕਈ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ।ਪੱਤਰਕਾਰਾਂ ਦੀ ਹਾਜ਼ਰੀ ਵਿੱਚ ਜਦੋਂ ਇਸ ਨਿਜੀ ਰੈਸਟੋਰੈਂਟ ਦੀ ਰਸੋਈ ਨੂੰ ਚੈੱਕ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਬਹੁਤ ਗੰਦਗੀ ਦੇ ਢੇਰ ਲੱਗੇ ਹੋਏ ਸਨ ,ਸਫਾਈ ਬਿਲਕੁਲ ਵੀ ਨਹੀਂ ਸੀ ਜੋ ਫੂਡ ਸੇਫਟੀ ਵਿਭਾਗ ਦੇ ਮਾਪਦੰਡ ਹਨ ਸਭ ਕੁਝ ਉਹਨਾਂ ਦੇ ਉਲਟ ਅੰਦਰ ਹੋ ਰਿਹਾ ਸੀ ਜਿਸ ਨੂੰ ਲੈ ਕੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੈਂਪਲ ਲਏ ਗਏ ਹਨ।
ਗੱਲਬਾਤ ਦੌਰਾਨ ਜੀਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਨੇ ਕਿਹਾ ਕਿ ਉਹਨਾਂ ਵੱਲੋਂ ਅੰਦਰ ਇਸ ਨਿੱਜੀ ਰੈਸਟੋਰੈਂਟ ਦੀ ਵੀਡੀਓਗ੍ਰਾਫੀ ਦੇ ਇਲਾਵਾ ਵੱਖ-ਵੱਖ ਤਰਹਾਂ ਦੇ ਜਰੂਰੀ ਸੈਂਪਲ ਲੈ ਲਏ ਗਏ ਹਨ ਜੇਕਰ ਨਿਯਮਾਂ ਦੇ ਉਲਟ ਕੋਈ ਵੀ ਚੀਜ਼ ਨਿਕਲੀ ਤਾਂ ਨਿਯਮਾਂ ਮੁਤਾਬਕ ਸਖਤ ਕਾਰਵਾਈ ਹੋਏਗੀ।