ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ
- ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇਸਤਰੀ ਵਿੰਗ ਦੇ ਸਰਪ੍ਰਸਤ ਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਪ੍ਰਧਾਨ ਥਾਪਿਆ
- ਦੇਸਰਾਜ ਸਿੰਘ ਧੁੱਗਾ ਐੱਸ.ਸੀ ਵਿੰਗ ਦੇ ਪ੍ਰਧਾਨ ਤੇ ਕੈਪਟਨ ਅਜੀਤ ਸਿੰਘ ਰੰਗਰੇਟਾ ਸਕੱਤਰ ਜਨਰਲ ਨਿਯੁਕਤ
- ਪਾਰਟੀ ਨੇ ਦਿਹਾਤੀ ਅਤੇ ਸ਼ਹਿਰੀ 24 ਜਿ਼ਲ੍ਹਾਂ ਪ੍ਰਧਾਨਾਂ ਦਾ ਵੀ ਕੀਤਾ ਐਲਾਨ
ਮੋਹਾਲੀ 22 ਜੂਨ 2021 - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਐਸ.ਸੀ, ਇਸਤਰੀ ਵਿੰਗ ਅਤੇ ਜਿ਼ਲ੍ਹਾ ਪ੍ਰਧਾਨਾਂ ਦੇ ਸੂਚੀ ਜਾਰੀ ਕਰ ਦਿੱਤੀ। ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ-ਮਸ਼ਵਰਾ ਕਰਕੇ ਇਹ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਦੇ ਮੁੱਖ ਦਫ਼ਤਰ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਤੋ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇਸਤਰੀ ਵਿੰਗ ਦਾ ਸਰਪ੍ਰਸਤ ਅਤੇ ਸਵਰਗਵਾਸੀ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰੀ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸੇ ਤਰਾਂ ਪਾਰਟੀ ਨੇ ਸਾਬਕਾ ਸੰਸਦੀ ਸਕੱਤਰ ਸ: ਦੇਸਰਾਜ ਸਿੰਘ ਧੁੱਗਾ ਨੂੰ ਐਸ.ਸੀ ਵਿੰਗ ਦਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਕੈਪਟਨ ਅਜੀਤ ਸਿੰਘ ਰੰਗਰੇਟਾ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਇਸਤੋਂ ਇਲਾਵਾ ਪਾਰਟੀ ਵੱਲੋਂ ਪੰਜਾਬ ਦੇ ਕੁੱਲ 23 ਜਿ਼ਲ੍ਹਿਆਂ ਵਿੱਚੋਂ 21 ਜਿ਼ਲ੍ਹਿਆਂ ਦੇ ਦਿਹਾਤੀ ਅਤੇ ਸ਼ਹਿਰੀ 24 ਜਿ਼ਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਇਸ ਪ੍ਰਕਾਰ ਹੈ। ਪਾਰਟੀ ਦੇ ਯੂਥਵਿੰਗ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦਾ ਐਲਾਨ ਵੀ ਬਹੁਤ ਜਲਦੀ ਕਰ ਦਿੱਤਾ ਜਾਵੇਗਾ।
1 ਜਥੇਦਾਰ ਦਲਜੀਤ ਸਿੰਘ ਅਮਰਕੋਟ (ਤਰਨ ਤਾਰਨ ਸਾਹਿਬ)
2 ਜਥੇਦਾਰ ਜੁਗਰਾਜ ਸਿੰਘ ਦੌਧਰ ਮੈਂਬਰ ਐਸ ਜੀ ਪੀ ਸੀ ਪ੍ਰਧਾਨ ਜਿਲਾ ਮੋਗਾ
3 ਸ੍ਰ ਗੁਰਪ੍ਰੀਤ ਸਿੰਘ ਕਲਕੱਤਾ ਜਿਲਾ ਪ੍ਰਧਾਨ ਸਹਿਰੀ ਅੰਮ੍ਰਿਤਸਰ
4 ਸ: ਗੁਰਿੰਦਰ ਸਿੰਘ ਬਾਜਵਾ (ਗੁਰਦਾਸਪੁਰ)
5 ਸ: ਮੇਜਰ ਸਿੰਘ ਖਾਲਸਾ ਲੁਧਿਆਣਾ ਸ਼ਹਿਰੀ
6 ਸ: ਜਸਵੰਤ ਸਿੰਘ ਰਾਣੀਪੁਰ (ਪਠਾਨਕੋਟ)
7 ਸ: ਕੰਵਰਦੀਪ ਸਿੰਘ ਢਿੱਲੋਂ (ਕਪੂਰਥਲਾ)
8 ਸ: ਸਤਵਿੰਦਰ ਪਾਲ ਸਿੰਘ ਢੱਟ (ਹੁਸ਼ਿਆਰਪੁਰ)
9 ਸ: ਬਲਦੇਵ ਸਿੰਘ ਚੇਤਾ (ਨਵਾਂ ਸ਼ਹਿਰ)
10 ਸ: ਗੁਰਚਰਨ ਸਿੰਘ ਚੰਨੀ (ਜਲੰਧਰ ਸ਼ਹਿਰੀ)
11 ਸ: ਭੁਪਿੰਦਰ ਸਿੰਘ ਬਜਰੂੜ (ਰੂਪਨਗਰ)
12 ਡਾ: ਮੇਜਰ ਸਿੰਘ (ਮੋਹਾਲੀ ਦਿਹਾਤੀ)
13 ਸ: ਬਲਵਿੰਦਰ ਸਿੰਘ (ਮੋਹਾਲੀ ਸ਼ਹਿਰੀ)
14 ਸ: ਲਖਵੀਰ ਸਿੰਘ ਥਾਬਲਾਂ (ਸ੍ਰੀ ਫਤਿਹਗੜ੍ਹ ਸਾਹਿਬ )
15 ਸ: ਰਣਧੀਰ ਸਿੰਘ ਰੱਖੜਾ (ਪਟਿਆਲਾ)
16 ਸ: ਗੁਰਬਚਨ ਸਿੰਘ ਬੱਚੀ (ਸੰਗਰੂਰ ਦਿਹਾਤੀ)
17 ਸ: ਪ੍ਰਿਤਪਾਲ ਸਿੰਘ ਹਾਂਡਾ (ਸੰਗਰੂਰ ਸ਼ਹਿਰੀ)
18 ਸ: ਗੁਰਸ਼ਰਨਜੀਤ ਸਿੰਘ ਪੱਪੂ (ਬਰਨਾਲਾ ਦਿਹਾਤੀ)
19 ਸ: ਰਵਿੰਦਰ ਸਿੰਘ ਰੰਮੀ ਢਿੱਲੋਂ (ਬਰਨਾਲਾ ਸ਼ਹਿਰੀ)
20 ਸ: ਮਨਜੀਤ ਸਿੰਘ ਬੱਪੀਆਣਾ (ਮਾਨਸਾ)
21 ਸ: ਸਰਬਜੀਤ ਸਿੰਘ ਡੂੰਮਵਾਲੀ (ਬਠਿੰਡਾ)
22 ਸ: ਰਜਿੰਦਰ ਸਿੰਘ ਰਾਜਾ (ਸ਼੍ਰੀ ਮੁਕਤਸਰ ਸਾਹਿਬ)
23 ਐਡਵੋਕੇਟ ਗੁਰਜਿੰਦਰ ਸਿੰਘ ਢਿੱਲੋਂ (ਫਾਜ਼ਿਲਕਾ)
24 ਸ: ਰਣਜੀਤ ਸਿੰਘ ਔਲਖ (ਫ਼ਰੀਦਕੋਟ)