ਬੁੱਢਾ ਦਲ ਪਬਲਿਕ ਸਕੂਲ ਵਿਖੇ ਨਵੇਂ ਪ੍ਰਿੰਸੀਪਲ ਵਜੋਂ ਮੈਡਮ ਹਰਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ
ਪਟਿਆਲਾ, 29 ਮਈ 2021 - ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਮੈਡਮ ਹਰਪ੍ਰੀਤ ਕੌਰ ਦੀ ਨਵੇਂ ਪਿ੍ਰੰਸੀਪਲ ਵਜੋਂ ਨਿਯੁਕਤੀ ਹੋਈ ਹੈ। ਉਨ੍ਹਾਂ ਨੇ ਪਹਿਲੇ ਪਿ੍ਰੰਸੀਪਲ ਮੈਡਮ ਡਾ. ਅੰਮ੍ਰਿਤ ਕੌਰ ਔਜਲਾ ਦੀ ਥਾਂ ਲਈ ਹੈ।ਉਨ੍ਹਾਂ ਇੱਕ ਸਾਦੇ ਤੇ ਰਸਮੀ ਸਮਾਗਮ ਦੌਰਾਨ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੱਖ ਐਜੂਕੇਸ਼ਨਲ ਸੁਸਾਇਟੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਚੀਫ ਪੈਟਰਨ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਤਖ਼ਤ ਅਤੇ ਸਮੁੱਚੇ ਸਟਾਫ ਨੇ ਡਾ. ਅੰਿਮਤ ਕੌਰ ਔਜਲਾ ਦੇ ਕਾਰਜ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਔਜਲਾ ਨੇ ਇਸੇ ਸਕੂਲ ਵਿਚ ਅਧਿਆਪਕ ਵਜੋ ਆਪਣਾ ਸਫਰ ਸ਼ੁਰੂ ਕੀਤਾ ਸੀ ਉਹ ਚੰਗੀ ਮਿਹਨਤ, ਲਗਨ ਤੇ ਉਸਾਰੂ ਸੋਚ ਸਦਕਾ ਪ੍ਰਿੰਸੀਪਲ ਬਣੇ।ਡਾ. ਔਜਲਾ ਨੇ ਦੋ ਦਹਾਕੇ ਤੋ ਵੱਧ ਸਮਾਂ ਸਕੂਲ ਦੀ ਬੇਹਤਰੀ, ਤਰੱਕੀ ਤੇ ਚੜ੍ਹਦੀ ਕਲਾ ਵੱਲ ਲਾਇਆ।
ਉਨ੍ਹਾਂ ਦਾ ਕਾਰਜ ਅਸੀਂ ਹਮੇਸ਼ਾਂ ਯਾਦ ਕਰਦੇ ਰਹਾਂਗੇ।ਉਨ੍ਹਾਂ ਨਾਲ ਹੀ ਨਵਨਿਯੁਕਤ ਹੋਏ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਤੋਂ ਸਕੂਲ ਦੇ ਚੰਗੇਰੇ ਤੇ ਚੜ੍ਹਦੀ ਕਲਾ ਵਾਲੇ ਭਵਿੱਖ ਦੀ ਆਸ ਪ੍ਰਗਟਾਈ।ਉਨ੍ਹਾਂ ਕਿਹਾ ਕਿ ਪਿ੍ਰੰਸੀਪਲ ਹਰਪੀ੍ਰਤ ਕੌਰ ਇਸੇ ਸਕੂਲ ਵਿਚ ਜੂਨੀਅਰ ਵਿੰਗ ਦੇ ਇਨਚਾਰਜ ਅਤੇ 2009 ਤੋਂ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਦੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਮਿਹਨਤ ਰਾਂਹੀ ਸਕੂਲ ਨੂੰ ਹੋਰ ਬਲੰਦੀਆਂ ਤੇ ਪਹਿਚਾਉਣਗੇ।ਅਖੀਰ ਵਿੱਚ ਮੈਡਮ ਹਰਪ੍ਰੀਤ ਕੌਰ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਮੇ ਲੱਗੀ ਸੇਵਾ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ ਪ੍ਰਬੰਧਕਾਂ ਤੇ ਸਟਾਫ ਤੇ ਸਭਨਾਂ ਦੇ ਸਹਿਯੋਗ ਨਾਲ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਯਤਨ ਕਰਾਂਗੀ।ਮੈਡਮ ਹਰਪ੍ਰੀਤ ਦੇ ਅਹੁਦਾ ਸੰਭਾਲਣ ਵੇਲੇ ਮੈਡਮ ਸ੍ਰੀਮਤੀ ਸੁਖਵਿੰਦਰਜੀਤ ਕੌਰ ਪੈ੍ਰਜ਼ੀਡੈਂਟ, ਐਡਵੋਕੇਟ ਸ੍ਰ. ਕਰਨਰਾਜਬੀਰ ਸਿੰਘ ਡਾਇਰੈਕਟਰ ਸਿੱਖ ਐਜੂਕੇਸ਼ਨਲ ਸੁਸਾਇਟੀ ਬੁੱਢਾ ਦਲ ਪੰਜਵਾਂ ਤਖ਼ਤ ਅਤੇ ਸਕੂਲ ਸਟਾਫ ਹਾਜ਼ਰ ਸੀ।